Home / ਤਾਜਾ ਜਾਣਕਾਰੀ / ਅਮਰੀਕਾ ਤੋਂ ਆਈ ਇਹ ਵੱਡੀ ਖਬਰ

ਅਮਰੀਕਾ ਤੋਂ ਆਈ ਇਹ ਵੱਡੀ ਖਬਰ

ਅਮਰੀਕਾ ਤੋਂ ਆਈ ਇਹ ਵੱਡੀ ਖਬਰ ਅਸੀ ਅਕਸਰ ਦੇਖਿਆ ਹੈ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਆਪਣੀ ਜਿੰਦਗੀ ਸੈਟ ਕਰਨ ਲਈ ਬਾਹਰਲੇ ਮੁਲਕਾਂ ਵੱਲ ਰੁਖ ਕਰ ਰਹੇ ਹਨ ਤੇ ਆਪਣੇ ਪਰਿਵਾਰ ਲਈ ਰੋਜੀ-ਰੋਟੀ ਦਾ ਸਹਾਰਾ ਬਣ ਰਹੇ ਹਨ ਪਰ ਕਈ ਵਾਰ ਉਨ੍ਹਾਂ ਨਾਲ ਬਾਹਰ ਜਾ ਕੇ ਵੱਡੀਆਂ ਅਣਹੋਣੀਆ ਵਾਪਰ ਜਾਦੀਆ ਹਨ ਜਿਨ੍ਹਾਂ ਕਰਕੇ ਪੂਰੇ ਪਰਿਵਾਰ ਨੂੰ ਸਾਰੀ ਉਮਰ ਦੁਖ ਚੱਲਣੇ ਪੈਦੇ ਹਨ ਅਜਿਹਾ ਹੀ ਕੁੱਝ ਹੋਇਆ ਹੈ ਜੀਕਰਪੁਰ ਨੇੜੇ ਦੇ ਪਰਿਵਾਰ ਨਾਲ ਜਾਣਕਾਰੀ ਅਨੁਸਾਰ ਅਮਰੀਕਾ ਦੇ ਸ਼ਿਕਾਗੋ ’ਚ ਗਰੋਸਰੀਦੇ ਸਟੋਰ ਵਿੱਚ ਕੰਮ ਕਰਦੇ ਨੌਜਵਾਨ ਨੂੰ ਲੁੱਟਣ ਦੇ ਇਰਾਦੇ ਨਾਲ ਆਏ ਬਦਮਾਸ਼ਾਂ ਨੇ ਇੱਕ ਭਾਰਤੀ ਪੰਜਾਬੀ ਨੌਜਵਾਨ ਤੋਂ ਉਸ ਦੀ ਹੱਸਦੀ ਵੱਸਦੀ ਜਿੰਦਗੀ ਖੋਹ ਲਈ ਹੈ । ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਮਿਰ ਤਕ 28 ਸਾਲਾ ਨੌਜਵਾਨ ਜ਼ੀਰਕਪੁਰ ਨੇੜਲੇ ਪਿੰਡ ਛੱਤ ਦਾ ਵਾਸੀ ਸੀ। ਬਲਜੀਤ ਸਿੰਘ ਉਰਫ਼ ਪ੍ਰਿੰਸ ਨਾਂ ਦਾ ਇਹ ਭਾਰਤੀ ਨੌਜਵਾਨ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਇੱਥੇ ਹੀ ਆਪਣੇ ਪਿੰਡ ਦੇ ਅਵਤਾਰ ਸਿੰਘ ਪੱਪੀ ਨਾਮਕ ਵਿਅਕਤੀ ਦੇ ਗਰੋਸਰੀ ਸਟੋਰ ਵਿੱਚ ਕੰਮ ਕਰਦਾ ਸੀ। ਮ੍ਰਿਤ ਕ ਪ੍ਰਿੰਸ ਦੇ ਦਾਦਾ ਫੁੱਮਣ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਪ੍ਰਿੰਸ ਬੀਤੀ 18 ਸਤੰਬਰ ਨੂੰ ਤਕਰੀਬਨ ਰਾਤ ਦੇ 11 ਵਜੇ ਸਟੋਰ ਬੰਦ ਕਰ ਕੇ ਘਰ ਵਾਪਸ ਜਾਣ ਲੱਗਾ ਤਾਂ ਪਿੱਛੇ ਆ ਰਹੇ 2-3 ਲੁਟੇਰਿਆਂ ਨੇ ਲੁੱਟਣ ਦੀ ਕੋਸ਼ਿਸ ਕੀਤੀ। ਜਦੋਂ ਉਨ੍ਹਾਂ ਲੁਟੇਰਿਆਂ ਦਾ ਵੱਸ ਨਾ ਚਲਿਆ ਤਾਂ ਉਨ੍ਹਾਂ ਨੇ ਪ੍ਰਿੰਸ ਨਾਲ ਇਸ ਤਰਾਂ ਕਰ ਦਿੱਤਾ। ਇੱਥੇ ਇਹ ਵਰਨਣਯੋਗ ਹੈ ਕਿ ਪ੍ਰਿੰਸ ਨੂੰ ਜ਼ ਖ਼ਮੀ ਹਾਲਤ ਵਿੱਚ ਸਟੋਰ ਮਾਲਕ ਅਵਤਾਰ ਸਿੰਘ ਨੇ ਹਸਪ ਤਾਲ ਪਹੁੰਚਾਇਆ ਜਿਥੇ ਡਾਕਟਰਾਂਨੇ ਉਸ ਨੂੰ mirtk ਐਲਾਨ ਦਿੱਤਾ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪ੍ਰਿੰਸ ਦੇ ਪਿਤਾ ਇੰਦਰਜੀਤ ਸਿੰਘ ਅਤੇ ਭੈਣ ਮਨਜੀਤ ਕੌਰ ਨੇ ਕਿਹਾ ਕਿ ਰੋਜ਼ੀ ਰੋਟੀ ਲਈ ਵਿਦੇਸ਼ ਗਏ ਭਾਰਤੀਆਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ।

Check Also

ਕਨੇਡਾ ਟਰੱਕ ਡਰਾਈਵਰ,

ਓਨਟਾਰੀਓ ਦੇ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ (ਓ.ਆਈ.ਐੱਨ.ਪੀ.) ਨੇ ਅੰਤ ਵਿੱਚ ਮੰਗ ਵਾਲੇ ਕਿੱਤਿਆਂ ਦੀ ਸੂਚੀ ਵਿੱਚ …

Leave a Reply

Your email address will not be published. Required fields are marked *