Home / ਤਾਜਾ ਜਾਣਕਾਰੀ / ਅਮਰੀਕਾ ਵਾਲੀ ਗੋਰੀ ਦਾ ਹੋਇਆ ਪੰਜਾਬੀ ਮਿਸਤਰੀ ਨਾਲ ਵਿਆਹ

ਅਮਰੀਕਾ ਵਾਲੀ ਗੋਰੀ ਦਾ ਹੋਇਆ ਪੰਜਾਬੀ ਮਿਸਤਰੀ ਨਾਲ ਵਿਆਹ

ਕਿਸਮਤ ਬਦਲਣ ਲੱਗਿਆ ਸਮਾਂ ਨਹੀਂ ਲੱਗਦਾ ਜਦੋਂ ਕਿਸਮਤ ਬਦਲਦੀ ਹੈ ਤਾਂ ਪਤਾ ਵੀ ਨਹੀਂ ਲੱਗਦਾ ਸਿਆਣੇ ਕਹਿੰਦੇ ਨੇ ਪਿਆਰ ਦੀ ਨਾ ਤਾਂ ਕੋਈ ਜਾਤ ਹੁੰਦੀ ਹੈ ਅਤੇ ਨਾ ਹੀ ਕੋਈ ਰਸਮਾਂ ਦਾ ਬੰਧਨ। ਵਿਆਹ ਇੱਕ ਅਜਿਹਾ ਪਵਿੱਤਰ ਰਿਸ਼ਤਾ ਹੈ ਜੋ ਕਿਸਮਤ ਤੇ ਸੰਯੋਗ ਦਾ ਮੇਲ ਹੈ ਅਜਿਹੀ ਹੀ ਇੱਕ ਉਦਾਹਰਣ ਦੇਖਣ ਨੂੰ ਮਿਲੀ ਹੈ ਅੰਮ੍ਰਿਤਸਰ ਚ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦਾ ਸਾਹਮਣੇ ਆਇਆ ਹੈ, ਜਿੱਥੇ ਫੇਸਬੁੱਕ ’ਤੇ ਹੋਈ ਦੋਸਤੀ ਪਿਆਰ ’ਚ ਬਦਲੀ ਅਤੇ ਅਮਰੀਕਾ ਤੋਂ ਆਈ ਗੋਰੀ ਅੰਮ੍ਰਿਤਸਰ ਦੇ ਮੁੰਡੇ ਨਾਲ ਵਿਆਹ ਕਰਵਾ ਕੇ ਪੰਜਾਬਣ ਬਣ ਗਈ।ਮੀਡੀਆ ਜਾਣਕਾਰੀ ਅਨੁਸਾਰ ਦਰਅਸਲ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਰਹਿਣ ਵਾਲੇ ਪਵਨ ਦੀ ਅਮਰੀਕਾ ਦੀ ਰਹਿਣ ਵਾਲੀ ਏਮਿਲੀ ਵੋਲੀਨ ਨਾਲ ਫੇਸਬੁੱਕ ’ਤੇ ਦੋਸਤੀ ਹੋਈ ਅਤੇ ਹੌਲੀ-ਹੌਲੀ ਇਹ ਦੋਸਤੀ ਪਿਆਰ ਵਿਚ ਬਦਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਏਮਿਲੀ ਅਮਰੀਕਾ ਤੋਂ ਪੰਜਾਬ ਆਈ ਤੋਂ ਦੋਵਾਂ ਨੇ ਭਾਰਤੀ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਕਰਵਾ ਲਿਆ। ਇਸ ਵਿਆਹ ਦੇ ਪੂਰੇ ਅੰਮ੍ਰਿਤਸਰ ਵਿਚ ਖੂਬ ਚਰਚੇ ਹੋ ਰਹੇ ਹਨ। ਮਿਹਨਤ ਮਜਦੂਰੀ ਕਰਕੇ ਗੁਜ਼ਾਰਾ ਕਰਨ ਵਾਲੇ ਪਵਨ ਦਾ ਸਾਥ ਹਾਸਲ ਕਰਕੇ ਏਮਿਲੀ ਬੇਹੱਦ ਖੁਸ਼ ਹੈ ਅਤੇ ਹੁਣ ਉਹ ਉਸ ਦੇ ਨਾਲ ਹੀ ਰਹਿਣਾ ਚਾਹੁੰਦੀ ਹੈ। ਅਮਰੀਕਾ ਦੀ ਕੁੜੀ ਨਾਲ ਵਿਆਹ ਕਰਵਾ ਕੇ ਜਿੱਥੇ ਪਵਨ ਕਾਫੀ ਖੁਸ਼ ਨਜ਼ਰ ਆ ਰਿਹਾ ਹੈ, ਉਥੇ ਹੀ ਪਵਨ ਦੇ ਮਾਪੇ ਵੀ ਬੇਹੱਦ ਖੁਸ਼ ਹਨ। ਹਾਲਾਂਕਿ ਉਨ੍ਹਾਂ ਨੂੰ ਅਜੇ ਵਿਦੇਸ਼ੀ ਨੂੰਹ ਦੀ ਗੱਲਬਾਤ ਸਮਝ ਨਹੀਂ ਆਉਂਦੀ ਪਰ ਬੱਚਿਆਂ ਦੀ ਖੁਸ਼ੀ ਵੇਖ ਕੇ ਉਹ ਬਹੁਤ ਖੁਸ਼ ਹਨ। ਇਥੇ ਇਹ ਵੀ ਦੱਸ ਦੇਈਏ ਕਿ ਪਵਨ ਦੇ ਮਾਤਾ-ਪਿਤਾ ਦੀ ਵੀ ਲਵ ਮੈਰਿਜ ਹੋਈ ਹੈ ਅਤੇ ਆਪਣੇ ਪੁੱਤ ਦੇ ਪ੍ਰੇਮ ਵਿਆਹ ਤੋਂ ਵੀ ਉਹ ਕਾਫੀ ਖੁਸ਼ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ਨੂੰ ਕਾਫੀ ਲੋਕਾਂ ਨੇ ਪਸੰਦ ਕੀਤਾ ਜਾ ਰਿਹਾ ਹੈ ਤੇ ਹਰ ਕੋਈ ਸ਼ੁਭਕਾਮਨਾਵਾਂ ਦੇ ਰਹੇ ਹਨ।

Check Also

ਭਿੰਡਰਾਂਵਾਲਿਆਂ ਵਾਂਗ ਰੱਖਦਾ ਤੀਰ ਇਹ ਸਿੱਖ ਬੱਚਾ

ਭਿੰਡਰਾਂਵਾਲਿਆਂ ਵਾਂਗ ਰੱਖਦਾ ਤੀਰ ਇਹ ਸਿੱਖ ਬੱਚਾ,ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵੇਸ਼ਪੂਸ਼ਾ ਵਿੱਚ ਸੋਸ਼ਲ ਮੀਡੀਆ ਉੱਤੇ …

Leave a Reply

Your email address will not be published. Required fields are marked *