ਆਦਤਾਂ ਕਾਹਨੂੰ ਜਾਂਦੀਆਂ ! ਇਸ ਲਈ ਕੈਨੇਡਾ ਵਾਸੀ ਕਰਦੇ ਹਨ ਪੰਜਾਬੀਆਂ ਨਾਲ ਨਫਰਤ

ਇਸ ਲਈ ਕੈਨੇਡਾ ਵਾਸੀ ਕਰਦੇ ਹਨ ਪੰਜਾਬੀਆਂ ਨਾਲ ਨਫਰਤ ਕੈਨੇਡਾ ‘ਚ ਆਪਣੇ ਬੱਚਿਆਂ ਦੇ ਸਹਾਰੇ ਆਏ ਪੰਜਾਬੀ ਹਰ ਰੋਜ਼ ਨਵਾਂ ਚੰਨ ਚਾੜ੍ਹ ਕੇ ਆਪਣੀਆਂ ਪਿਛਲੀਆਂ ਆਦਤਾਂ ਨੂੰ ਇੱਥੇ ਵੀ ਜੱਗ ਜਾਹਰ ਕਰਕੇ ਪੂਰੀ ਕੌਮ ਨੂੰ ਬਦਨਾਮ ਕਰ ਰਹੇ ਹਨ |ਇਸ ਤਰ੍ਹਾਂ ਪੰਜਾਬੀਆਂ ਦੇ ਕਾਰਨਾਮਿਆਂ ਤੋਂ ਖਾਸਕਰ ਗੋਰੇ ਲੋਕ ਬਹੁਤ ਦੁਖੀ ਹਨ ਤੇ ਹੈਰਾਨ ਵੀ ਹਨ ਕਿ ਪੰਜਾਬੀ ਲੋਕ ਅਕਸਰ ਇਸ ਮੁਲਕ ਨੂੰ ਕਿਉਂ ਨਹੀਂ ਸਮਝ ਪਾਏ ਪਿੱਛੇ ਜਿਹੇ ਇਕ ਖ਼ਬਰ ਆਈ ਸੀ ਕਿ ਕੁਝ ਪੰਜਾਬੀ ਆਪਣੇ ਘਰ ਦੀ ਗੈਰਾਜ਼ ਦੇ ਬਾਹਰ ਮੰਜੇ ਡਾਹ ਕਿ ਬੈਠੇ ਸਨ, ਜਿਨ੍ਹਾਂ ਨੂੰ ਇੱਥੋਂ ਦੀ ਪੁਲਿਸ ਨੇ ਇਸ ਤਰ੍ਹਾਂ ਕਰਨ ਤੋਂ ਰੋਕਿਆ ਸੀ ਪਰ ਜੋ ਹੁਣਕੈਨੇਡਾ ‘ਚ ਇਕ ਪੰਜਾਬੀ ਪਰਿਵਾਰ ਨੇ ਸੜਕ ਸੁਰੱਖਿਆ ਕਾਨੂੰਨਾਂ ਨੂੰ ਛਿੱਕੇ ‘ਤੇ ਟੰਗ ਕੇ ਪੰਜਾਬੀ ਭਾਈਚਾਰੇ ਦਾ ਜਲੂਸ ਕੱਢਿਆ | ਉਸ ਨਾਲ ਪੰਜਾਬੀਆਂ ਨੂੰ ਕਾਫੀ ਨਮੋਸ਼ੀ ਹੋਈ ਕਿ ਕਿਸ ਤਰ੍ਹਾਂ ਇਕ ਪੰਜਾਬੀ ਪਰਿਵਾਰ ਆਪਣੇ ਘਰ ਦੇ ਸਾਮਾਨ ਨੂੰ ਮੋਢੇ ‘ਤੇ ਰੱਖ ਕੇ ਸੜਕ ਦੇ ਵਿਚਾਲੇ ਖੜ੍ਹਾ ਸੀਜਿਸ ਦੀ ਤਸਵੀਰ (ਫੋਟੋ) ਇਕ ਕੈਮਰੇ ‘ਚ ਆਉਣ ਕਾਰਨ ਪੰਜਾਬੀਆਂ ਨੇ ਇਸ ਦਾ ਕਾਫੀ ਵਿਰੋਧ ਕੀਤਾ ਹੈ | ਕੈਨੇਡਾ ਦੇ ਸੂਝਵਾਨ ਲੋਕਾਂ ਦਾ ਕਹਿਣਾ ਕਿ ਕੈਨੇਡਾ ਹਰ ਇਕ ਦਾ ਸਵਾਗਤ ਕਰਦਾ ਹੈ ਪਰ ਇਸ ਮੁਲਕ ਦੇ ਦਾਇਰੇ ‘ਚ ਰਹਿ ਕੇ ਉਸ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੈ

Leave a Reply

Your email address will not be published. Required fields are marked *