ਆਪ ਨੇ ਸਰਕਾਰ ਬਣਨ ਤੇ ਲਾਇਆ ਖਜਾਨੇ ਨੂੰ ਚੂ-ਨਾ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। ਆਮ ਆਦਮੀ ਪਾਰਟੀ ਨੂੰ ਪਰਚੰਡ ਬਹੁਮਤ ਦੇ ਨਾਲ ਪੰਜਾਬ ਦੇ ਲੋਕਾਂ ਨੇ ਸਰਕਾਰ ਬਣਾਉਣ ਲਈ ਭੇਜਿਆ ਹੈ ਅਤੇ ਭਗਵੰਤ ਮਾਨ ਮੁੱਖ ਮੰਤਰੀ ਵਜੋਂ 16 ਮਾਰਚ ਨੂੰ ਸਹੁ ਚੁੱਕਣਗੇ। ਆਮ ਆਦਮੀ ਪਾਰਟੀ ਜੌ ਕੇ ਇਕ ਬਦਲਾਵ ਲਿਆਉਣ ਦੀ ਗਲ ਕਰਦੀ ਰਹੀ ਹੈ ਓਹ ਆਪਣੇ ਪਹਿਲੇ ਹੀ ਦਿਨ ਵਿਵਾ-ਦਾਂ ਵਿਚ ਘਿ-ਰਦੀ ਨਜਰ ਆ ਰਹੀ ਹੈ। ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੇ ਅੰਮ੍ਰਿਤਸਰ ਆਉਣ ਤੇ ਮੈਗਾ ਰੋਡ ਸ਼ੋ ਆਯੋਜਿਤ ਕੀਤਾ ਹੈ ਜਿਸ ਵਿਚ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲਗਭਗ ਸਰੇ ਵਿਧਾਇਕ ਵੀ ਸ਼ਾਮਿਲ ਸਨ ਅਤੇ ਪੰਜਾਬ ਦੇ ਹੋਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸ਼ਾਮਿਲ ਸਨ।

 

ਇਸ ਮੌਕੇ ਤੇ ਵੱਡੀ ਗਿਣਤੀ ਵਿਚ ਪੰਜਾਬ ਰੋਡਵੇਜ ਦੀਆਂ ਬੱਸਾਂ ਦਾ ਇਸਤੇਮਾਲ ਕੀਤਾ ਗਿਆ ਜਿਸਤੋਂ ਬਾਦ ਵਿਰੋ-ਧੀ-ਆਂ ਨੇ ਆਮ ਆਦਮੀ ਪਾਰਟੀ ਦੀ ਕਾਰਜਕਰਨੀ ਉਪਰ ਵੱਡੇ ਇਲਜਾ-ਮ ਲਗਾਏ ਅਤੇ ਸਰਕਾਰੀ ਪੈਸੇ ਦੀ ਦੁ-ਰਵਰਤੋ ਕਰਨ ਦੇ ਦੋ-ਸ਼ ਲਗਾਏ। ਸੁਖਪਾਲ ਸਿੰਘ ਖੈਹਰਾ ਨੇ ਆਪਣੇ ਇਕ ਟਵੀਟ ਦੇ ਵਿਚ ਇਕ ਚਿੱਠੀ ਵੀ ਸ਼ੇਅਰ ਕੀਤੀ ਜਿਸ ਵਿਚ ਜਿਲ੍ਹਾ ਅਧਿਕਾਰੀਆਂ ਨੂੰ ਸਰਕਾਰੀ ਬੱਸਾਂ ਭੇਜਣ ਦੀ ਹਦਾ-ਇਤ ਦੇ ਨਾਲ ਨਾਲ ਦੋ ਦੋ ਲੱਖ ਰੁਪਏ ਹਰ ਇਕ ਜਿਲੇ ਵਿਚ ਫੰਡ ਵੀ ਜਾਰੀ ਕੀਤਾ ਗਿਆ ਹੈ। ਇਸਤੋਂ ਬਾਦ ਮਾਹੌਲ ਗਰ-ਮਾ ਗਿਆ ਅਤੇ ਹੈ ਕੋਈ ਇਸ ਮਾਮ-ਲੇ ਉਪਰ ਆਪਣੀ ਰਾਇ ਸੋਸ਼ਲ ਮੀਡੀਆ ਉਪਰ ਦੇਣ ਲਗਿਆ।

 

ਮਾਮ-ਲਾ ਵੱਧਦਾ ਦੇਖ ਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਅੱਗੇ ਆਏ ਅਤੇ ਓਹਨਾ ਨੇ ਆਮ ਆਦਮੀ ਪਾਰਟੀ ਵੱਲੋ ਸਫਾਈ ਪੇਸ਼ ਕਰਦਿਆਂ ਹੋਇਆ ਕਿਹਾ ਕੇ ਆਮ ਆਦਮੀ ਪਾਰਟੀ ਨੇ ਆਪਣੇ ਪਾਰਟੀ ਫੰਡ ਵਿਚੋਂ ਰੋਡਵੇਜ਼ ਬੱਸਾਂ ਦੇ ਇਕ ਦਿਨ ਦੇ ਕਿਰਾਏ ਦਾ ਭੁਗਤਾਨ ਕੀਤਾ ਹੈ ਅਤੇ ਇਸ ਵਿੱਚ ਕੋਈ ਵੀ ਸਰਕਾਰੀ ਫੰਡ ਦੀ ਵਰਤੋ ਨਹੀਂ ਕੀਤੀ ਗਈ। ਇਸ ਗੱਲ ਵਿਚ ਕਿੰਨੀ ਸਚਾਈ ਹੈ ਅਤੇ ਸੁਖਪਾਲ ਖੈਹਰਾ ਦਾ ਇਲ-ਜਾਮ ਕਿੰਨਾ ਸੱਚਾ ਹੈ ਇਹ ਆਪਣੇ ਆਪ ਵਿਚ ਇਕ ਜਾਂਚ ਦਾਂ ਵਿਸ਼ਾ ਜਰੂਰ ਹੈ। ਪਰ ਫਿਲਹਾਲ ਲੋਕਾਂ ਦੀ ਇਸ ਮਾਮਲੇ ਉਪਰ ਮਿਲੀਜੂਲੀ ਰਾਇ ਸਾਹਮਣੇ ਆ ਰਹੀ ਹੈ। ਤਾਜ਼ਾ ਜਾਣਕਾਰੀ ਦੇ ਲਈ ਪੇਜ ਨਾਲ ਜੁੜੇ ਰਹੋ।

Leave a Reply

Your email address will not be published. Required fields are marked *