ਪੰਜਾਬ ਵਿੱਚ ਬੀਤੇ ਦਿਨੀਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਹਨ ਅਤੇ ਪੰਜਾਬ ਵਿੱਚ ਵੱਡੇ ਵੱਡੇ ਸਿਆਸੀ ਧਮ ਵੀ ਡਿੱ-ਗ ਚੁੱਕੇ ਹਨ। ਏਨਾ ਚੋਣਾਂ ਵਿੱਚ ਕਈ ਮੰਤਰੀ ਅਤੇ ਸਾਬਕਾ ਮੁੱਖ ਮੰਤਰੀਆਂ ਦੇ ਨਾਲ ਨਾਲ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਆਪਣੀਆਂ ਸੀਟਾਂ ਤੋਂ ਹਾ-ਰ ਚੁੱਕੇ ਹਨ। ਇਸ ਵਾਰ ਪੰਜਾਬ ਦੇ ਲੋਕਾਂ ਨੇ ਬਦਲਾਵ ਦੀ ਉਮੀਦ ਨਾਲ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਈਆਂ ਹਨ ਅਤੇ ਵੱਡੀ ਬਹੁਮਤ ਨਾਲ ਪੰਜਾਬ ਵਿੱਚ ਆਮ ਆਦਮੀ
ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ। ਵਿਧਾਨ ਸਭਾ ਚੋਣਾਂ ਮੁਕੰਮਲ ਹੁੰਦੇ ਹੀ ਹੁਣ ਦੇਸ਼ ਵਿੱਚ ਰਾਜ ਸਭਾ ਅਤੇ ਲੋਕ ਸਭਾ ਦੀ ਜਿਮਨੀ ਚੋਣ ਹੋਣ ਜਾ ਰਹੀ ਹੈ। ਜਿਕਰਯੋਗ ਹੈ ਕਿ ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਜੌ ਕੇ ਸੰਗਰੂਰ ਸੀਟ ਤੋਂ ਮੌਜੂਦਾ ਐਮ ਪੀ ਹਨ ਹੁਣ ਓਹਨਾ ਦੇ ਸੀਟ ਛੱਡਣ ਤੇ ਸੰਗਰੂਰ ਸੀਟ ਉਪਰ ਵੀ ਜਿਮਨੀ ਚੋਣਾਂ ਹੋਣੀਆ ਤੈਅ ਹਨ। ਇਸਤੋਂ ਇਲਾਵਾ ਰਾਜ ਸਭਾ ਦੀਆਂ ਪੰਜ ਸੀਟਾਂ ਤੇ ਚੋਣਾਂ ਹਨ ਜਾ ਰਹੀਆਂ ਹਨ। ਏਨਾ
ਸੀਟਾਂ ਉਪਰ ਚੋਣਾਂ 12 ਮਾਰਚ ਨੂੰ ਕਰਵਾਈਆਂ ਜਾਣਗੀਆਂ। ਨਾਮਜਦਗੀਆਂ ਭਰਨ ਦੀ ਆਖਰੀ ਤਰੀਕ 24 ਮਾਰਚ ਹੋਵੇਗੀ। 25 ਮਾਰਚ ਨੂੰ ਨਾਮਜਦਗੀਆਂ ਦੀ ਜਾਂਚ ਹੋਵੇਗੀ ਅਤੇ 28 ਮਾਰਚ ਨੂੰ ਨਾਮਜਦਗੀਆਂ ਵਾਪਿਸ ਲੈਣ ਦੀ ਆਖਰੀ ਮਿਤੀ ਹੋਵੇਗੀ। 12 ਅਪ੍ਰੈਲ ਨੂੰ ਹੋਣ ਵਾਲੀਆਂ ਏਨਾ ਵੋਟਾਂ ਦੀ ਗਿਣਤੀ 16 ਅਪ੍ਰੈਲ ਨੂੰ ਹੋਵੇਗੀ। ਇਹ ਚੋਣਾਂ ਬੰਗਾਲ, ਮਹਾਰਾਸ਼ਟਰ, ਬਿਹਾਰ ਅਤੇ ਛੱਤੀਸਗੜ੍ਹ ਵਿਚ ਹੋਣ ਜਾ ਰਹੀਆਂ ਹਨ।