Home / ਤਾਜਾ ਜਾਣਕਾਰੀ / ਉਹ ਮਸੀਤ ਜਿਥੇ Guru Nanak Sahib Ji ਨੇ ਨਮਾਜ਼ ਪੜੀ

ਉਹ ਮਸੀਤ ਜਿਥੇ Guru Nanak Sahib Ji ਨੇ ਨਮਾਜ਼ ਪੜੀ

ਜਦੋਂ ਧਰਮ ਤੇ ਨੇਕੀ ਤੇ ਪੂਰਨ ਪ੍ਰਹਾਰ ਤੇ ਅਧਰਮ ਤੇ ਬਦੀ ਦੇ ਖੁਲੇ ਪ੍ਰਚਾਰ ਹੋਣ 1 ਅਤ ਦੇ ਜੁਲਮ ,ਪਾਪ, ਅਪਰਾਧ ਤੇ ਹਾ ਹਾ ਕਾਰ ਮਚ ਜਾਏ , ਜਦੋਂ ਸਹਿਣ ਵਾਲਿਆਂ ਦਾ ਸਬਰ ਖਤਮ ਹੋ ਜਾਏ ਤਾਂ ਰਬ ਨੂੰ ਕਿਸੇ ਦੇ ਵਜੂਦ ਵਿਚ ਆਕੇ ਧਰਤੀ ਤੇ ਉਤਰਨਾ ਪੈਂਦਾ ਹੈ 1 ਅਰਸ਼ਾਂ ਤੋਂ ਕੋਈ ਰਬੀ ਨੂਰ ਧਰਤੀ ਤੇ ਪ੍ਰਗਟ ਹੁੰਦਾ ਹੈ, ਸ਼ਾਇਦ ਇਸੇ ਕਾਰਜ ਲਈ ਗੁਰੂ ਨਾਨਕ ਦੇਵ ਜੀ , ਇਕ ਅਲਾਹੀ ਨੂਰ ਦੇ ਰੂਪ ਵਿਚ ਧਰਤੀ ਤੇ ਉਤਰੇਜਿਸ ਨਾਲ ਸਾਰੀ ਧਰਤੀ ਨੂਰੋ-ਨੂਰ ਹੋ ਗਈ 1 ਇਸਤੋਂ ਪਹਿਲਾਂ ਜਿੰਨੇ ਵੀ ਪਰਿਵਰਤਨ ਇਸ ਧਰਤੀ ਤੇ ਹੁੰਦੇ ਰਹੇ ਇਹ ਕਿਸੇ ਇਕ ਪੱਖ ਤੋਂ ਅਤੇ ਸੀਮਤ ਖੇਤਰ ਵਿਚ ਹੀ ਹੋਏ ਸਨ । ਕਿਸੇ ਪੀਰ ਪੈਗ਼ੰਬਰ ਨੇ ਸਮੁੱਚੀ ਮਨੁੱਖਤਾ ਤੇ ਜੀਵਨ ਦੇ ਸਾਰੇ ਪੱਖਾਂ ਨੂੰ ਆਪਣੇ ਘੇਰੇ ਵਿਚ ਨਹੀਂ ਲਿਆਂਦਾ। ਅਨੇਕ ਪ੍ਰਕਾਰ ਦੀ ਸਾਧਨਾ, ਭੇਖਾਂ ਅਤੇ ਸਿਧਾਂਤਕ ਵਾਦ-ਵਿਵਾਦ ਨੇ ਧਰਮ ਦੀ ਗੁੱਥੀ ਇੰਨੀ ਗੁੰਝਲਦਾਰ ਕਰ ਦਿੱਤੀ ਸੀ ਕਿ ਸਾਧਾਰਨ ਮਨੁੱਖ ਲਈ ਧਰਮ ਨੂੰ ਸਮਝਣਾ ਅਸੰਭਵ ਹੋ ਗਿਆ ਸੀ। ਇਕ ਸਾਧਾਰਨ ਵਿਅਕਤੀ ਲਈ ਧਰਮ ਸਿਰਫ ਕਰਮਕਾਂਡ ਤਕ ਹੀ ਸੀਮਤ ਹੋ ਕੇ ਰਹਿ ਗਿਆ ਸੀ।ਸ੍ਰੀ ਗੁਰੂ ਨਾਨਕ ਦੇਵ ਜੀ ਹੀ ਇਕ ਅਜਿਹੇ ਮਹਾਨ ਕ੍ਰਾਂਤੀਕਾਰੀ ਧਾਰਮਿਕ ਆਗੂ ਸਨ ਜਿਨ੍ਹਾਂ ਦੀ ਵਿਚਾਰਧਾਰਾ ਸਮੇਂ, ਸਥਾਨ ਅਤੇ ਵਿਸ਼ੇ ਵਸਤੂ ਦੇ ਪੱਖ ਤੋਂ ਬਹੁਤ ਵਿਸ਼ਾਲ ਤੇ ਵਿਸ਼ਵ-ਵਿਆਪੀ ਘੇਰੇ ਵਾਲੀ ਸੀਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਮਨੁੱਖਾਂ ਨੂੰ ਇਕ ਮੁਕੰਮਲ ਫ਼ਲਸਫ਼ਾ ਦਿੱਤਾ 1 ਜਿਸਦੀ ਬੁਨਿਆਦ ਸੀ ਕਿਰਤ ਕਰਨਾ ,ਵੰਡ ਕੇ ਛਕਣਾ ਤੇ ਸਿਮਰਨ ਕਰਨਾ, ਜਿਸ ਦਾ ਉਦੇਸ਼ ਸੀ ਮਨੁੱਖ ਦੀ ਸੰਪੂਰਨ ਕਾਇਆ ਕਲਪ ਕਰਨਾ ਅਤੇ ਸਰਬਪੱਖੀ ਇਨਕਲਾਬ ਲਿਆਉਣਾ । ਜਿਨ੍ਹਾ ਨੇ ਐਸਾ ਪੰਥ ਵਜੂਦ ਵਿਚ ਲਿਆਂਦਾ ਜਿਸਨੇ ਸਮੁਚੀ ਮਾਨਵਤਾ ਦੇ ਭੇਦ ਭਾਵ ਨੂੰ ਤਿਆਗ ਕੇ ਸਭ ਨੂੰ ਇਕ ਮਾਲਾ ਵਿਚ ਪਰੋਣ ਦੇ ਨਾਲ ਨਾਲ ਹਰ ਫਿਰਕੇ ਅਤੇ ਧਰਮ ਦੇ ਲੋਕਾਂ ਨੂੰ ਆਪਣੇ ਕਲਾਵੇ ਵਿਚ ਲਿਆ1 ਜਾਤ-ਪਾਤ, ਊਚ-ਨੀਚ, ਹਦਾਂ-ਸਰਹਦਾਂ ਦੀ ਕਾਣੀ ਵੰਡ ਨੂੰ ਖਤਮ ਕਰਕੇ ਸਭ ਦਾ ਭਲਾ ਮੰਗਣ ਦਾ ਸਿਧਾਂਤ ਬਖਸ਼ਿਆ ਤੇ ਖੁਦ ਵੀ ਇਸਤੇ ਅਮਲ ਕਰਦਿਆਂ ਸਮਾਜ ਦੀ ਹਰ ਇਕ ਬੁਰਾਈ ਦੇ ਵਿਰਧ ਅਵਾਜ਼ ਬੁਲੰਦ ਕੀਤੀ 1

Check Also

simranjit singh maan

ਪੰਜਾਬ ਖੇਤਰ ਸਿੱਖਾਂ ਵਾਸਤੇ ਹਮੇਸ਼ਾ ਜੱਦੀ ਵਤਨ ਰਿਹਾ। ਬ੍ਰਿਟਿਸ਼ ਵਲੋਂ ਪੰਜਾਬ ਉੱਤੇ ਕਬਜ਼ੇ ਤੋਂ ਪਹਿਲਾਂ, …

Leave a Reply

Your email address will not be published. Required fields are marked *