Home / ਤਾਜਾ ਜਾਣਕਾਰੀ / ਕਮਜ਼ੋਰ ਦਿਲ ਵਾਲੇ ਨਾ ਦੇਖਣ !ਜਲੰਧਰ ਵਿਖੇ ਰੂਹ ਕੰਬਾਊ ਹਾਦਸੇ ‘ਚ 5 ਲੋਕਾਂ ਦੀ ਮੌਤ, ਕਾਰ ‘ਚ ਫਸੀਆਂ ਲਾਸ਼ਾਂ (ਵੀਡੀਓ)

ਕਮਜ਼ੋਰ ਦਿਲ ਵਾਲੇ ਨਾ ਦੇਖਣ !ਜਲੰਧਰ ਵਿਖੇ ਰੂਹ ਕੰਬਾਊ ਹਾਦਸੇ ‘ਚ 5 ਲੋਕਾਂ ਦੀ ਮੌਤ, ਕਾਰ ‘ਚ ਫਸੀਆਂ ਲਾਸ਼ਾਂ (ਵੀਡੀਓ)

ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ ‘ਤੇ ਪਿੰਡ ਪਚੰਰਗਾ ਨੇੜੇ ਵੀਰਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ, ਜਿਸ ਦੌਰਾਨ 5 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਕ ਆਲਟੋ ਕਾਰ ਜੰਮੂ ਤੋਂ ਜਲੰਧਰ ਵੱਲ ਆ ਰਹੀ ਸੀ ਅਤੇ ਜਦੋਂ ਪਿੰਡ ਪਚਰੰਗਾ ਨੇੜੇ ਪੁੱਜੀ ਤਾਂ ਕਾਰ ਦੀ ਟੱਕਰ ਸਾਹਮਣੇ ਤੋਂ ਆ ਰਹੀ ਇਨੋਵਾ ਗੱਡੀ ਨਾਲ ਹੋ ਗਈ। ਇਸ ਹਾਦਸੇ ਦੌਰਾਨ ਆਲਟੋ ਕਾਰ ‘ਚ ਸਵਾਰ 2 ਔਰਤਾਂ ਅਤੇ 3 ਪੁਰਸ਼ਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇਨੋਵਾ ਗੱਡੀ ‘ਚ ਸਵਾਰ 3 ਲੋਕ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਹਾਦਸੇ ਦੌਰਾਨ ਆਲਟੋ ਕਾਰ ‘ਚ ਸਵਾਰ ਸਾਰੇ ਲੋਕ ਮਾਰੇ ਗਏ, ਜਿਨ੍ਹਾਂ ਦੀ ਹੁਣ ਤੱਕ ਪਛਾਣ ਨਹੀਂ ਹੋ ਸਕੀ ਹੈ। ਕਾਰ ‘ਚ ਲਾਸ਼ਾਂ ਬੁਰੀ ਤਰ੍ਹਾਂ ਫਸੀਆਂ ਹੋਈਆਂ ਹਨ। ਆਲਟੋ ਕਾਰ ਦਾ ਜਿਸ ਇਨੋਵਾ ਗੱਡੀ ਨਾਲ ਟਕਰਾਅ ਹੋਇਆ, ਉਸ ਨੂੰ ਕੈਨੇਡਾ ਤੋਂ ਆਇਆ ਮਨਿੰਦਰਦੀਪ ਸਿੰਘ ਪੁੱਤਰ ਰਵਿੰਦਰਪਾਲ ਸਿੰਘ ਚਲਾ ਰਿਹਾ ਸੀ। ਮਨਿੰਦਰਦੀਪ ਦੇ ਨਾਲ ਨਵਕਿਰਨ ਅਤੇ ਨਵਨੀਤ ਕੌਰ ਪਤਨੀ ਗੁਰਵੀਰ ਸਿੰਘ ਵਾਸੀ ਪਿੰਡ ਜੋੜਾ ਵੀ ਇਨੋਵਾ ਗੱਡੀ ‘ਚ ਸਵਾਰ ਸਨ, ਜੋ ਕਿ ਜਲੰਧਰ ਤੋਂ ਹੁਸ਼ਿਆਰਪੁਰ ਦੇ ਪਿੰਡ ਜੋੜਾ ਵੱਲ ਜਾ ਰਹੇ ਸਨ ਕਿ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਤਿੰਨੇ ਜ਼ਖਮੀਂ ਹੋ ਗਏ। ਇੱਕ ਹੋਰ ਹਾਦਸੇ ਚ ਜਲੰਧਰ ਤੇ ਫਗਵਾੜਾ ਵਿੱਚ ਵੀਰਵਾਰ ਨੂੰ ਤਿੰਨ ਹਾਦਸੇ ਹੋਏ ਜਿਨ੍ਹਾਂ ਵਿੱਚ ਇੱਕ ਸਕੂਲੀ ਵਿਦਿਆਰਥਣ ਸਣੇ 6 ਜਣਿਆਂ ਦੀ ਜਾਨ ਚਲੀ ਗਈ। ਪਹਿਲੇ ਹਾਦਸੇ ‘ਚ ਕਾਰ ਤੇ ਆਲਟੋ ਦੀ ਟੱਕਰ ਵਿੱਚ ਆਲਟੋ ਸਵਾਰ 5 ਜਣਿਆਂ ਦੀ ਮੌਤ ਹੋਈ ਜਦਕਿ ਇੱਕ ਹਾਦਸੇ ‘ਚ ਕਾਰ ਤੇ ਆਟੋ ਦੀ ਟੱਕਰ ਹੋਈ, ਜਿਸ ਵਿੱਚ ਅੱਠਵੀਂ ਦੀ ਵਿਦਿਆਰਥਣ ਰਾਣੀ ਕੁਮਾਰੀ ਦੀ ਮੌਤ ਹੋ ਗਈ। ਤੀਜੇ ਹਾਦਸੇ ਵਿੱਚ ਟਾਇਰ ਫਟਣ ਨਾਲ ਮਹਿੰਦਰਾ ਪਿਕਅਪ ਪਲਟ ਗਈ, ਜਿਸ ਵਿੱਚ ਕਰੀਬ 15 ਸ਼ਰਧਾਲੂ ਜ਼ਖਮੀ ਹੋਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ।

Check Also

Look at those who call the cow mother

ਇਕ ਪਾਸੇ ਤਾਂ ਸਰਕਾਰ ਗਊ ਨੂੰ ਮਾਤਾ ਮੰਨਦੀ ਹੈ ਤੇ ਕਹਿੰਦੀ ਹੈ ਕਿ ਮੂਤ ਪੀਣ …

Leave a Reply

Your email address will not be published. Required fields are marked *