Home / ਤਾਜਾ ਜਾਣਕਾਰੀ / ਕਿਸਾਨ ਭਰਾਵੋ ਹੋ ਜਾਓ ਤਿਆਰ, ਹੁਣ ਇਸ ਜ਼ਿਲ੍ਹੇ ਵਿੱਚ ਵੀ ਲੱਗਣਗੇ ਮੋਟਰਾਂ ਤੇ ਮੀਟਰ

ਕਿਸਾਨ ਭਰਾਵੋ ਹੋ ਜਾਓ ਤਿਆਰ, ਹੁਣ ਇਸ ਜ਼ਿਲ੍ਹੇ ਵਿੱਚ ਵੀ ਲੱਗਣਗੇ ਮੋਟਰਾਂ ਤੇ ਮੀਟਰ

ਪਾਵਰਕਾਮ ਵਲੋਂ ਖੇਤੀ ਖੇਤਰ ਚ ਲੱਗੇ ਟਿਊਬਵੈਲਾਂ ਤੇ ਮੀਟਰ ਲਗਾਉਣ ਦੀ ਵਿੱਢੀ ਮੁਹਿੰਮ ਹੁਣ ਸਾਬਕਾ ਬਿਜਲੀ ਮੰਤਰੀ ਦੇ ਹਲਕੇ ਵਿੱਚ ਸ਼ੁਰੂ ਕਰ ਦਿਤੀ ਹੈ, ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਕਿਸਾਨਾਂ ਦੀ ਭਲਾਈ ਲਈ ਬਿਜਲੀ ਬਚਾਓ, ਪੈਸੇ ਕਮਾਓ ਨਾਮੀ ਨਿਵੇਕਲੀ ਸਕੀਮ ਸ਼ੁਰੂ ਕੀਤੀ ਗਈ ਹੈ। ਪੰਜਾਬ ਪਾਵਰਕਾਮ ਵਲੋਂ ਇਸ ਸਕੀਮ ਤਹਿਤ ਭਗਤਾ ਭਾਈਕਾ ਸਬ ਡਵੀਜ਼ਨ ਦੇ ਖੇਤੀਬਾੜੀ ਨਾਲ ਸਬੰਧਤ 12 ਫ਼ੀਡਰਾਂ ਦੀ ਚੋਣ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਨਵੀਂ ਸਕੀਮ ਬਾਰੇ ਪੰਜਾਬ ਪਾਵਰਕਾਮ, ਖੇਤੀਬਾੜੀ, ਭੂਮੀ ਰੱਖਿਆ ਅਤੇ ਸਿਹਤ ਵਿਭਾਗ ‘ਤੇ ਆਧਾਰਤ ਪਿੰਡਾਂ ਵਿੱਚ ਕੈਂਪ ਲਗਾ ਕੇ ਕਿਸਾਨਾਂ ਨੂੰ ਇਸ ਸਕੀਮ ਸਬੰਧੀ ਜਾਣੂ ਕਰਵਾਇਆ ਜਾਵੇ ਤਾਂ ਜੋ ਬਿਜਲੀ ਅਤੇ ਪਾਣੀ ਦੀ ਵੱਧ ਤੋਂ ਵੱਧ ਬੱਚਤ ਕੀਤੀ ਜਾ ਸਕੇ। ਇਸ ਸਕੀਮ ਨੂੰ ਸਬੰਧਤ ਫ਼ੀਡਰਾਂ ਅਧੀਨ ਪੈਂਦੇ ਕਿਸਾਨ ਸਵੈ ਇੱਛਾ ਨਾਲ ਅਪਣਾ ਸਕਦੇ ਹਨ। ਇਸ ਸਕੀਮ ਦਾ ਲਾਹਾ ਲੈਣ ਲਈ ਕਿਸਾਨਾਂ ਨੂੰ ਆਪਣੀ ਮੋਟਰ ‘ਤੇ ਇੱਕ ਮੀਟਰ ਲਗਾਉਣਾ ਹੋਵੇਗਾ। ਨਿਰਧਾਰਤ ਕੀਤੀਆਂ ਗਈਆਂ ਯੂਨਿਟਾਂ ਤੋਂ ਜੇਕਰ ਕਿਸਾਨ ਵੱਧ ਯੂਨਿਟਾਂ ਦੀ ਖ਼ਪਤ ਕਰਦਾ ਹੈ ਤਾਂ ਉਸ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ। ਜੇਕਰ ਕਿਸਾਨ ਨਿਰਧਾਰਤ ਯੂਨਿਟਾਂ ਤੋਂ ਘੱਟ ਖ਼ਪਤ ਕਰਦਾ ਹੈ ਤਾਂ ਸਗੋਂ ਉਸ ਨੂੰ ਪਾਵਰਕਾਮ ਵਲੋਂ 4 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਲਾਹਾ ਦਿੱਤਾ ਜਾਵੇਗਾ। ਉਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਵੀ ਫ਼ੀਡਰ ਵਿਚ ਇਸ ਸਕੀਮ ਦਾ 80 ਫ਼ੀਸਦੀ ਕਿਸਾਨ ਲਾਹਾ ਲੈਂਦੇ ਹਨ ਤਾਂ ਉਸ ਫ਼ੀਡਰ ਨੂੰ ਰੋਜ਼ਾਨਾਂ 8 ਘੰਟੇ ਦਿੱਤੀ ਜਾਣ ਵਾਲੀ ਬਿਜਲੀ ਸਪਲਾਈ ਵਧਾ ਕੇ 10 ਘੰਟੇ ਕਰ ਦਿੱਤੀ ਜਾਵੇਗੀ। ਇਸ ਸਕੀਮ ਤਹਿਤ ਜ਼ਿਲੇ ਦੇ ਭਗਤਾ ਭਾਈਕਾਸਬ ਡਵੀਜ਼ਨ ਅਧੀਨ ਪੈਂਦੇ ਖੇਤੀਬਾੜੀ ਪਾਵਰ ਸਪਲਾਈ ਕਰਨ ਵਾਲੇ 12 ਫ਼ੀਡਰਾਂ ਜਿਵੇਂ ਕਿ ਗੁਰੂਸਰ, ਦਿਆਲਪੁਰਾ ਮਿਰਜ਼ਾ, ਧੁੰਦਰਾ, ਡੇਰਾਨਾਗੇਵਾਲ, ਦੱਲੂਵਾਲਾ, ਆਰਾਮਸਰ ਸਾਹਿਬ, ਮੁੰਜਰਾਵਾਲਾ, ਮਾਨ ਸਿੰਘ ਵਾਲਾ, ਮਲੂਕਾ, ਕੋਠਾਗੁਰੂ, ਕੇਸਰ ਸਿੰਘ ਵਾਲਾ ਅਤੇ ਜਲਾਲ ਅਧੀਨ ਪੈਂਦੇ ਲਗਭਗ 1500 ਖ਼ਪਤਕਾਰ ਲਾਹਾ ਲੈ ਸਕਣਗੇ। ਕਿਸਾਨਾਂ ਦਾ ਕਹਿਣਾ ਹੈ ਕੀ ਵਿਭਾਗ ਵਲੋਂ ਟਿਊਬਵੈੱਲ ਤੇ ਸਬਸਿਡੀ ਬੰਦ ਕਰਨ ਦੇ ਯਤਨ ਹਨ

Check Also

Go before any video goes viral

ਅਮਿ੍ਰੰਤਸਰ ਵਿੱਚ ਇੱਕ ਨੌਜਵਾਨ ਵੱਲੋ ਫਾ ਹਾ ਲੈ ਕੇ ਖੁ ਦ ਕੁ ਸ਼ੀ ਕਰ ਲਏ …

Leave a Reply

Your email address will not be published. Required fields are marked *