Breaking News
Home / ਤਾਜਾ ਜਾਣਕਾਰੀ / ਕੁੜੀ ਦੇ ਹੱਥਾਂ ਦੀ ਮਹਿੰਦੀ ਦਾ ਰੰਗ ਵੀ ਨਹੀਂ ਸੀ ਲੱਥਾ ਤੇ ਪਤੀ ਦੀ ਮਿਲੀ ਨਹਿਰ ਵਿੱਚੋਂ ਲਾਸ਼

ਕੁੜੀ ਦੇ ਹੱਥਾਂ ਦੀ ਮਹਿੰਦੀ ਦਾ ਰੰਗ ਵੀ ਨਹੀਂ ਸੀ ਲੱਥਾ ਤੇ ਪਤੀ ਦੀ ਮਿਲੀ ਨਹਿਰ ਵਿੱਚੋਂ ਲਾਸ਼

ਪਿੰਡ ਰਾਏਪੁਰਾ ਦੀ ਨਹਿਰ ਵਿੱਚੋਂ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਪਿੰਡ ਚਕੜਾ ਦੇ ਰਹਿਣ ਵਾਲੇ ਨੌਜਵਾਨ ਅਮਨਦੀਪ (20) ਪੁੱਤਰ ਮਿਹਰ ਚੰਦ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਅਮਨਦੀਪ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਤਿੰਨ ਦਿਨਾਂ ਤੋਂ ਲਾਪਤਾ ਸੀ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਅਮਨਦੀਪ ਬਿਜਲੀ ਮੈਕੇਨਿਕ ਦਾ ਕੰਮ ਕਰਦਾ ਸੀ। ਕਰੀਬ ਦੋ ਮਹੀਨੇ ਪਹਿਲਾਂ ਹੀ ਅਮਨਦੀਪ ਤੇ ਉਸ ਦੀ ਭੈਣ ਦਾ ਇੱਕੋ ਦਿਨ ਵਿਆਹ ਹੋਇਆ ਸੀ।ਕਿਸੇ ਕਾਰਨ ਕਰਕੇ ਤਿੰਨ ਦਿਨ ਪਹਿਲਾਂ ਅਮਨਦੀਪ ਘਰ ਤੋਂ ਦੁਕਾਨ ਗਿਆ ਲਾਪਤਾ ਹੋ ਗਿਆ ਸੀ। ਉਸ ਦਾ ਪਰਿਵਾਰ ਲਗਾਤਾਰ ਉਸ ਦੀ ਤਲਾਸ਼ ਕਰ ਰਿਹਾ ਸੀ। ਇਸੇ ਦੌਰਾਨ ਪਿੰਡ ਰਾਏਪੁਰਾ ਦੇ ਨਜ਼ਦੀਕ ਇੱਕ ਨਹਿਰ ਵਿੱਚੋਂ ਉਸ ਦਾ ਮੋਟਰਸਾਈਕਲ ਮਿਲਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਨਹਿਰ ਵਿੱਚ ਤਲਾਸ਼ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਅੱਜ ਸਵੇਰੇ ਨਹਿਰ ਵਿੱਚੋਂ ਉਸ ਦੀ ਲਾਸ਼ ਮਿਲੀ ਤਾਂ ਪਰਿਵਾਰ ਨੇ ਅਬੋਹਰ ਸਦਰ ਥਾਣਾ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਏਐਸਆਈ ਜਸਵਿੰਦਰ ਸਿੰਘ ਮੌਕੇ ਉੱਤੇ ਪਹੁੰਚੇ ਤੇ ਲਾਸ਼ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ।ਪਰਿਵਾਰ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਪੁਲਿਸ ਨੇ ਕਿਹਾ ਹੈ ਕਿ ਪੋਸਟ ਮਾਰਟਮ ਦੀ ਰਿਪੋਰਟ ਆਉਣ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ। ਮ੍ਰਿਤਕ ਅਮਨਦੀਪ ਦੇ ਪਿਤਾ ਤੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਦੇ ਕਤਲ ਦਾ ਸ਼ੱਕ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਪੁੱਤਰ ਹਮੇਸ਼ਾ ਪੱਕੇ ਰਸਤੇ ਘਰ ਆਉਂਦਾ ਸੀ ਤਾਂ ਨਹਿਰ ਦੇ ਕੱਚੇ ਰਸਦੇ ਕਿਵੇਂ ਗਿਆ? ਉਸ ਦੀ ਲਾਸ਼ ਵੀ ਇਸ ਤਰ੍ਹਾਂ ਸ਼ੱਕੀ ਹਾਲਾਤ ਵਿੱਚ ਮਿਲੀ ਹੈ ਜਿਸ ਤੋਂ ਇਹ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ।

Check Also

ਭਾਰਤ ‘ਚ ਪੈਟਰੋਲ-ਡੀਜ਼ਲ ਵਾਹਨ ਬੰਦ ਕਰਨ ਦਾ ਫੈਸਲਾ ? ਦੇਖੋ ਇਹ ਖਬਰ ਅਤੇ ਸ਼ੇਅਰ ਕਰੋ

ਭਾਰਤ ‘ਚ ਪੈਟਰੋਲ-ਡੀਜ਼ਲ ਵਾਹਨ ਬੰਦ ਕਰਨ ਦਾ ਫੈਸਲਾ ? ਦੇਖੋ ਇਹ ਖਬਰ ਅਤੇ ਸ਼ੇਅਰ ਕਰੋ …

Leave a Reply

Your email address will not be published. Required fields are marked *