Home / ਤਾਜਾ ਜਾਣਕਾਰੀ / ਕੋਰਟ ਵੱਲੋਂ ਅਗਾਉਂ ਜ਼ਮਾਨਤ ਪਟੀਸ਼ਨ ਖਾਰਿਜ

ਕੋਰਟ ਵੱਲੋਂ ਅਗਾਉਂ ਜ਼ਮਾਨਤ ਪਟੀਸ਼ਨ ਖਾਰਿਜ

ਕੋਰਟ ਵੱਲੋਂ ਅਗਾਉਂ ਜ਼ਮਾਨਤ ਪਟੀਸ਼ਨ ਖਾਰਿਜ ਕੋਲਕਾਤਾ ਦੇ ਸਾਬਕਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਪੱਛਮੀ ਬੰਗਾਲ ਦੇ ਅਲੀਪੁਰ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਰਾਜੀਵ ਕੁਮਾਰ ਦੀ ਅਗਾਉਂ ਜ਼ਮਾਨਤ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ। ਉਥੇ ਹੀ ਸ਼ਾਰਦਾ ਚਿੱਟ ਫੰਡ ਮਾਮਲੇ ‘ਚ ਦੋਸ਼ੀ ਰਾਜੀਵ ਕੁਮਾਰ ਦੀ ਤਲਾਸ਼ ਲਈ ਸੀ.ਬੀ.ਆਈ. ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਹੁਣ ਸੀ.ਬੀ.ਆਈ. ਨੇ ਰਾਜੀਵ ਕੁਮਾਰ ਦੀ ਤਲਾਸ਼ ਲਈ ਦੱਖਣੀ 24 ਪਰਗਨਾ ਦੇ ਪੁਜਾਲੀ ‘ਚ ਇਕ ਨਿੱਜੀ ਮੈਡੀਕਲ ਕਲੀਨਿਕ ‘ਤੇ ਛਾਪੇਮਾਰੀ ਕੀਤੀ। ਦਰਅਸਲ ਚਿੱਟ ਫੰਡ ਘਪਲਾ ਮਾਮਲੇ ‘ਚ ਸੀ.ਬੀ.ਆਈ. ਰਾਜੀਵ ਕੁਮਾਰ ਦੀ ਤਲਾਸ਼ ਕਰ ਰਹੀ ਹੈ। ਰਾਜੀਵ ਕੁਮਾਰ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਸੀ.ਬੀ.ਆਈ. ਕਈ ਸੰਮਨ ਵੀ ਜਾਰੀ ਕਰ ਚੁੱਕੀ ਹੈ। ਹਾਲਾਂਕਿ ਰਾਜੀਵ ਕੁਮਾਰ ਹਾਲੇ ਤਕ ਸੀ.ਬੀ.ਆਈ. ਸਾਹਮਣੇ ਪੇਸ਼ ਨਹੀਂ ਹੋਏ ਹਨ।ਕੋਲਕਾਤਾ ਦੇ ਸਾਬਕਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਨੇ ਸ਼ੁੱਕਰਵਾਰ ਨੂੰ ਅਲੀਪੁਰ ਜ਼ਿਲਾ ਤੇ ਸੈਸ਼ਨ ਕੋਰਟ ‘ਚ ਅਗਾਉਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਇਕ ਦਿਨ ਪਹਿਲਾਂ ਮਹਾਨਗਰ ਦੀ ਇਕ ਅਦਾਲਤ ਨੇ ਕਿਹਾ ਸੀ ਕਿ ਸ਼ਾਰਦਾ ਚਿੱਟਫੰਡ ਘਪਲਾ ਮਾਮਲੇ ‘ਚ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਸੀ.ਬੀ.ਆਈ. ਨੂੰ ਵਾਰੰਟ ਦੀ ਜ਼ਰੂਰਤ ਨਹੀਂ ਹੈ। ਕੁਮਾਰ ਦੇ ਵਕੀਲ ਗੋਪਾਲ ਹਾਲਦਰ ਨੇ ਕਿਹਾ ਕਿ ਪਟੀਸ਼ਨ ‘ਤੇ ਸ਼ਨੀਵਾਰ ਨੂੰ ਅਲੀਪੁਰ ਜ਼ਿਲਾ ਤੇ ਸੈਸ਼ਨ ਕੋਰਟ ‘ਚ ਸੁਣਵਾਈ ਹੋ ਸਕਦੀ ਹੈ।

Check Also

ਕਨੇਡਾ ਟਰੱਕ ਡਰਾਈਵਰ,

ਓਨਟਾਰੀਓ ਦੇ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ (ਓ.ਆਈ.ਐੱਨ.ਪੀ.) ਨੇ ਅੰਤ ਵਿੱਚ ਮੰਗ ਵਾਲੇ ਕਿੱਤਿਆਂ ਦੀ ਸੂਚੀ ਵਿੱਚ …

Leave a Reply

Your email address will not be published. Required fields are marked *