Breaking News
Home / ਤਾਜਾ ਜਾਣਕਾਰੀ / ਕੌਣ ਫੈਲਾਅ ਰਿਹਾ ਦਿੱਲੀ ਵਿੱਚ ਕੋਰੋਨਾ ਵਾਇਰਸ?

ਕੌਣ ਫੈਲਾਅ ਰਿਹਾ ਦਿੱਲੀ ਵਿੱਚ ਕੋਰੋਨਾ ਵਾਇਰਸ?

ਦੇਸ਼ ਦੀ ਰਾਜਧਾਨੀ ਦਿੱਲੀ ’ਚ ਕੋਰੋਨਾ ਦੇ ਮਾਮਲਿਆਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋ-ੜ ਦਿੱਤੇ ਹਨ। ਦਿੱਲੀ ’ਚ ਇਕ ਦਿਨ ’ਚ 10 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਵਧਦੇ ਕੇਸਾਂ ਕਾਰਣ ਦਿੱਲੀ ਨੇ ਮਹਾਰਾਸ਼ਟਰ ਜਿੱਥੇ ਇਕ ਦਿਨ 9989 ਕੇਸ ਸਾਹਮਣੇ ਆਏ ਹਨ, ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 10 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆਉਣ ਨਾਲ ਹੀ ਸ਼ਹਿਰ ’ਚ ਹਾਲਾਤ ਬੇ-ਹੱਦ ਗੰ-ਭੀ-ਰ ਹਨ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਬਹੁਤ ਜ਼ਰੂਰੀ ਹੋਣ ’ਤੇ ਹੀ ਘਰਾਂ ਤੋਂ ਬਾਹਰ ਨਿਕਲੋ। ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਪਿਛਲੀ ਲਹਿਰ ਤੋਂ ਜ਼ਿਆਦਾ ਖਤ-ਰਨਾ-ਕ ਹੈ। ਸਰਕਾਰ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਆਖਿਰ ਦਿੱਲੀ ਦੇ ਅਚਾਨਕ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵੱਡੀ ਗਿਣਤੀ ’ਚ ਕੇਸ ਕਿਉਂ ਆਉਣ ਲੱਗੇ ਹਨ। ਸੂਤਰਾਂ ਮੁਤਾਬਕ ਇਸਦਾ ਸਭ ਤੋਂ ਵੱਡਾ ਕਾਰਣ ਨਿੱਜੀ ਲੈਬੋਰੇਟਰੀਜ ’ਚ ਆਰ. ਟੀ. ਪੀ. ਸੀ. ਆਰ. ਟੈਸਟ ਦਾ ਵਧਣਾ ਅਤੇ ਰਿਪੋਰਟ ’ਚ ਦੇਰੀ ਨੂੰ ਮੰਨਿਆ ਜਾ ਰਿਹਾ ਜਿੰਨੀ ਦੇਰ ਤਕ ਇਕ ਕੋਰੋਨਾ ਪਾਜ਼ੇਟਿਵ ਵਿਅਕਤੀ ਨੂੰ ਰਿਪੋਰਟ ਆਉਂਦੀ ਹੈ ਉਹ ਅੱਗੇ ਕਈਆਂ ਨੂੰ ਇਨਫੈਕਟਿਡ ਕਰ ਚੁੱਕਾ ਹੁੰਦਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਸਪਾਈਸ ਹੈਲਥਕੇਅਰ ਜਿਸਨੂੰ ਇਕ ਦਿਨ ’ਚ 25 ਹਜ਼ਾਰ ਸੈਂਪਲ ਟੈਸਟ ਲਈ ਪ੍ਰਾਪਤ ਹੋ ਰਹੇ ਹਨ, ਦੇ ਨਤੀਜੇ ਆਉਣ ’ਚ ਦੇਰੀ ਹੋ ਰਹੀ ਹੈ। ਸਰਕਾਰ ਦੀ ਸੰਚਾਲਿਤ ਪ੍ਰੀਖਣ ਕੇਂਦਰਾਂ ਵਲੋਂ ਇਕੱਤਰ ਕੀਤੇ ਗਏ ਨਮੂਨਿਆਂ ਨੂੰ ਪ੍ਰੀਖਣ ਲਈ ਨਿੱਜੀ ਅਤੇ ਸਰਕਾਰੀ ਲੈਬੋਰੇਟਰੀਆਂ ’ਚ ਭੇਜਿਆ ਜਾਂਦਾ ਹੈ। ਲੈਬੋਰੇਟਰੀਆਂ ਨੂੰ 24 ਘੰਟੇ ਦੇ ਅੰਦਰ ਅਤੇ ਜ਼ਿਆਦਾਤਰ 48 ਘੰਟੇ ’ਚ ਬਿਹਤਰ ਨਤੀਜੇ ਦੇਣੇ ਚਾਹੀਦੇ ਹਨ। ਦਿੱਲੀ ਸਰਕਾਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਮਾਰਚ ਵਿਚ ਵੀ ਸਪਾਈਸ ਹੈਲਥਕੇਅਰ ਤੋਂ ਦੇਰ ਹੋਈ ਸੀ, ਪਰ ਭੇਜੇ ਜਾ ਰਹੇ ਨਮੂਨੇ ਘੱਟ ਸਨ ਅਤੇ ਕੋਵਿਡ-19 ਦੀ ਸਥਿਤੀ ਖਰਾ-ਬ ਨਹੀਂ ਸੀ ਪਰ ਅਪ੍ਰੈਲ ਦੀ ਸ਼ੁਰੂਆਤ ਤੋਂ, ਸਪਾਈਸ ਹੈਲਥਕੇਅਰ 48 ਘੰਟਿਆਂ ਬਾਅਦ ਜ਼ਿਆਦਾਤਰ ਰਿਪੋਰਟ ਦੇ ਰਿਹਾ ਹੈ ਅਤੇ ਕਈ 72 ਘੰਟਿਆਂ ਤੋਂ ਬਾਅਦ ਵੀ ਨਹੀਂ ਮਿਲ ਰਹੀਆਂ ਹਨ। ਜ਼ਿਆਦਾ ਜ਼ਿਲਿਆਂ ਨੇ ਇਸਦੀ ਸ਼ਿਕਾਇਤ ਕੀਤੀ ਹੈ। ਉੱਚ ਅਧਿਕਾਰੀਆਂ ਨੂੰ 11 ਜ਼ਿਲਿਆਂ ਵਿਚੋਂ ਪ੍ਰਾਪਤ ਇਕ ਸ਼ਿਕਾਇਤ ਨੂੰ ਸਿਹਤ ਮੰਤਰੀ ਦੇ ਸਾਹਮਣੇ ਉਠਾਇਆ ਗਿਆ ਹੈ।

ਸਪਾਈਸ ਹੈਲਥਕੇਅਰ ਨੇ ਆਪਣੀ ਵੈੱਬਸਾਈਟ ’ਤੇ ਕਿਹਾ ਹੈ ਕਿ ਕੋਵਿਡ-19 ’ਚ ਅਚਾਨਕ ਵਾਧੇ ਕਾਰਣ ਉਨ੍ਹਾਂ ਕੋਲ ਕੋਵਿਡ-19 ਦੇ ਟੈਸਟਾਂ ਲਈ ਸੈਂਪਲਾਂ ਦੀ ਇਕ ਹ-ੜ੍ਹ ਜਿਹਾ ਆ ਗਿਆ ਹੈ। ਵੈੱਬਸਾਈਟ ’ਚ ਇਕ ਸੰਦੇਸ਼ ’ਚ ਕਿਹਾ ਗਿਆ ਹੈ ਕਿ ਅਸੀਂ ਤੁਹਾਡੀ ਰਿਪੋਰਟ ਨੂੰ ਜਲਦੀ ਤੋਂ ਜਲਦੀ ਸਾਂਝੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਉਮੀਦ ਹੈ ਕਿ ਰਿਪੋਰਟ 48 ਘੰਟਿਆਂ ਦੇ ਅੰਦਰ ਸਾਂਝੀ ਹੋਵੇ। ਇਕ ਅਧਿਕਾਰੀ ਨੇ ਕਿਹਾ ਕਿ ਲਗਭਗ 35 ਨਿੱਜੀ ਲੈਬੋਰੇਟਰੀਆਂ ਨੂੰ ਟਸਟ ਲਈ ਸੈਂਪਲ ਭੇਜੇ ਗਏ ਹਨ। ਦੂਸਰੀ ਲੈਬੋਰੇਟਰੀਆਂ 24 ਘੰਟਿਆਂ ’ਚ 80 ਫੀਸਦੀ ਰਿਜਲਟ ਭੇਜਦੀਆਂ ਹਨ ਅਤੇ ਬਾਕੀ ਨੂੰ 48 ਘੰਟੇ ਲੱਗ ਜਾਂਦੇ ਹਨ।
27 ਹਜ਼ਾਰ ਤੋਂ ਜ਼ਿਆਦਾ ਸੈਂਪਲ
ਅਧਿਕਾਰੀ ਨੇ ਦੱਸਿਆ ਕਿ ਸਪਾਈਸ ਹੈਲਥਕੇਅਰ ਕੋਲ ਬੀਤੇ ਸ਼ੁੱਕਰਵਾਰ ਨੂੰ ਇਕ ਦਿਨ ’ਚ 27,400 ਸੈਂਪਲ ਕੋਰੋਨਾ ਟੈਸਟ ਲਈ ਆਏ। 11 ਜ਼ਿਲਿਆਂ ’ਚ ਇਸ ਵਲੋਂ ਭੇਜੇ ਗਏ ਇਕ ਸੰਦੇਸ਼ ਮੁਤਾਬਕ, ਸਪਾਈਸ ਹੈਲਥਕੇਅਰ ਨਾਲ ਦੇਰੀ ਦੀ ਰਿਪੋਰਟ ਦੇ ਮੁੱਦੇ ’ਤੇ ਚਰਚਾ ਕਰਨ ਲਈ ਸੂਬੇ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ 6 ਘੰਟਿਆਂ ’ਚ ਰਿਪੋਰਟ ਦੇਣ ਦਾ ਵਾਅਦਾ ਸੀ ਪਰ ਸਾਨੂੰ 72 ਘੰਟਿਆਂ ’ਚ ਵੀ ਰਿਪੋਰਟ ਨਹੀਂ ਮਿਲ ਰਹੀ ਹੈ। (ਘੱਟੋ-ਘੱਟ ਪਿਛਲੇ ਇਕ ਜਾਂ ਦੋ ਹਫਤਿਆਂ ਤੋਂ)। ਸੰਦੇਸ਼ ਮੁਤਾਬਕ ਅਸੀਂ ਰੋਜ਼ਾਨਾ ਲੈਬੋਰੇਟਰੀ ’ਚ ਭੇਜੇ ਜਾਣ ਵਾਲੇ ਲਗਭਗ 2000 ਨਮੂਨਿਆਂ ਵਿਚੋਂ 24 ਘੰਟਿਆਂ ਦੇ ਅੰਦਰ ਇਕ ਵੀ ਰਿਪੋਰਟ ਪ੍ਰਾਪਤ ਨਹੀਂ ਕਰਦੇ ਹਾਂ।

Check Also

ਅਚਾਨਕ ਗੁੱਸੇ ਚ ਲਾਲ ਹੋ ਕੇ ਸੁਖਬੀਰ ਬਾਦਲ ਨੇ ਕਰਤਾ ਇਹ ਵੱਡਾ ਐਲਾਨ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ ਪੰਜਾਬ ਵਿੱਚ ਜਿੱਥੇ ਇੰਨ੍ਹੀ ਦਿਨੀਂ ਕਰੋਨਾ ਦਾ ਕਹਿਰ ਵਧ ਰਿਹਾ ਹੈ। …

Leave a Reply

Your email address will not be published. Required fields are marked *