ਗਤਕਾ ਨੂੰ ਓਲੰਪਿਕ ਐਸੋਸੀਏਸ਼ਨ ਵੱਲੋਂ ਵੱਡਾ ਮਾਣ

ਮਾਰਸ਼ਲ ਆਰਟ ਗਤਕਾ ਨੂੰ ਓਲੰਪਿਕ ਐਸੋਸੀਏਸ਼ਨ ਵੱਲੋਂ ਵੱਡਾ ਮਾਣ ਦਿੱਤਾ ਗਿਆ ਹੈ। ਇਸ ਜੌਹਰ ਨੂੰ ਐਸਸ਼ੀਏਸ਼ਨ ਨੇ ਬਤੌਰ ਖੇਡ ਸ਼ਾਮਲ ਕਰ ਲਿਆ ਹੈ। ਦਿੱਲੀ ਓਲੰਪਿਕ ਐਸੋਸੀਏਸ਼ਨ ਨੇ ਗਤਕਾ ਨੂੰ ਖੇਡ ਦੀ ਸ਼੍ਰੇਣੀ ਵਿੱਚ ਸ਼ਾਮਲ ਕਰ ਲਿਆ ਹੈ।ਇਸ ਤੋਂ ਬਾਅਦ ਹੁਣ ਕੌਮਾਂਤਰੀ ਐਸੋਸੀਏਸ਼ਨ ਦੇ ਸਾਹਮਣੇ ਗਤਕਾ ਨੂੰ ਖੇਡ ਵਜੋਂ ਸ਼ਾਮਲ ਕਰਨ ਦੀ ਮੰਗ ਰੱਖੀ ਜਾਏਗੀ। ਹੁਣ ਤਕ ਇਸ ਨੂੰ ਬਤੌਰ ਖੇਡ ਨਹੀਂ ਮੰਨਿਆ ਜਾਂਦਾ ਸੀਦਿੱਲੀ ਓਲੰਪਿਕ ਐਸੋਸੀਏਸ਼ਨ ਵੱਲੋਂ ਗਤਕਾ ਨੂੰ ਬਤੌਰ ਖੇਡ ਸ਼ਾਮਲ ਕਰਨ ਪਿੱਛੋਂ ਹੁਣ ਇਸ ‘ਤੇ ਕਾਰਵਾਈ ਕੀਤੀ ਜਾਏਗੀ ਤੇ ਇਸ ਬਾਬਤ ਸਰਟੀਫਿਕੇਟ ਵੀ ਦਿੱਤੇ ਜਾਣਗੇ। ਹਾਲਾਂਕਿ ਹਾਲੇ ਇੱਥੋਂ ਮਾਨਤਾ ਮਿਲਣ ਦੇ ਬਾਅਦ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਮਿਲਣ ‘ਚ ਫਾਇਦਾ ਹੋਏਗਾ।ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਅਤੇ ਵਰਲਡ ਗਤਕਾ ਫੈੱਡਰੇਸ਼ਲ ਦੇ ਸਹਿਯੋਗ ਨਾਲ ਇਤਿਹਾਸਕ ਜੰਗਜੂ ਕਲਾ ਗਤਕੇ ਨੂੰ ਉਲੰਪਿਕ ਖੇਡਾਂ ‘ਚ ਸ਼ਾਮਲ ਕਰਵਾਉਣਾ ਚਾਹੁੰਦੇ ਹਨ ਅਤੇ ਇਸ ‘ਵਿਜ਼ਨ ਡਾਕੂਮੈਂਟ’ ਉਪਰ ਹਰ ਪੰਜ ਸਾਲਾ ਬਾਅਦ ਮੁਲਾਂਕਨ ਕਰਕੇ ਅੱਗੇ ਵਧਿਆ ਜਾਵੇਗਾ।ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੈਸ਼ਨਲ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਸਾਲ 2030 ਤੱਕ ਤਿਆਰ ਕੀਤੇ ਇਸ ਵਿਜ਼ਨ ਡਾਕੂਮੈਂਟ ਅਨੁਸਾਰ ਗਤਕਾ ਖੇਡਾਂਟੂਰਨਾਮੈਂਟ ਦੇ ਪ੍ਰਬੰਧਾਂ, ਮੈਨੇਜ਼ਮੈਂਟ ਪ੍ਰਣਾਲੀ, ਰੈਫਰੀ ਅਤੇ ਜੱਜਮੈਂਟ ਦੇ ਕੰਮਾਂ ਸਮੇਤ ਸਮੁੱਚੀ ਗਤਕਾ ਖੇਡ ਪ੍ਰਣਾਲੀ ਦਾ ਮੌਜੂਦਾ ਤਕਨੀਕੀ ਯੁਗ ਦੇ ਮਿਆਰ ਅਨੁਸਾਰ ਕੰਪਿਊਟਰ ਆਈਸਨ ਕੀਤਾ ਜਾਵੇਗਾ। ੍ਉਨ੍ਹਾਂ ਦੱਸਿਆ ਕਿ ਇਕ ਦਹਾਕਾ ਪਹਿਲਾ ਲੁਪਤ ਹੋਣ ਵਾਲੀਆਂ ਖੇਡਾਂ ਦੀ ਕਤਾਰ ਵਿਚ ਸ਼ਾਮਲ ਗਤਕਾ ਖੇਡ ਨੈਸ਼ਨਲ ਗਤਕਾ ਐਸੋਸੀਏਸ਼ਨ ਅਤੇ ਇਸਮਾ ਦੇ ਯਤਨਾਂ ਸਦਕਾ ਮਾਨਤਾ ਪ੍ਰਾਪਤ ਖੇਡ ਬਣ ਚੁੱਕੀ ਹੈ ਤੇ ਪੰਜਾਬ ਸਰਕਾਰ ਤੋਂ ਇਸ ਦੀ ਗਰੇਡੇਸ਼ਨ ਵੀ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਨੈਸ਼ਨਲ ਚੈਂਪੀਅਨਸ਼ਿਪ ‘ਚ 14 ਸਟੇਟਾਂ ਦੇ ਗਤਕਾ ਖਿਡਾਰੀ ਭਾਗ ਲੈ ਰਹੇ ਹਨ ਅਤੇ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਜਾਵੇਗਾ।ਇਸ ਸਮੇਂ ਇਸਮਾ ਦੇ ਵਾਈਸ ਚੇਅਰਮੈਨ ਅਵਤਾਰ ਸਿੰਘ ਪਟਿਆਲਾ, ਨੈਸ਼ਨਲ ਗਤਕਾ ਐਸੋਸੀਏਸ਼ਨ ਦੇ ਸੰਯੁਕਤ ਗੁਰਮੀਤ ਸਿੰਘ ਰਾਜਪੁਰਾ, ਬਲਜੀਤ ਸਿੰਘ ਸੈਣੀ, ਜ਼ਿਲਾ ਗਤਕਾ ਐਸੋਸੀਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਹਰਬੀਰ ਸਿੰਘ, ਜ਼ਿਲਾ ਗਤਕਾ ਐਸੋਸੀਏਸ਼ਨ ਫਾਜ਼ਿਲਕਾ ਦੇ ਪ੍ਰਧਾਨ ਪੰਕਜ ਧਮੀਜਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *