ਗੁਰੂ ਗੋਬਿੰਦ ਸਿੰਘ ਜੀ ਬਾਜ ਹੀ ਕਿਉ ਰੱਖਦੇ ਸੀ

ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਜ ਹੀ ਕਿਓਂ ਰਖਦੇ ਸੀ ਕੋਈ ਹੋਰ ਪੰਛੀ ਕਿਓਂ ਨਹੀਂ ? ਸੰਗਤ ਦਾ ਸੁਆਲ ਹੈ। ਆਉ ਜਾਣਦੇ ਹਾਂ ਪੂਰੀ ਜਾਣਕਾਰੀ ਵੀਡੀਓ ਰਾਹੀ।। ਜਵਾਬ – – – – ਇਸ ਲਈ ਕਿ ਬਾਜ ਜਿਸ ਨੂੰ ਈਗਲ ਜਾਂ ਸ਼ਾਹੀਨ ਵੀ ਕਹਿੰਦੇ ਹਨ ਦਸ਼ਮੇਸ਼ ਪਿਤਾ ਜੀ ਦਾ ਦੁਲਾਰਾ ਅਣਖੀ ਦਲੇਰ ਅਤੇ ਹਿੰਮਤੀ ਪੰਛੀ ਹੈl ਫ਼ਾਲਕੋ ਵੰਸ਼ ਦਾ ਇਹ ਪੰਛੀ , ਗਰੁੜ ਨਾਲੋਂ ਛੋਟਾ ਹੁੰਦਾ ਹੈ। ਫ਼ਾਲਕੋ ਵੰਸ਼ ਵਿੱਚ ਸੰਸਾਰ ਭਰ ਵਿੱਚ ਲਗਪਗ ਚਾਲੀ ਪ੍ਰਜਾਤੀਆਂ ਮੌਜੂਦ ਹਨ ਅਤੇ

ਵੱਖ – ਵੱਖ ਨਾਮਾਂ ਨਾਲ ਜਾਣੀਆਂ ਜਾਂਦੀਆਂ ਹਨ। ਸਾਰੇ ਚਲਾਕ ਪੰਛੀਆਂ ਦੀ ਤਰ੍ਹਾਂ ਇੱਕ ਤਾਂ ਬਾਜ਼ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ ਦੂਜਾ, ਇਸ ਨੂੰ ਵਸਤੂਆਂ ਆਕਾਰ ਨਾਲੋਂ ਵੱਡੀਆਂ ਨਜ਼ਰ ਆਉਂਦੀਆਂ ਹਨ। ਬਾਜ਼ 1.6 ਕਿਲੋਮੀਟਰ ਦੀ ਉਚਾਈ ਉੱਤੇ ਉਡਦਿਆਂ, ਧਰਤੀ ਉੱਤੇ ਇੱਕ ਚੂਹੇ ਨੂੰ ਸਾਫ਼ ਵੇਖ ਸਕਦਾ ਹੈ। ਇਹ ਪੰਛੀ ਮਜ਼ਬੂਤ ਪੰਜਿਆਂ ਤੇ ਤਿੱਖੀਆਂ ਨਹੁੰਦਰਾਂ ਨਾਲ ਲੈਸ ਹੁੰਦਾ ਹੈ ਅਤੇ ਪਿਛਲੀ ਨਹੁੰਦਰ ਮੁਕਾਬਲਤਨ ਵੱਡੀ ਅਤੇ ਸ਼ਕਤੀਸ਼ਾਲੀ ਹੁੰਦੀ ਹੈ। ਅੱਜ ਵੀ ਕਜ਼ਾਖਸਤਾਨ, ਜਾਪਾਨ ਅਤੇ ਕੇਂਦਰੀ ਏਸ਼ੀਆ ਤੇ ਅਰਬ ਦੇ ਕੁਝ ਭਾਗਾਂ ਵਿੱਚ ਬਾਜ਼ ਨਾਲ ਸ਼ਿ ਕਾਰ ਕਰਨ ਦੀ ਸ਼ਾਹੀ ਰਵਾਇਤ ਨੂੰ ਬਾਜ਼ ਪਾਲਕਾਂ ਵੱਲੋਂ ਜਿਉਂਦੀ ਰੱਖਿਆ ਜਾ ਰਿਹਾ ਹੈ। ਗੁਰੂ ਸਾਹਿਬ ਨੇ ਇਕ ਮਾਸਾ-ਹਾਰੀ ਪੰਛੀ ਬਾਜ ਨੂੰ ਹਮੇਸ਼ਾਂ ਆਪਣੇ ਨਾਲ ਕਿਓਂ ਰਖਿਆ ਹੈ ? ਕਿਓਂਕਿ ਗੁਰੂ ਸਾਹਿਬ ਦੇ ਹਰ ਕਦਮ ਪਿਛੇ ਕੌਮ ਲਈ,


ਕੌਮ ਦੀ ਭਲਾਈ ਲਈ ਕੋਈ ਨਾ ਕੋਈ ਸੰਦੇਸ਼ ਜਰੂਰ ਹੁੰਦਾ ਸੀ—–ਬਾਜ ਦੀ ਫਿਤਰਤ ਵਿਚ ਗੁਲਾ-ਮੀ ਨਹੀਂ ਹੁੰਦੀl ਉਸ ਨੂੰ ਤੁਸੀਂ ਪਿੰਜਰੇ ਵਿਚ ਨਹੀਂ ਰਖ ਸਕਦੇ ਜੇ ਰਖੋਗੇ ਤਾਂ ਯਾ ਤਾਂ ਉਹ ਪਿੰਜਰੇ ਨੂੰ ਤੋ-ੜ ਦੇਵੇਗਾ ਜਾਂ ਅੰਦਰ ਹੀ ਆਪਣੀ ਜਾ ਨ ਦੇ ਦੇਵੇਗਾl ਸਿੱਖ ਵੀ ਕਿਸੇ ਦੀ ਗੁਲਾ-ਮੀਂ ਪਸੰਦ ਨਹੀਂ ਕਰਦਾ ਗੁਰਮਤਿ ਵਿਚ ਅਗਰ ਕੋਈ ਕਿਸੀ ਨੂੰ ਕੈਦ ਕਰਦਾ ਹੈ ਉਸ ਨੂੰ ਗੁਲਾ-ਮੀ ਨਹੀਂ ਕਿਹਾ ਜਾਂਦਾ ਗੁਲਾ-ਮੀ ਉਸ ਨੂੰ ਕਿਹਾ ਗਿਆ ਜੋ ਆਪਣੀ ਜਮੀਰ ਵੇਚ ਦੇਵੇ , ਆਪਣੀ ਜਮੀਰ ਕਿਸੀ ਲਾਲਚ ਕਾਰਣ ਅਗਲੇ ਦੇ ਕਦਮਾਂ ਵਿਚ ਧਰ ਦੇਵੇ, ਆਪਣੀ ਸੋਚ ਨੂੰ ਦੂਸਰੇ ਦੇ ਅਧੀਨ ਕਰ ਦੇਵੇ, ਭਾਵ ਮਾਨਸਿਕ ਤੌਰ ਤੇ ਖਤਮ ਹੋ ਜਾਵੇ-ਗੁਰੂ ਸਾਹਿਬ ਵੇਲੇ ਭਾਵੇ ਰਾਜ ਮੁਗਲਾਂ ਦਾ ਸੀ , ਜਹਾਂਗੀਰ, ਔਰੰਗਜ਼ੇਬ ਵਰਗੇ ਬੜੇ ਬੜੇ ਬਾਦਸ਼ਾਹ ਹੋਏ ਸਨ, ਗੁਰੂ ਸਾਹਿਬ ਨੇ ਡਟ ਕੇ ਮੁਕਾਬਲਾ ਕੀਤਾ, ਚਾਹੇ ਅਨੇਕਾਂ ਦਿੱਕਤਾਂ ਸਹੀਂਆਂ, ਬਚੇ , ਮਾਂ-ਬਾਪ, ਘਰ ਘਾਟ, ਦੌਲਤ ਸਭ ਕੁਝ ਵਾਰ ਦਿਤਾ ਪਰ ਉਨ੍ਹਾਂ ਅਗੇ ਹਾਰ ਨਹੀਂ ਮੰਨੀ, ਗੁਰੂ ਸਾਹਿਬ ਤੋਂ ਬਾਅਦ ਸਿਖਾਂ ਨੇ ਜੰਗਲਾਂ ਵਿਚ ਰਹਿਣਾ ਪ੍ਰਵਾਨ ਕਰ ਲਿਆ, ਦਰੱਖਤਾਂ ਦੇ ਪੱਤੇ ਖਾਕੇ ਗੁਜ਼ਾਰਾ ਕੀਤਾ ਜੰਗਲਾਂ ਦੀਆਂ ਠੰਡੀਆਂ ਰਾਤਾਂ ਵਿਚ ਕਾਠੀਆਂ ਤੇ ਜਾਂ ਭੁੰਜੇ ਸੌਣਾ ਕਬੂਲ ਕਰ ਲਿਆ ਪਰ ਗੁ ਲਾਮੀ ਮਨਜੂਰ ਨਹੀਂ ਕੀਤੀ।

Leave a Reply

Your email address will not be published. Required fields are marked *