Breaking News
Home / ਤਾਜਾ ਜਾਣਕਾਰੀ / ਜਿੱਤ ਦੀ ਖੁਸ਼ੀ ਚ ਮੋਦੀ ਭਗਤ ਨੇ ਲੁਟਾਏ ਅਮਰੀਕਾ ਚ ਨੋਟ II ਕੀਤੀ ਨੋਟਾਂ ਦੀ ਵਰਖਾ

ਜਿੱਤ ਦੀ ਖੁਸ਼ੀ ਚ ਮੋਦੀ ਭਗਤ ਨੇ ਲੁਟਾਏ ਅਮਰੀਕਾ ਚ ਨੋਟ II ਕੀਤੀ ਨੋਟਾਂ ਦੀ ਵਰਖਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ 30 ਮਈ ਨੂੰ ਮੁੜ ਸਹੁੰ ਚੁੱਕਣਗੇ। ਸ਼ਾਮ 4-5 ਵਜੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ ਪਰ ਇਸ ਤੋਂ ਪਹਿਲਾਂ ਮੋਦੀ ਆਪਣੀ ਮਾਂ ਨੂੰ ਮਿਲਣ ਗਾਂਧੀਨਗਰ ਜਾਣਗੇ। ਉੱਧਰ 28 ਮਈ ਨੂੰ ਵਾਰਾਨਸੀ ‘ਚ ਰੋਡ ਸ਼ੋਅ ਕਰ ਮੋਦੀ ਉੱਥੇ ਦੀ ਜਨਤਾ ਦਾ ਧੰਨਵਾਦ ਕਰਨਗੇ। ਇਸ ਦੇ ਨਾਲ ਹੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਈ ਵਿਦੇਸ਼ੀ ਨੇਤਾਵਾਂ ਨੂੰ ਵੀ ਸੱਦਾ ਦਿੱਤਾ ਜਾਵੇਗਾ ਜਾਂ ਨਹੀਂ ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ। ਪਿਛਲੀ ਵਾਰ 2014 ਦੇ ਸਹੁੰ ਚੁੱਕ ਸਮਾਗਮ ‘ਚ ਸਾਰਕ ਨੂੰ ਸੱਦਾ ਭੇਜਿਆ ਗਿਆ ਸੀ ਜਿਸ ‘ਚ ਸਾਰਕ ਨੇਤਾਵਾਂ ਨੇ ਹਿੱਸਾ ਵੀ ਲਿਆ ਸੀ। ਲੋਕ ਸਭਾ ਚੋਣਾਂ 2019 ‘ਚ ਬੀਜੇਪੀ 325 ਸੀਟਾਂ ਜਿੱਤ ਚੁੱਕਿਆ ਹੈ। ਕਈ ਸੀਟਾਂ ‘ਤੇ ਨਤੀਜੇ ਅਜੇ ਸਾਫ਼ ਨਹੀਂ ਹੋ ਸਕੇ ਹਨ, ਜਿਨ੍ਹਾਂ ਦੀ ਗਿਣਤੀ ਅਜੇ ਚੱਲ ਰਹੀ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਤਸਵੀਰ ਕਰੀਬ-ਕਰੀਬ ਸਾਫ਼ ਹੋ ਗਈ ਹੈ। ਐਨਡੀਏ ਇੱਕ ਵਾਰ ਫੇਰ ਬਹੁਮਤ ਨਾਲ ਸਰਕਾਰ ਬਣਾਉਣ ਲਈ ਤਿਆਰ ਹੈ। ਦੁਪਹਿਰ 12 ਵਜੇ ਤਕ ਦੇ ਰੁਝਾਨਾਂ ਦੀ ਗੱਲ ਕਰੀਏ ਤਾਂ ਐਨਡੀਏ ਆਪਣੀ ਪਿਛਲੀ ਜਿੱਤ ਦਾ ਰਿਕਾਰਡ ਵੀ ਤੋੜਦੀ ਨਜ਼ਰ ਆ ਰਹੀ ਹੈ।ਬੀਜੇਪੀ ਨੂੰ ਇਸ ਵਾਰ 345 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਪੂਰੀਆਂ ਚੋਣਾਂ ਦੀ ਕੰਪੇਨ ਦੌਰਾਨ ਬੀਜੇਪੀ ਨੇ ‘ਮੋਦੀ ਨਹੀਂ ਤਾਂ ਕੌਣ?” ਦਾ ਮੁੱਦਾ ਚੁੱਕਿਆ। ਇਸ ‘ਚ ਉਨ੍ਹਾਂ ਦਾ ਕਹਿਣਾ ਸੀ ਕਿ ਵਿਰੋਧੀਆਂ ਕੋਲ ਪ੍ਰਧਾਨ ਮੰਤਰੀ ਅਹੁਦੇ ਲਈ ਕਿਹੜਾ ਉਮੀਦਵਾਰ ਹੈ। ਉਨ੍ਹਾਂ ਨੇ ਹਰ ਇੱਕ ਲੋਕ ਸਭਾ ਸੀਟ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਂ ‘ਤੇ ਵੋਟ ਮੰਗੇ।

Indian give free loot on BJP win in USA.

Posted by Balbir Singh Chandi on Friday, May 24, 2019

ਜ਼ੋਰਦਾਰ ਕੰਪੇਨ: 10 ਮਾਰਚ, 2019 ਤੋਂ ਲੋਕ ਸਭਾ ਚੋਣਾਂ ਦਾ ਐਲਾਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ 150 ਰੈਲੀਆਂ ਤੇ ਰੋਡ ਸ਼ੋਅ ਕੀਤੇ। ਜੇਕਰ ਬੀਜੇਪੀ ਦੇ ਹੋਰ ਸਟਾਰ ਪ੍ਰਚਾਰਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਰੋਡ ਸ਼ੋਅ ਤੇ ਰੈਲੀਆਂ ਮਿਲਾ ਕੇ ਕੁੱਲ ਗਿਣਤੀ 1000 ਤੋਂ ਜ਼ਿਆਦਾ ਹੋ ਜਾਂਦੀ ਹੈ। ਕਾਂਗਰਸ ਕੋਲ ਕੋਈ ਵੱਡਾ ਚਿਹਰਾ ਨਾ ਹੋਣਾ ਤੇ ਪੰਜ ਸਾਲ ਦੀ ਯੋਜਨਾ ਜਿਹੇ ਮੁੱਦੇ ਹਾਵੀ ਰਹੇ।

Check Also

ਭਾਰਤ ‘ਚ ਪੈਟਰੋਲ-ਡੀਜ਼ਲ ਵਾਹਨ ਬੰਦ ਕਰਨ ਦਾ ਫੈਸਲਾ ? ਦੇਖੋ ਇਹ ਖਬਰ ਅਤੇ ਸ਼ੇਅਰ ਕਰੋ

ਭਾਰਤ ‘ਚ ਪੈਟਰੋਲ-ਡੀਜ਼ਲ ਵਾਹਨ ਬੰਦ ਕਰਨ ਦਾ ਫੈਸਲਾ ? ਦੇਖੋ ਇਹ ਖਬਰ ਅਤੇ ਸ਼ੇਅਰ ਕਰੋ …

Leave a Reply

Your email address will not be published. Required fields are marked *