Breaking News
Home / ਤਾਜਾ ਜਾਣਕਾਰੀ / ਡਰਾਈਵਰ ਮਸਲੇ ਬਾਰੇ Yograj Singh ਤੇ Jazzy B ਨੇ ਦਿੱਲੀ ਪੁਲਿਸ ਨੂੰ ਪਾਈਆਂ ਲਾਹਨਤਾਂ

ਡਰਾਈਵਰ ਮਸਲੇ ਬਾਰੇ Yograj Singh ਤੇ Jazzy B ਨੇ ਦਿੱਲੀ ਪੁਲਿਸ ਨੂੰ ਪਾਈਆਂ ਲਾਹਨਤਾਂ

ਦਿੱਲੀ ਵਿਚ ਸਿੱਖ ਡਰਾਈਵਰ ਨਾਲ ਦਿੱਲੀ ਪੁਲਿਸ ਵਲੋਂ ਕਿੱਤੀ ਕੁੱਟਮਾਰ ਮਗਰੋਂ ਜਿਥੇ ਸਿੱਖ ਜਗਤ ਵਿਚ ਰੋਸ ਦੀ ਲਹਿਰ ਹੈ। ਦਿੱਲੀ ਵਿਚ ਸਿੱਖਾਂ ਵਲੋਂ ਲਗਾਤਾਰ ਪ੍ਰਦਰਸ਼ਨ ਜਾਰੀ ਹੈ ਓਥੇ ਹੀ ਪੰਜਾਬੀ ਸਿਨਮੇ ਤੋਂ ਅਦਾਕਾਰ ਯੋਗਰਾਜ ਸਿੰਘ ਤੇ ਪੰਜਾਬੀ ਗਾਇਕ ਜੈਜੀ ਬੈਂਸ ਨੇ ਵੀ ਦਿੱਲੀ ਪੁਲਿਸ ਦੀ ਇਸ ਕਰਤੂਤ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਜਿਥੇ ਜੈਜੀ ਬੈਂਸ ਨੇ ਆਪਣੇ ਟਵਿੱਟਰ ਹੈਂਡਲ ਤੇ ਲਿਖਕੇ ਪੁਲਿਸ ਦੀ ਇਸ ਕਰਤੂਤ ਦੀ ਨਿਖੇਧੀ ਕੀਤੀ ਹੈ,ਓਥੇ ਹੀ ਅਦਾਕਾਰ ਯੋਗਰਾਜ ਸਿੰਘ ਨੇ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਕਰਦਿਆਂ ਇਥੋਂ ਤੱਕ ਕਹਿ ਦਿੱਤਾ ਕਿ “ਜਿਸ ਦਿਨ ਸਿੱਖਾਂ ਨੂੰ ਹੱਥ ਪਾਇਆ ਉਸ ਦਿਨ ਇਸ ਦੇਸ਼ ਦੇ ਦੇਖਿਓ ਕਿਵੇਂ ਚਿੱਥੜੇ ਉੱਡਦੇ ਹਨ”। ਕੁੱਲ ਮਿਲਾਕੇ ਦਿੱਲੀ ਪੁਲਿਸ ਵਲੋਂ ਸ਼ਰੇਆਮ ਸਿੱਖ ਡਰਾਈਵਰ ਤੇ ਉਸਦੇ ਪੁੱਤਰ ਦੀ ਕੁੱਟਮਾਰ ਕਰਨ ਦੀ ਚਾਰੇ ਪਾਸਿਓਂ ਨਿੰਦਾ ਹੋ ਰਹੀ ਹੈ। ਦੇਸ਼ ਵਿਦੇਸ਼ ਤੋਂ ਸਾਰਾ ਸਿੱਖ ਜਗਤ ਇਸ ਘਟਨਾ ਖਿਲਾਫ ਇਕਜੁਟ ਖੜਾ ਹੈ। ਭਾਵੇਂ ਕਿ ਦਿੱਲੀ ਪੁਲਿਸ ਵਲੋਂ ਦੋਸ਼ੀ 3 ਪੁਲਿਸ ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਹੈ ਪਰ ਓਥੇ ਹੀ ਪੁਲਿਸ ਨੇ ਵੀ ਦੋਵਾਂ ਪਿਓ ਪੁੱਤਰ ਤੇ ਉਲਟਾ ਪਰਚਾ ਦਰਜ ਕਰ ਦਿੱਤਾ ਹੈ ਜਿਸ ਖਿਲਾਫ ਸਿੱਖ ਜਥੇਬੰਦੀਆਂ ਵਲੋਂ ਦਿੱਲੀ ਵਿਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Check Also

Breaking News ਤਾਜਾ ਵੱਡੀ ਖਬਰ ਸਿੱਧੂ ਹੋਣਗੇ ਅਗਲੇ ਮੁਖ ਮੰਤਰੀ ? ਦੇਖੋ ਪੂਰੀ ਖਬਰ….

ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਨਵਜੋਤ ਸਿੰਧ ਸਿੱਧੂ ਨੂੰ ਸਲਾਹ ਦਿੱਤੀ …

Leave a Reply

Your email address will not be published. Required fields are marked *