ਦਾਰੂ ਨਾਲ ਡੱਕਿਆ ਜੇਤੂ ਸਰਪੰਚ ਪਹੁੰਚਿਆ ਗੁਰਦੁਆਰਾ ਸਾਹਿਬ, ਕਹਿੰਦਾ ਪਿੰਡ ਚੋਂ ਦਾਰੂ ਨਹੀਂ ਬੰਦ ਹੋਣ ਦੇਣੀ, ਦੇਖੋ ਵੀਡੀਓ..!

ਸਰਪੰਚੀ ਦੀਆਂ ਵੋਟਾਂ ਦੇ ਨਤੀਜੇ ਆਉਣ ਤੋਂ ਬਾਅਦ ਨਵੇਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਕਿਸੇ ਪਾਸੇ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਨੇ ਤੇ ਕਿਤੇ ਹਰ ਬਰਦਾਸ਼ਤ ਨਾ ਕਰਦੇ ਹੋਏ ਵਿਰੋਧੀ ਜੇਤੂਆਂ ਉੱਪਰ ਜਾਨਲੇਵਾ ਹਮਲੇ ਕਰ ਰਹੇ ਨੇ | ਹੁਣ ਇੱਕ ਹੋਰ ਸ਼ਰਮਸ਼ਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ | ਸ਼ੋਸ਼ਲ ਮੀਡਿਆ ਤੇ ਹਰ ਪਾਸੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਇੱਕ ਪਿੰਡ ਦਾ ਬੰਦਾ ਸਰਪੰਚੀ ਜਿੱਤਣ ਤੋਂ ਬਾਅਦ ਗੱਲ ਵਿੱਚ ਹਾਰਾਂ ਨਾਲ ਲੱਦਿਆ ਹੋਇਆ ਦਾਰੂ ਨਾਲ ਡੱਕ ਕੇ ਗੁਰਦਵਾਰੇ ਖੜਾ ਹੈ | ਇਸ ਵੀਡੀਓ ਦੇ ਸ਼ੋਸ਼ਲ ਮੀਡਿਆ ਤੇ ਵਾਇਰਲ ਹੋਣ ਮਗਰੋਂ ਚਾਰੇ ਪਾਸੇ ਇਸ ਬਾਰੇ ਲੋਕ ਉਸ ਨੂੰ ਲਾਹਨਤਾਂ ਪਾ ਰਹੇ ਨੇ, ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕੇ ਇੱਕ ਪਿੰਡ ਵਿੱਚ ਜੇਤੂ ਸਰਪੰਚ ਗਲ ਵਿੱਚ ਹਰ ਪਾਕੇ ਦਾਰੂ ਨਾਲ ਡੱਕ ਕੇ ਗੁਰਦਵਾਰੇ ਖੜਾ ਹੈ ਤੇ ਪਿੰਡ ਨੌਂਜਵਾਨ ਉਸ ਦਾ ਇੰਟਰਵਿਊ ਕਰਦੇ ਹੋਏ ਉਸ ਦੀ ਵੀਡੀਓ ਬਣਾ ਰਹੇ ਨੇ, ਵੀਡੀਓ ਵਿੱਚ ਉਸ ਨੂੰ ਬਹੁਤ ਸਾਰੇ ਸਵਾਲ ਬੀ ਪੁਛੇ ਗਏ ਜਿਸ ਦਾ ਉਸ ਨੇ ਜਵਾਬ ਤਾਂ ਕੀ ਦੇਣਾ ਸੀ ਬਲਕਿ ਉਸ ਨੂੰ ਖੁਦ੍ਹ ਨੂੰ ਸਮਝ ਨਹੀਂ ਆ ਰਹੀ ਕੇ ਉਹ ਬੋਲੇ ਕੀ ਤੇ ਪੁੱਛਣ ਵਾਲਾ ਪੁੱਛ ਕੀ ਰਿਹਾ ਹੈ , ਵੀਡੀਓ ਵਿੱਚ ਨੌਂਜਵਾਨਾਂ ਨੇ ਪੁੱਛਿਆ ਕੇ ਉਹ ਨਸ਼ੇ ਖਤਮ ਕਰਨ ਗੇ ਤਾਂ ਉਸ ਨੇ ਕਿਹਾ ਕੇ ਦਾਰੂ ਨਾਲ ਤਾਂ ਕੀ ਹੁੰਦਾ |ਵੀਡੀਓ ਵਿੱਚ ਨੌਂਜਵਾਨਾਂ ਨੇ ਪਿੰਡ ਦੇ ਵਿਕਾਸ ਕਰਨ ਬਾਰੇ ਵੀ ਗੱਲ ਬਾਤ ਕੀਤੀ ਪਰ ਦਾਰੂ ਨਾਲ ਡੱਕਿਆ ਹੋਇਆ ਸਰਪੰਚ ਸ਼ਰਾਬ ਦੇ ਨਸ਼ੇ ਤੁਰਲ ਮੁਰਲ ਕਰੀ ਗਿਆ ਕਿਸੇ ਵੀ ਗੱਲ ਦੇ ਜਵਾਬ ਦੇਣ ਦੇ ਯੋਗ ਨਜਰ ਨਹੀਂ ਆਇਆ, ਇਸ ਨਵੇਂ ਬਣੇ ਸਰਪੰਚ ਨੇ ਇਹ ਵੀ ਕਿਹਾ ਕੇ ਉਸ ਨੂੰ ਤਾਂ ਕਿਸੇ ਨੇ ਸਰਪੰਚ ਖਿਡਾਇਆ ਹੈ ਉਸ ਨੂੰ ਕੁਝ ਨਹੀਂ ਪਤਾ ਹੈ ਅੱਗੇ ਕੀ ਕਰਨਾ ਹੈ ਕੀ ਨਹੀਂ ਕਰਨਾ, ਹੁਣ ਸਵਾਲ ਇੱਥੇ ਇਹ ਵੀ ਖੜਾ ਹੁੰਦਾ ਕੇ ਇਹੋ ਜੇ ਨਸ਼ੇੜੀ ਬੰਦੇ ਨੂੰ ਸਰਪੰਚ ਖੜਾ ਕਿਸ ਨੇ ਕੀਤਾ, ਖੜਾ ਕਰਨ ਵਾਲੇ ਤਾਂ ਚਲ ਖੜਾ ਕਰ ਗਏ, ਪਰ ਉਹਨਾਂ ਲੋਕਾਂ ਤੇ ਵੀ ਸ਼ਰਮ ਤੇ ਗੁੱਸਾ ਆਉਂਦਾ ਹੈ ਜਿੰਨਾ ਨੇ ਵੋਟਾਂ ਪਾਕੇ ਇਸ ਨੂੰ ਜਿਤਾ ਦਿੱਤਾ | ਪਿੰਡ ਵਾਲਿਆਂ ਨੂੰ ਅਕਸਰ ਪਹਿਲਾਂ ਵੀ ਇਸ ਨਸ਼ੇੜੀ ਸਰਪੰਚ ਦੀਆਂ ਕਰਤੂਤਾਂ ਦਿਸਦੀਆਂ ਹੀ ਹੋਣਗੀਆਂ |

Leave a Reply

Your email address will not be published. Required fields are marked *