Home / ਤਾਜਾ ਜਾਣਕਾਰੀ / ਦੋ ਧਿਰਾਂ ਵਿੱਚ ਤਕਰਾਰ ਹੋਣ ਕਾਰਨ ਚੱਲੀਆਂ ਗੋਲ਼ੀਆਂ, ਦੋ ਹਲਾਕ ਇੱਕ ਜ਼ਖ਼ਮੀ

ਦੋ ਧਿਰਾਂ ਵਿੱਚ ਤਕਰਾਰ ਹੋਣ ਕਾਰਨ ਚੱਲੀਆਂ ਗੋਲ਼ੀਆਂ, ਦੋ ਹਲਾਕ ਇੱਕ ਜ਼ਖ਼ਮੀ

ਇੱਥੋਂ ਦੇ ਪਿੰਡ ਜਵਾਰੇ ਵਾਲਾ ਵਿੱਚ ਦੋ ਧਿਰਾਂ ਵਿੱਚ ਤਕਰਾਰ ਹੋਣ ਮਗਰੋਂ ਗੋਲ਼ੀ ਚੱਲਣ ਕਾਰਨ ਦੋ ਜਣਿਆਂ ਦੀ ਮੌਤ ਤੇ ਇੱਕ ਔਰਤ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ਦੀ ਪਛਾਣ ਕਿਰਨਜੀਤ ਸਿੰਘ ਤੇ ਗੁਰਜੀਤ ਸਿੰਘ ਵਜੋਂ ਹੋਈ ਹੈ। ਘਟਨਾ ਵਿੱਚ ਗੰਭੀਰ ਜ਼ਖ਼ਮੀ ਹੋਈ ਮਿੰਨੀ ਰਾਣੀ ਨੂੰ ਫ਼ਰੀਦਕੋਟ ਰੈਫਰ ਕੀਤਾ ਗਿਆ ਹੈ। ਇਸ ਖ਼ੂਨੀ ਟਕਰਾਅ ਵਿੱਚ ਇੱਕ ਹੋਰ ਵਿਅਕਤੀ ਦੇ ਵੀ ਫੱਟੜ ਹੋਣ ਦੀ ਖ਼ਬਰ ਹੈ, ਜਿਸ ਦਾ ਇਲਾਜ ਮੁਕਤਸਰ ਸਾਹਿਬ ਦੇ ਨਿਜੀ ਹਸਪਤਾਲ ਵਿੱਚ ਜਾਰੀ ਹੈ ਪ੍ਰਾਪਤ ਜਾਣਕਾਰੀ ਮੁਤਾਬਕ ਪੀੜਤ ਧਿਰ ਨੇ ਦੱਸਿਆ ਕਿ ਦਲਿਤ ਬਸਤੀ ਵਿੱਚ ਸਥਿਤ ਉਨ੍ਹਾਂ ਦੇ ਘਰਾਂ ਕੋਲ ਨਰੇਗਾ ਦਾ ਕੰਮ ਚੱਲਦਾ ਸੀ ਤੇ ਪਿੰਡ ਦਾ ਸਾਬਕਾ ਸਰਪੰਚ ਇਸ ਨੂੰ ਰੋਕਣਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਸਾਬਕਾ ਸਰਪੰਚ ਸਮੇਤ 10-11 ਜਣੇ ਆਏ ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੁਕਤਸਰ ਸਾਹਿਬ ਦੇ ਐਸਪੀ (ਪੜਤਾਲੀਆ) ਸੋਹਣ ਲਾਲ ਨੇ ਦੱਸਿਆ ਕਿ ਦੋ ਧਿਰਾਂ ਦਰਮਿਆਨ ਝਗੜਾ ਕਿਸ ਗੱਲੋਂ ਹੋਇਆ, ਇਹ ਹਾਲੇ ਨਹੀਂ ਪਤਾ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਉਹ ਮੁਢਲੀ ਤਫ਼ਤੀਸ਼ ਕਰਕੇ ਕੇਸ ਦਰਜ ਕਰਨਗੇ।

Check Also

ਬਰੂਨਾ ਅਬਦੁੱਲ੍ਹਾ ਬਣੇਗੀ ਮਾਂ ਜਾਣੋ ਪੂਰੀ ਖ਼ਬਰ

ਮਾਡਲ ਤੇ ਐਕਟਰ ਬਰੂਨਾ ਅਬੱਦੁਲ੍ਹਾ ਜਲਦੀ ਹੀ ਮਾਂ ਬਣਨ ਵਾਲੀ ਹੈ।ਇਸ ਦੀਆਂ ਤਸਵੀਰਾਂ ਨੂੰ ਉਸ …

Leave a Reply

Your email address will not be published. Required fields are marked *