Home / ਤਾਜਾ ਜਾਣਕਾਰੀ / ਨਹੀਂ ਸੁਣੀ ਹਨੀਪ੍ਰੀਤ ਦੀ

ਨਹੀਂ ਸੁਣੀ ਹਨੀਪ੍ਰੀਤ ਦੀ

ਨਹੀਂ ਸੁਣੀ ਹਨੀਪ੍ਰੀਤ ਦੀ,ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਲਗਾਈ ਸੀ। ਜਸਟਿਸ ਸੁਰਿੰਦਰ ਗੁਪਤਾ ਵਲੋਂ ਉਸ ਦੀ ਜ਼ਮਾਨਤ ਅਰਜ਼ੀ ਸੁਣਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ, ਜਿਸ ਕਰਕੇ ਉਸ ਨੂੰ ਵੱਡਾ ਝਟਕਾ ਲੱਗਾ ਹੈ।ਹਰਿਆਣਾ ਪੁਲਿਸ ਨੇ ਹਨੀਪ੍ਰੀਤ ਨੂੰ 25 ਅਗਸਤ, 2017 ਵਿੱਚ ਪੰਚਕੂਲਾ ਵਿੱਚ ਦੰਗੇ ਭੜਕਾਉਣਦੇ ਮਾਮਲੇ ਵਿੱਚ ਗਿਰਫ਼ਤਾਰ ਕੀਤਾ ਸੀ। ਹਨੀਪ੍ਰੀਤ ‘ਤੇ ਦੰਗੇ ਭੜਕਾਉਣ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਸਨ। ਹਨੀਪ੍ਰੀਤ ਅੰਬਾਲਾ ਜੇਲ੍ਹ ਵਿੱਚ ਜੂਡੀਸ਼ੀਅਲ ਕਸਟਡੀ ਵਿੱਚ ਕੈਦ ਹੈ। ਹੁਣ ਹਾਈਕੋਰਟ ਵਿੱਚ ਦੂਸਰੇ ਜਸਟਿਸ ਕੋਲ ਹਨੀਪ੍ਰੀਤ ਦੀ ਜ਼ਮਾਨਤ ਲਈ ਸੁਣਵਾਈ ਹੋ ਸਕਦੀ ਹੈ।ਰਾਮ ਰਹੀਮ ਦੀ ਪਤਨੀ ਵਲੋਂ ਪੈਰੋਲ ਲਈ ਲਗਾਈ ਗਈ ਅਰਜ਼ੀ ਪ੍ਰਸ਼ਾਸਨ ਵਲੋਂ ਨਾ-ਮਨਜ਼ੂਰ ਕਰ ਦਿੱਤੀ ਗਈ ਹੈ। ਸੁਨਾਰੀਆ ਜੇਲ੍ਹ ਪ੍ਰਸ਼ਾਸਨ ਵਲੋਂ ਪੈਰੋਲ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੈ। ਰਾਮ ਰਹੀਮ ਦੀ ਪਤਨੀ ਤੀਜੀ ਵਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ ਲੈ ਕੇ ਪਹੁੰਚੀ ਸੀ।ਇਸ ਪੈਰੋਲ ਅਰਜ਼ੀ ਵਿੱਚ ਰਾਮ ਰਹੀਮ ਦੀਮਾਤਾ ਨਸੀਬ ਕੌਰ ਦੇ ਬਿਮਾਰ ਹੋਣ ਬਾਰੇ ਲਿਖਿਆ ਹੋਇਆ ਸੀ ਅਤੇ ਇਹ ਵੀ ਲਿਖਿਆ ਸੀ ਕਿ ਉਹ ਰਾਮ ਰਹੀਮ ਦੀ ਦੇਖਰੇਖ ‘ਚ ਇਲਾਜ ਕਰਵਾਉਣਾ ਚਾਹੁੰਦੀ ਹੈ। ਪੈਰੋਲ ਲਈ ਲਗਾਈ ਗਈ ਅਰਜ਼ੀ ‘ਤੇ ਹਾਈਕੋਰਟ ਨੇ ਰੋਹਤਕ ਜੇਲ੍ਹ ਦੇ ਸੁਪਰਡੈਂਟ ਨੂੰ 5 ਦਿਨਾਂ ‘ਚ ਫ਼ੈਸਲਾ ਸੁਣਾਉਣ ਦੀਆਂ ਹਦਾਇਤਾਂ ਦਿੱਤੀਆਂ ਸਨ।

Check Also

ਭਿੰਡਰਾਂਵਾਲਿਆਂ ਵਾਂਗ ਰੱਖਦਾ ਤੀਰ ਇਹ ਸਿੱਖ ਬੱਚਾ

ਭਿੰਡਰਾਂਵਾਲਿਆਂ ਵਾਂਗ ਰੱਖਦਾ ਤੀਰ ਇਹ ਸਿੱਖ ਬੱਚਾ,ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵੇਸ਼ਪੂਸ਼ਾ ਵਿੱਚ ਸੋਸ਼ਲ ਮੀਡੀਆ ਉੱਤੇ …

Leave a Reply

Your email address will not be published. Required fields are marked *