ਪਹਿਲਾਂ ਕੀਤੀ ਭਵਿੱਖਬਾਣੀ ਸੱਚ ਹੋਈ

ਸਿੱਖ ਪੰਥ ਨੂੰ ਵਿਛੋੜਿਆ ਗਿਆ ਹੈ ਤਿਨਾ ਦੇ ਖੁੱਲੇ ਦਰਸ਼ਨ-ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ”। ਇਹ ਅਰਦਾਸ ਸਿੱਖ ਹਰ ਸਮੇਂ ਕਰਦਾ ਹੈ ਤੇ ਇਸ ਅਰਦਾਸ ਨੂੰ ਪੂਰੀ ਹੁੰਦੀਆਂ ਸਮੁੱਚੇ ਜਗਤ ਨੇ ਉਦੋਂ ਦੇਖਿਆ ਜਦੋਂ 9 ਨਵੰਬਰ ਨੂੰ ਗੁਰਦਵਾਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ।550 ਸਾਲਾ ਪ੍ਰਕਾਸ਼ ਗੁਰਪੁਰਬ ਤੇ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਾਹਰਾ ਕਲਾ ਵਰਤਾਈ ਤੇ ਵਿੱਛੜੇਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਦੀ ਸ਼ੁਰੂਆਤ ਹੋਈ ਤੇ ਪਾਕਿਸਤਾਨ ਸਥਿਤ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸਿੱਖ ਪੰਥ ਦੀ 72 ਸਾਲਾਂ ਦੀ ਤਾਂਘ ਪੂਰੀ ਹੋਈ। ਇਸ ਲੰਘੇ ਦੇ ਖੁੱਲਣ ਨਾਲ ਉਹਨਾਂ ਲੋਕਾਂ ਦੇ ਮੂੰਹ ਵੀ ਬੰਦ ਕਰ ਦਿੱਤੇ ਜਿਹੜੇ ਕਹਿੰਦੇ ਸਨ ਕਿ ਸਿੱਖਾਂ ਦੀ ਅਰਦਾਸ ਵਿਚ ਕਾਹਦੀ ਤਾਕਤ ਹੈ ਜੋ ਇਹ ਇੰਨੇਂ ਸਾਲਾਂ ਤੋਂ ਅਰਦਾਸ ਕਰੀ ਜਾ ਰਹੇ ਹਨ,ਅਫਸੋਸ ਕਿ ਇਹਨਾਂ ਤਾਅਨੇ-ਮੇਹਣੇ ਦੇਣ ਵਾਲੇ ਮੂੰਹਾਂ ਵਿਚ ਸਾਡੇ ਕੁਝ ਸਿੱਖ ਵੀ ਸਨ ਜਿਨਾਂ ਨੂੰ ਸ਼ਾਇਦ ਪੂਰੇ ਗੁਰੂ ਤੇ ਭਰੋਸਾ ਨਹੀਂ ਸੀ ਪਰ ਹੁਣ ਇਹ ਅਰਦਾਸ ਕਬੂਲ ਵੀ ਹੋਈ ਤੇ ਸੰਪੂਰਨ ਵੀ ਹੋਈ।ਅਜਿਹੀ ਹੀ ਘਟਨਾ ਗਿਆਨੀ ਸੰਤ ਸਿੰਘ ਮਸਕੀਨ ਜੀ ਨਾਲ ਹੋਈ ਸੀ ਜਦੋਂ ਅਜਿਹੇ ਹੀ ਇੱਕ ਟੁੱਟੇ ਸਿੱਖ ਦੀ ਮਸਕੀਨ ਜੀ ਨਾਲ ਭੇਟ ਹੋਈ ਸੀ। ਉਸ ਸਿੱਖ ਨੇ ਵੀ ਮਸਕੀਨ ਨੂੰ ਇਹ ਸਵਾਲ ਕੀਤਾ ਸੀਕਿ ‘ਮਸਕੀਨ ਜੀ ਨਾਲੇ ਤਾਂ ਤੁਸੀਂ ਕਹਿੰਦੇ ਹੋ ਕਿ ਪਰਮਾਤਮਾ ਹਰ ਕਿਸੇ ਦੀ ਅਰਦਾਸ ਨੂੰ ਸੁਣਦਾ ਹੈ,ਜਰੂਰ ਸੁਣਦਾ ਹੈ ਪਰ ਸਿੱਖ ਕੌਮ ਇੰਨੇਂ ਸਾਲਾਂ ਤੋਂ ਵਿੱਛੜੇ ਗੁਰਧਾਮਾਂ ਦੇ ਦਰਸ਼ਨਾਂ ਦੀ ਅਰਦਾਸ ਕਰਦੀ ਹੈ ਫਿਰ ਇਹ ਅਰਦਾਸ ਕਿਉਂ ਨਹੀਂ ਸੁਣੀ ਜਾ ਰਹੀ ? ਕਿਤੇ ਇਹ ਤਾਂ ਨਹੀਂ ਕਿ ਸਿੱਖ ਕੌਮ ਇਹ ਅਰਦਾਸ ਦਿਲੋਂ ਨਾ ਕਰਦੀ ਹੋਵੇ,ਇਸ ਕਰਕੇ ਤਾਂ ਨਹੀਂ ਇਹ ਅਰਦਾਸ ਸੁਣੀ ਜਾ ਰਹੀ ? ਇਹ ਸਵਾਲ ਆਪਣੇ ਆਪ ਵਿਚ ਵੱਡਾ ਤਰਕ ਵਾਲਾ ਸਵਾਲ ਸੀ ਤੇ ਸਹਿਜੇ ਹੀ ਬਹੁਤੇ ਲੋਕਾਂ ਦੇ ਦਿਲਾਂ ਵਿਚ ਇਹ ਸਵਾਲ ਆਉਂਦਾ ਵੀ ਹੋਵੇਗਾ ਕਿ ਇਹਨੇ ਸਾਲ ਹੋ ਗਏ,ਅਰਦਾਸ ਕੀਤੀ ਕਬੂਲ ਕਿਉਂ ਨਹੀਂ ਹੁੰਦੀ ? ਮਸਕੀਨ ਜੀ ਨੇ ਜਵਾਬ ਦਿੰਦਿਆਂ ਕਿਹਾ ਕਿ ਪਹਿਲੀ ਗੱਲ ਕਿ ਅਰਦਾਸ ਕਦੇ ਬੇਅਰਥ ਨਹੀਂ ਜਾਂਦੀ ਇਸ ਕਰਕੇ ਜਿਨਾਂ ਗੁਰਧਾਮਾਂ ਦੀ ਸਿੱਖ ਕੌਮ ਦਰਸ਼ਨਾਂ ਦੀ ਅਰਦਾਸ ਕਰਦੀ ਹੈ ਉਹ ਗੁਰਧਾਮ ਜਲਦ ਹੀ ਖੁੱਲਣਗੇ। ਦੂਜੀ ਗੱਲ ਕਿ ਅਰਦਾਸ ਸ਼ਾਇਦ ਦਿਲੋਂ ਨਾ ਹੁੰਦੀ ਹੋਵੇ ਤਾਂ ਮਸਕੀਨ ਜੀ ਨੇ ਜਵਾਬਦਿੱਤਾ ਕਿ ਹੋ ਸਕਦਾ ਬਹੁਤੇ ਲੋਕ ਦਿਲੋਂ ਅਰਦਾਸ ਨਾ ਕਰਦੇ ਹੋਣ ਪਰ ਬਹੁਤ ਸਾਰੇ ਅਜਿਹੇ ਵੀ ਤਾਂ ਹੁੰਦੇ ਹੀ ਹਨ ਜੋ ਦਿਲੋਂ ਭਿੱਜਕੇ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਦੀ ਤਾਂਘ ਨੂੰ ਅਰਦਾਸ ਕਰਦੇ ਹੋਣ।ਇਸ ਕਰਕੇ ਜਦੋਂ ਵੀ ਇਹ ਅਰਦਾਸ ਪੂਰੀ ਹੋਈ ਉਦੋਂ ਸਿਰਫ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਦੇ ਦਰਵਾਜੇ ਹੀ ਨਹੀਂ ਖੁੱਲਣਗੇ ਸਗੋਂ ਹੋਰ ਵੀ ਮਨੁੱਖਤਾ ਦੇ ਭਲੇ ਦੇ ਕਾਰਜ ਹੋਣਗੇ,ਬੱਸ ਉਸ ਸਮੇਂ ਦੀ ਉਡੀਕ ਹੈ।

Leave a Reply

Your email address will not be published. Required fields are marked *