Home / ਤਾਜਾ ਜਾਣਕਾਰੀ / ਪਾਕਿ ਨਾਲ ਬੈਠਕ ਕਰਨਾ ਚਾਹੁੰਦਾ ਭਾਰਤ ਕਰਤਾਰਪੁਰ ਲਾਂਘੇ ਦੇ ਤਕਨੀਕੀ ਪਹਿਲੂਆਂ ‘ਤੇ

ਪਾਕਿ ਨਾਲ ਬੈਠਕ ਕਰਨਾ ਚਾਹੁੰਦਾ ਭਾਰਤ ਕਰਤਾਰਪੁਰ ਲਾਂਘੇ ਦੇ ਤਕਨੀਕੀ ਪਹਿਲੂਆਂ ‘ਤੇ

ਪਾਕਿ ਨਾਲ ਬੈਠਕ ਕਰਨਾ ਚਾਹੁੰਦਾ ਭਾਰਤ ਕਰਤਾਰਪੁਰ ਲਾਂਘੇ ਦੇ ਤਕਨੀਕੀ ਪਹਿਲੂਆਂ ‘ਤੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕੇ ਭਾਰਤ ਨੇ ਕਰਤਾਰਪੁਰ ਲਾਂਘੇ ਦੇ ਤਕਨੀਕੀ ਪਹਿਲੂਆਂ ਬਾਰੇ ਗੱਲਬਾਤ ਕਰਨ ਲਈ ਪਾਕਿਸਤਾਨ ਨਾਲ ਬੈਠਕ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ।ਰਤ ਨੇ ਪਾਕਿਸਤਾਨ ਨੂੰ ਅਗਸਤ ਦੇ ਪਹਿਲੇ ਹਫਤੇ ਬੈਠਕ ਕਰਨ ਦਾ ਪ੍ਰਸਤਾਵ ਦਿੱਤਾ ਸੀ ਤਾਂ ਜੋ ਲਾਂਘੇ ਦੇ ਨਿਰਮਾਣ ਲਈ ਪ੍ਰਬੰਧ ਪੂਰੇ ਕੀਤੇ ਜਾ ਸਕਣ ਤੇ ਲਾਂਘੇ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ। ਹਾਲਾਂਕਿ ਪਾਕਿਸਤਾਨ ਨੇ ਹਾਲੇ ਤਕ ਇਸਬਾਰੇ ਕੋਈ ਜਵਾਬ ਨਹੀਂ ਦਿੱਤਾ।ਦੱਸ ਦੇਈਏ ਭਾਰਤ ਵੱਲੋਂ ਪਾਕਿਸਤਾਨ ਨੂੰ ਇਸ ਬਾਰੇ ਯਾਦ-ਪੱਤਰ ਵੀ ਜਾਰੀ ਕੀਤਾ ਗਿਆ ਹੈ, ਪਰ ਹਾਲੇ ਤਕ ਪਾਕਿਸਤਾਨ ਵੱਲੋਂ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ। ਦਰਅਸਲ ਜੰਮੂ-ਕਸ਼ਮੀਰ ‘ਤੇ ਲਏ ਫੈਸਲੇ ਤੋਂ ਬਾਅਦ ਪਾਕਿਸਤਾਨ ਭਾਰਤ ਨਾਲ ਤਲਖ਼ੀ ਦਿਖਾ ਰਿਹਾ ਹੈ।ਪਾਕਿਸਤਾਨ ਨੇ ਪਹਿਲਾਂ ਭਾਰਤ ਨਾਲ ਵਪਾਰਕ ਸਬੰਧ ਤੋੜ ਦਿੱਤੇ। ਭਾਰਤ ਵਿੱਚ ਆਪਣੇ ਹਾਈ ਕਮਿਸ਼ਨਰ ਨੂੰ ਨਾ ਭੇਜਦਾ ਫੇਸਲਾ ਕੀਤਾ ਤੇ ਪਾਕਿਸਤਾਨ ਵਿੱਚ ਵੀ ਭਾਰਤੀ ਹਾਈ ਕਮਿਸ਼ਨਰ ਨੂੰ ਵਾਪਸ ਭੇਜ ਦਿੱਤਾ। ਇਸ ਮਗਰੋਂ ਪਾਕਿਸਤਾਨ ਨੇ ਭਾਰਤ ਨਾਲ ਰੇਲ ਤੇ ਬੱਸ ਸੇਵਾ ਵੀ ਠੱਪ ਕਰ ਦਿੱਤੀ। ਹਾਲਾਂਕਿ ਦੋਵਾਂ ਦੇਸ਼ਾਂ ਦੀ ਤਲਖ਼ੀ ਦਾ ਲਾਂਘੇ ‘ਤੇ ਕੋਈ ਅਸਰ ਨਹੀਂ ਪਿਆ ਹੈ।

Check Also

ਕੋਰਟ ਵੱਲੋਂ ਅਗਾਉਂ ਜ਼ਮਾਨਤ ਪਟੀਸ਼ਨ ਖਾਰਿਜ

ਕੋਰਟ ਵੱਲੋਂ ਅਗਾਉਂ ਜ਼ਮਾਨਤ ਪਟੀਸ਼ਨ ਖਾਰਿਜ ਕੋਲਕਾਤਾ ਦੇ ਸਾਬਕਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਪੱਛਮੀ …

Leave a Reply

Your email address will not be published. Required fields are marked *