Home / ਤਾਜਾ ਜਾਣਕਾਰੀ / ਪਿਓ ਤੋਂ ਰੱਖਿਆ ਮੁੰਡੇ ਨੇ ਸੈਲਰੀ ਦਾ ਲਕੋ, ਜਦੋਂ ਪਿਓ ਨੇ ਕਢਵਾ ਲੀਆਂ ਸਲਿੱਪ ਤਾਂ ਮੁੰਡੇ ਨੇ ਚੁੱਕਿਆ ਖੌਫਨਾਕ ਕਦਮ

ਪਿਓ ਤੋਂ ਰੱਖਿਆ ਮੁੰਡੇ ਨੇ ਸੈਲਰੀ ਦਾ ਲਕੋ, ਜਦੋਂ ਪਿਓ ਨੇ ਕਢਵਾ ਲੀਆਂ ਸਲਿੱਪ ਤਾਂ ਮੁੰਡੇ ਨੇ ਚੁੱਕਿਆ ਖੌਫਨਾਕ ਕਦਮ

ਫ਼ਿਰੋਜ਼ਪੁਰ ਵਿਖੇ ਇਕ ਲੜਕੇ ਦੁਆਰਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਪਿਤਾ ਬਲਬੀਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਲੜਕਾ ਪੈਟਰੋਲ ਪੰਪ ਤੇ ਨੌਕਰੀ ਕਰਦਾ ਸੀ। ਪੰਪ ਤੇ ਹੀ ਕੰਮ ਕਰਦਾ ਸੁਪਰਵਾਈਜ਼ਰ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਜਿਸ ਕਰਕੇ ਉਨ੍ਹਾਂ ਦੇ ਲੜਕੇ ਨੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।ਉਨ੍ਹਾਂ ਦੇ ਲੜਕੇ ਦਾ ਮੋਟਰਸਾਈਕਲ ਲਾਕ ਕੀਤਾ ਹੋਇਆ ਨਹਿਰ ਕਿਨਾਰੇ ਖੜ੍ਹਾ ਮਿਲਿਆ ਹੈ। ਜਦੋਂ ਪੱਤਰਕਾਰਾਂ ਨੇ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਸੁਪਰਵਾਈਜ਼ਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਜਾਣਕਾਰੀ ਦਿੱਤੀ ਕਿ ਉਸ ਦਾ ਮ੍ਰਿਤਕ ਨਾਲ ਕੋਈ ਝਗੜਾ ਨਹੀਂ ਹੋਇਆ ਸੀ। ਨਾ ਹੀ ਮ੍ਰਿਤਕ ਨੂੰ ਕਿਸੇ ਨੇ ਤੰਗ ਪ੍ਰੇਸ਼ਾਨ ਕੀਤਾ ਹੈ। ਉਸ ਨੇ ਦੱਸਿਆ ਕਿ ਮ੍ਰਿਤਕ ਦਾ ਪਿਤਾ ਬਲਵੀਰ ਸਿੰਘ ਪੈਟਰੋਲ ਪੰਪ ਤੇ ਆਇਆ ਸੀ। ਉਸ ਨੇ ਆਪਣੇ ਲੜਕੇ ਦੀ ਮਾਸਿਕ ਤਨਖਾਹ ਬਾਰੇ ਪੁੱਛਿਆ।ਬਲਵੀਰ ਸਿੰਘ ਨੂੰ ਦੱਸਿਆ ਗਿਆ ਕਿ ਉਸ ਦੇ ਮੁੰਡੇ ਨੂੰ ਪੰਪ ਤੋਂ ਅੱਠ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਦੇ ਹਨ। ਬਲਬੀਰ ਸਿੰਘ ਇਸ ਤੇ ਕਹਿਣ ਲੱਗਾ ਕਿ ਘਰ ਤਾਂ ਉਹ ਸਿਰਫ਼ ਪੰਜ ਹਜ਼ਾਰ ਰੁਪਏ ਦਿੰਦਾ ਹੈ। ਫਿਰ ਬਾਕੀ ਦੇ ਪੈਸੇ ਕਿੱਥੇ ਜਾਂਦੇ ਹਨ ਮੈਂ ਘਰ ਜਾ ਕੇ ਉਸ ਨੂੰ ਪੁੱਛਦਾ ਹਾਂ। ਬਲਬੀਰ ਸਿੰਘ ਨੇ ਰਜਿਸਟਰ ਵਗੈਰਾ ਵੀ ਚੈੱਕ ਕੀਤੇ। ਇਸ ਤੋਂ ਬਾਅਦ ਮ੍ਰਿਤਕ ਦਾ ਪਿਤਾ ਚਲਾ ਗਿਆ। ਮ੍ਰਿਤਕ ਦੇ ਪਿਤਾ ਦੀ ਪੰਪ ਤੇ ਆਉਣ ਦੀ ਰਿਕਾਰਡਿੰਗ ਮੌਜੂਦ ਹੈ। ਕੁਝ ਦੇਰ ਬਾਅਦ ਬਲਵੀਰ ਸਿੰਘ ਨੇ ਪੰਪ ਤੇ ਫੋਨ ਕਰਕੇ ਪੁੱਛਿਆ ਕਿ ਉਨ੍ਹਾਂ ਦਾ ਮੁੰਡਾ ਪੰਪ ਤੇ ਤਾਂ ਨਹੀਂ ਆਇਆ। ਸੁਪਰਵਾਈਜ਼ਰ ਅਨੁਸਾਰ ਮ੍ਰਿਤਕ ਵਪਾਰ ਵੀ ਕਰਦਾ ਸੀ ਅਤੇ ਪਹਿਲਾਂ ਵੀ ਘਰ ਤੋਂ ਬਾਹਰ ਰਹਿੰਦਾ ਸੀ ਪਰ ਪਹਿਲਾਂ ਤਾਂ ਕਿਸੇ ਨੇ ਕਦੇ ਫੋਨ ਕਰਕੇ ਨਹੀਂ ਪੁੱਛਿਆ। ਬਲਵੀਰ ਸਿੰਘ ਦੇ ਲੜਨ ਕਰਕੇ ਉਸ ਦੇ ਪੁੱਤਰ ਨੇ ਖੁਦਕੁਸ਼ੀ ਕੀਤੀ ਹੈ।

Check Also

ਬਰੂਨਾ ਅਬਦੁੱਲ੍ਹਾ ਬਣੇਗੀ ਮਾਂ ਜਾਣੋ ਪੂਰੀ ਖ਼ਬਰ

ਮਾਡਲ ਤੇ ਐਕਟਰ ਬਰੂਨਾ ਅਬੱਦੁਲ੍ਹਾ ਜਲਦੀ ਹੀ ਮਾਂ ਬਣਨ ਵਾਲੀ ਹੈ।ਇਸ ਦੀਆਂ ਤਸਵੀਰਾਂ ਨੂੰ ਉਸ …

Leave a Reply

Your email address will not be published. Required fields are marked *