Home / ਤਾਜਾ ਜਾਣਕਾਰੀ / ਪਿਤਾ ਨਾਲ ਆਖ਼ਰੀ ਵਾਰ ਫੋਨ ਤੇ ਗੱਲ ਕਰਕੇ ਧੀ ਨੇ 100 ਫੁੱਟ ਉਚਾਈ ਦੀ ਬਿਲਡਿੰਗ ਤੋਂ ਮਾਰੀ ਛਾਲ

ਪਿਤਾ ਨਾਲ ਆਖ਼ਰੀ ਵਾਰ ਫੋਨ ਤੇ ਗੱਲ ਕਰਕੇ ਧੀ ਨੇ 100 ਫੁੱਟ ਉਚਾਈ ਦੀ ਬਿਲਡਿੰਗ ਤੋਂ ਮਾਰੀ ਛਾਲ

ਗੁਜਰਾਤ ਦੇ ਸ਼ਹਿਰ ਸੂਰਤ ਵਿੱਚ ਬੀਤੇ ਕੱਲ੍ਹ ਦੁਪਹਿਰ ਤਕਸ਼ਿਲਾ ਕੰਪਲੈਕਸ ਦੇ ਇੱਕ ਕੋਚਿੰਗ ਸੈਂਟਰ ਵਿੱਚ ਲੱਗੀ ਭਿਆਨਕ ਅੱਗ ਨੇ 21 ਜਾਨਾਂ ਲੈ ਲਈਆਂ।ਕੋਚਿੰਗ ਲੈ ਰਹੇ 20 ਬੱਚੇ ਤੇ ਇੱਕ ਅਧਿਆਪਕਾ ਨੇ ਹਾਦਸੇ ਵਿੱਚ ਆਪਣੀ ਜਾਨ ਗਵਾ ਦਿੱਤੀ। ਬੱਚੇ ਆਪਣੀ ਜਾਨ ਬਚਾਉਣ ਲਈ ਬੱਚੇ ਚੌਥੀ ਮੰਜ਼ਲ ਤੋਂ ਕੁੱਦੇ, ਪਰ ਫਿਰ ਵੀ ਉਨ੍ਹਾਂ ਨੂੰ ਜ਼ਿੰਦਗੀ ਨਹੀਂ, ਬਲਕਿ ਮੌਤ ਹੀ ਮਿਲੀ।ਚਸ਼ਮਦੀਦਾਂ ਦੀ ਵੀਡੀਓ ਮੁਤਾਬਕ ਹਾਦਸੇ ਦੇ ਤੁਰੰਤ ਬਾਅਦ ਸੱਦੀ ਫਾਇਰ ਬ੍ਰਿਗੇਡ ਵੀ ਬੱਚਿਆਂ ਨੂੰ ਬਚਾ ਨਹੀਂ ਸਕੀ।ਲੋਕਾਂ ਨੇ ਦੱਸਿਆ ਕਿ ਇੱਕ ਤਾਂ ਫਾਇਰ ਬ੍ਰਿਗੇਡ ਕੋਲ ਜਾਲ ਮੌਜੂਦ ਨਹੀਂ ਸੀ ਤੇ ਦੂਜਾ ਉਨ੍ਹਾਂ ਕੋਲ ਮੌਜੂਦ ਪੌੜੀ ਇੰਨੀ ਛੋਟੀ ਸੀ ਕਿ ਚੌਥੀ ਮੰਜ਼ਲ ਤਕ ਪਹੁੰਚ ਹੀ ਨਾ ਸਕੀ।ਕਈ ਬੱਚਿਆਂ ਨੇ ਪੌੜੀ ਫੜਨ ਦੀ ਕੋਸ਼ਿਸ਼ ਕੀਤੀ, ਪਰ ਇਸ ਚੱਕਰ ਵਿੱਚ ਉਹ ਹੇਠਾਂ ਆ ਡਿੱਗੇ। ਇਸ ਹਾਦਸੇ ਦੇ ਬਾਅਦ ਬਦਇੰਤਜ਼ਾਮੀ ਨੂੰ ਦੇਖਦਿਆਂ ਗੁਜਰਾਤ ਸਰਕਾਰ ‘ਤੇ ਵੀ ਕਈ ਸਵਾਲ ਉੱਠ ਰਹੇ ਹਨ।ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਜਣਿਆਂ ਖ਼ਿਲਾਫ਼ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਵਿੱਚ ਹਰਸੁਲ ਵੇਕਰਿਆ ਉਰਫ਼ ਐਚਕੇ, ਜਿਗੇਸ਼ ਸਵਜੀ ਪਾਘਡਾਲ ਤੇ ਭਾਰਗਵ ਬੂਟਾਣੀ ਸ਼ਾਮਲ ਹਨ।ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੂੰ ਪਤਾ ਲੱਗਾ ਹੈ ਕਿ ਹਰਸੁਲ ਤੇ ਜਿਗੇਸ਼ ਨੇ ਬਿਲਡਰ ਤੋਂ ਪੂਰੀ ਮੰਜ਼ਲ ਖਰੀਦੀ ਸੀ। ਉਸ ਤੋਂ ਬਾਅਦ ਨਾਜਾਇਜ਼ ਉਸਾਰੀ ਕਰਵਾਈ ਸੀ ਜਦਕਿ ਭਾਰਗਵ ਬੁਟਾਣੀ ਡਰਾਇੰਗ ਕਲਾਸਾਂ ਚਲਾਉਂਦਾ ਸੀ।ਦੱਸਿਆ ਜਾ ਰਿਹਾ ਹੈ ਕਿ ਚੌਥੀ ਮੰਜ਼ਲ ‘ਤੇ ਕੋਚਿੰਗ ਕਲਾਸ ਚੱਲ ਰਹੀ ਸੀ। ਦੁਪਹਿਰ ਕਰੀਬ 3:30 ਵਜੇ ਅੱਗ ਲੱਗ ਗਈ। ਉਸ ਵੇਲੇ ਕੋਚਿੰਗ ਵਿੱਚ 40 ਬੱਚੇ ਮੌਜੂਦ ਸਨ।ਜਾਂਚ ਵਿੱਚ ਪਤਾ ਲੱਗਾ ਕਿ ਅੱਗ ਸ਼ਾਰਟ ਸਰਕਟ ਦੀ ਵਜ੍ਹਾ ਕਰਕੇ ਲੱਗੀ। ਬਾਅਦ ਵਿੱਚ ਬੈਨਰ ‘ਤੇ ਲੱਗ ਕੇ ਪੂਰੀ ਬਿਲਡਿੰਗ ਵਿੱਚ ਫੈਲ ਗਈ।ਜਿਵੇਂ ਵੀ ਬੱਚਿਆਂ ਨੇ ਅੱਗ ਫੈਲਦੀ ਵੇਖੀ, ਉਹ ਖ਼ੁਦ ਨੂੰ ਬਚਾਉਣ ਲਈ ਉੱਥੋਂ ਭੱਜੇ ਪਰ ਅੱਗ ਇੰਨੀ ਭਿਆਨਕ ਹੋ ਚੁੱਕੀ ਸੀ ਕਿ ਬੱਚਿਆਂ ਨੂੰ ਬਾਹਰ ਨਿਕਲਣ ਦਾ ਰਾਹ ਹੀ ਨਾ ਮਿਲਿਆ, ਇਸ ਮਗਰੋਂ ਕੁਝ ਬੱਚਿਆਂ ਨੇ ਜਾਨ ਬਚਾਉਣ ਲਈ ਚੌਥੀ ਮੰਜ਼ਲ ਤੋਂ ਛਾਲ ਮਾਰ ਦਿੱਤੀ।ਮੰਜ਼ਲ ਦੇ ਬਾਹਰ ਬੱਚੇ ਖਿੜਕੀ ਦੀ ਬਾਲਕਨੀ ਤੋਂ ਲਟਕਦੇ ਨਜ਼ਰ ਆਏ ਪਰ ਇੱਥੇ ਵੀ ਮੌਤ ਨੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ। ਜਦੋਂ ਉਹ ਕੁੱਦੇ ਤਾਂ ਸਿੱਧਾ ਸੜਕ ‘ਤੇ ਡਿੱਗੇ। ਹਸਪਤਾਲ ਜਾਣ ਤਕ ਉਨ੍ਹਾਂ ਦੀ ਮੌਤ ਹੋ ਗਈ।ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਜਿਸ ਵੇਲੇ ਬੱਚੇ ਛਾਲਾਂ ਮਾਰ ਰਹੇ ਸੀ, ਉਸ ਵੇਲੇ ਹੇਠਾਂ ਕਾਫੀ ਭੀੜ ਜਮ੍ਹਾਂ ਹੋ ਚੁੱਕੀ ਸੀ। ਲੋਕਾਂ ਨੇ ਬੱਚਿਆਂ ਨੂੰ ਕੈਚ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਬੱਚਿਆਂ ਦਾ ਭਾਰ ਜ਼ਿਆਦਾ ਹੋਣ ਕਰਕੇ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਦੌਰਾਨ ਕਈ ਲੋਕਾਂ ਨੂੰ ਵੀ ਸੱਟਾਂ ਲੱਗੀਆਂ।ਇਸ ਭਿਆਨਕ ਅਗਨੀਕਾਂਡ ਵਿੱਚ ਕੋਚਿੰਗ ਦੀ ਆਰਟ ਟੀਚਰ ਵਾਲ-ਵਾਲ ਬਚ ਗਈ। ਹਾਦਸੇ ਤੋਂ ਪਹਿਲਾਂ ਹੀ ਉਹ ਹਸਪਤਾਲ ਚਲੀ ਗਈ ਸੀ, ਜਿਸ ਕਰਕੇ ਉਸ ਨੂੰ ਕੋਚਿੰਗ ਸੈਂਟਰ ਪਹੁੰਚਣ ਵਿੱਚ ਦੇਰ ਹੋ ਗਈ।ਇਸ ਅਧਿਆਪਕਾ ਨੇ ਦੱਸਿਆ ਕਿ ਬਿਲਡਿੰਗ ਵਿੱਚ ਇੱਕ ਤਾਂ ਲੱਕੜ ਦਾ ਕੰਮ ਜ਼ਿਆਦਾ ਸੀ ਤੇ ਦੂਜਾ ਸੀਲਿੰਗ ਵਿੱਚ ਥਰਮੋਕੋਲ ਲਾਈ ਹੋਈ ਸੀ ਜਿਸ ਦੀ ਵਜ੍ਹਾ ਕਰਕੇ ਅੱਗ ਜ਼ਿਆਦਾ ਫੈਲ ਗਈ।

Check Also

orissa de Jagannath Puri

“ਮੈਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਹੈ ਕਿ ਉੜੀਸਾ ਦੇ ਜਗਨਨਾਥ ਪੁਰੀ ਵਿਚ ਮੰਗੂ …

Leave a Reply

Your email address will not be published. Required fields are marked *