Home / ਤਾਜਾ ਜਾਣਕਾਰੀ / ਪ੍ਰਸਿੱਧ ਧਾਰਮਿਕ ਅਸਥਾਨ ਅੰਦਰ ਇਕ ਸੇਵਾਦਾਰ ਵਲੋਂ ਲੜਕੀ ਨਾਲ ਗਲਤ ਹਰਕਤਾਂ ਕਰਨ ਦਾ ਮਾਮਲਾ ਉਜਾਗਰ

ਪ੍ਰਸਿੱਧ ਧਾਰਮਿਕ ਅਸਥਾਨ ਅੰਦਰ ਇਕ ਸੇਵਾਦਾਰ ਵਲੋਂ ਲੜਕੀ ਨਾਲ ਗਲਤ ਹਰਕਤਾਂ ਕਰਨ ਦਾ ਮਾਮਲਾ ਉਜਾਗਰ

ਜਗਰਾਉਂ ਨੇੜਲੇ ਇਕ ਪ੍ਰਸਿੱਧ ਧਾਰਮਿਕ ਅਸਥਾਨ ਅੰਦਰ ਇਕ ਸੇਵਾਦਾਰ ਵਲੋਂ ਲੜਕੀ ਨਾਲ ਗਲਤ ਹਰਕਤਾਂ ਕਰਨ ਦਾ ਮਾਮਲਾ ਉਜਾਗਰ ਹੋਇਆ ਹੈ | ਮੋਗਾ ਪੁਲਿਸ ਵਲੋਂ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ | ਪੀੜ੍ਹਤਾ ਦੀ ਸ਼ਨਾਖ਼ਤੀ ਪਰੇਡ ਮੁਤਾਬਿਕ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਧਾਰਮਿਕ ਅਸਥਾਨ ਦੇ ਮਹਾਂਪੁਰਖ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਮੋਗਾ ਪੁਲਿਸ ਸੇਵਾਦਾਰ ਨੂੰ ਲੈਕੇ ਗਈ ਹੈ | ਉਨ੍ਹਾਂ ਅਨੁਸਾਰ ਇਹ ਸੇਵਾਦਾਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਹੈ | ਇਸ ਦਾ ਦਿਮਾਗੀ ਪੱਧਰ ਵੀ ਸਧਾਰਨ ਨਾਲੋਂ ਕਿੱਤੇ ਘੱਟ ਹੈ | ਪੁਲਿਸ ਜ਼ਿਲ੍ਹਾ ਮੋਗਾ ਸਿਟੀ ਥਾਣਾ 2 ਦੇ ਮੁੱਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਮੋਗਾ ਜ਼ਿਲੇ੍ਹ ਦੇ ਦੋ ਵਿਅਕਤੀ ਅਸ਼ੋਕ ਅਤੇ ਭਾਨਾ ਤਿੰਨ ਨਾਬਾਲਗ ਲੜਕੀਆਂ ਜਿਨ੍ਹਾਂ ਦੀ ਉਮਰ ਕ੍ਰਮਵਾਰ 12, 9 ਅਤੇ 7 ਸਾਲ ਹੈ, ਨੂੰ ਮੋਗੇ ਤੋਂ ਲਿਆ ਕੇ ਜਗਰਾਉਂ ਦੇ ਇਕ ਧਾਰਮਿਕ ਅਸਥਾਨ ਵਿਖੇ ਸੇਵਾਦਾਰ ਮਨਜੀਤ ਸਿੰਘ ਪੁੱਤਰ ਟਹਿਲ ਸਿੰਘ ਕੋਲ ਛੱਡ ਗਏ | ਇਸ ਸੇਵਾਦਾਰ ਨੇ 12 ਸਾਲ ਦੀ ਲੜਕੀ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ | ਪੀੜ੍ਹਤ ਲੜਕੀ ਨੇ ਰੌਲਾ ਪਾ ਦਿੱਤਾ | ਇਸ ਤੋਂ ਬਾਅਦ ਸੇਵਾਦਾਰ ਨੇ ਇਨ੍ਹਾਂ ਤਿੰਨਾਂ ਲੜਕੀਆਂ ਨੂੰ ਰੇਲ ਗੱਡੀ ਰਾਹੀਂ ਮੋਗੇ ਭੇਜ ਦਿੱਤਾ | ਪੀੜ੍ਹਤ ਲੜਕੀ ਨੇ ਸਾਰੀ ਵਿਥਿਆ ਆਪਣੀ ਮਾਂ ਨੂੰ ਸੁਣਾਈ | ਪੀੜ੍ਹਤਾਂ ਦੀ ਮਾਂ ਦੇ ਬਿਆਨਾਂ ‘ਤੇ ਦੋਸ਼ੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਨੰਬਰ 103 ਤਹਿਤ ਥਾਣਾ ਮੋਗਾ ਸਿਟੀ-2 ਵਿਖੇ ਪਰਚਾ ਦਰਜ ਕਰ ਲਿਆ ਗਿਆ | ਉਨ੍ਹਾਂ ਦੱਸਿਆ ਕਿ ਸੇਵਾਦਾਰ ਮਨਜੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਏ.ਐਸ.ਆਈ ਕਰਮਜੀਤ ਕੌਰ ਦੇਖ ਰਹੇ ਹਨ | ਧਾਰਮਿਕ ਅਸਥਾਨ ਦੇ ਮਹਾਂਪੁਰਖ ਨੇ ਕਿਹਾ ਕਿ ਭਾਵੇਂ ਸੇਵਾਦਾਰ ਦਾ ਦਿਮਾਗੀ ਪੱਧਰ ਸਧਾਰਨ ਨਾਲੋਂ ਘੱਟ ਹੈ, ਪਰ ਫਿਰ ਵੀ ਜੇਕਰ ਸੇਵਾਦਾਰ ਦੋਸ਼ੀ ਪਾਇਆ ਗਿਆ ਤਾਂ ਪੁਲਿਸ ਨਾਲ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ |

Check Also

ਨੌਜਵਾਨਾਂ ਨੂੰ ਨੌਕਰੀ ਦਿਵਾਉਣ ‘ਚ ਮਦਦ ਕਰੇਗਾ ਗੂਗਲ

ਨੌਜਵਾਨਾਂ ਨੂੰ ਨੌਕਰੀ ਦਿਵਾਉਣ ‘ਚ ਮਦਦ ਕਰੇਗਾ ਗੂਗਲ ਦਿੱਗਜ ਆਈਟੀ ਕੰਪਨੀ ਗੂਗਲ ਨੇ ਭਾਰਤੀ ਨੌਜਵਾਨਾਂ …

Leave a Reply

Your email address will not be published. Required fields are marked *