Home / ਤਾਜਾ ਜਾਣਕਾਰੀ / ਪੰਜਾਬ ਪੁਲਿਸ ਵਰਦੀ ਦਾਗਦਾਰ II ਪੁਲਸੀਆਂ ਨੇ ਕੀਤੀ 16 ਸਾਲਾਂ ਕੁੜੀ ਨਾਲ ਹੈਵਾਨੀਅਤ

ਪੰਜਾਬ ਪੁਲਿਸ ਵਰਦੀ ਦਾਗਦਾਰ II ਪੁਲਸੀਆਂ ਨੇ ਕੀਤੀ 16 ਸਾਲਾਂ ਕੁੜੀ ਨਾਲ ਹੈਵਾਨੀਅਤ

ਆਏ ਦਿਨ ਕੁੜੀਆਂ ਨਾਲ ਅੱਤਿਆਚਾਰ ਹੋ ਰਹੇ ਹਨ ਜਿਸ ਤੋਂ ਇਸ ਗੱਲ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ ਔਰਤਾਂ , ਕੁੜੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ ਇਸੇ ਤ੍ਹਰਾ ਦਾ ਇਕ ਮਾਮਲਾ ਚੋਲਾਂਗ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿਥੇ, ਰੇਲਵੇ ਸਟੇਸ਼ਨ ਸਥਿਤ ਪੁਲਿਸ ਚੌਕੀ ‘ਚ ਰੱਖਿਆ ਕਰਨ ਵਾਲੇ ਹੀ ਭਕਸ਼ਕ ਬਣ ਗਏ । ਵੀਰਵਾਰ ਸਵੇਰੇ ਇੱਥੇ ਹੋਮਗਾਰਡ ਦੇ ਦੋ ਜਵਾਨਾਂ ਨੇ 16 ਸਾਲ ਦੀ ਨਾਬਲਿਗ ਕੁੜੀ ਨਾਲ ਜਬਰਜਨਾਹ ਕੀਤਾ। ਕੁੜੀ ਬੁੱਧਵਾਰ ਨੂੰ ਆਪਣੇ ਚਾਚੇ ਦੇ ਘਰ ਆਈ ਸੀ ਤੇ ਸਵੇਰੇ ਛੇ ਵਜੇ ਵਾਪਿਸ ਘਰ ਜਾਣ ਲਈ ਰੇਲਵੇ ਸਟੇਸ਼ਨ ‘ਤੇ ਚਾਚੇ ਨਾਲ ਪਹੁੰਚੀ ਸੀ। ਉਸ ਦੇ ਚਾਚੇ ਦੇ ਸਿਰ ‘ਚ ਦਰਦ ਹੋਣ ਤੇ ਉਹ ਬੈਂਚ ‘ਤੇ ਲੇਟ ਗਿਆ। ਇਸ ‘ਤੇ ਕੁੜੀ ਉਸ ਦਾ ਸਿਰ ਦਬਾਉਣ ਲੱਗੀ । ਇਸ ਵਿਚਕਾਰ ਹੋਮਗਾਰਡ ਦੇ ਤਿੰਨ ਜਵਾਨ ਉੱਥੇ ਪਹੁੰਚੇ ਤੇ ਦੋਵਾਂ ਤੋਂ ਪੁੱਛ ਗਿੱਛ ਕਰਨ ਲੱਗੇ।ਦਸ ਦਈਏ ਕਿ ਇਕ ਜਵਾਨ ਉੱਥੋਂ ਚੱਲਾ ਗਿਆ ਜਦਕਿ ਧਰਮਪਾਲ ਤੇ ਦਿਲਬਾਗ ਸਿੰਘ ਨੇ ਕੁੜੀ ਦੇ ਚਾਚੇ ਨੂੰ ਧਮਕਾ ਕੇ ਮੌਕੇ ਤੋਂ ਭੱਜਾ ਦਿੱਤਾ। ਫਿਰ ਉਹ ਨਾਬਾਲਿਗ ਕੁੜੀ ਨੂੰ ਚੌਂਕੀ ‘ਚ ਲੈ ਗਏ । ਦਰਵਾਜ਼ੇ ਤੇ ਖਿੜਕੀਆਂ ਬੰਦ ਕਰਕੇ ਉਨ੍ਹਾਂ ਨੂੰ ਚੌਂਕੀ ਅੰਦਰ ਉਸ ਨਾਲ ਜ਼ਬਰ – ਜਿਨਾਹ ਕਰਨ ਲੱਗੇ । ਕੁੜੀ ਨੇ ਚੋਂਕੀ ਦੇ ਬਾਹਰ ਆ ਕੇ ਚਾਚਾ ਨੂੰ ਦੋਵਾਂ ਦੀ ਕਰਤੂਤ ਬਾਰੇ ਦੱਸਿਆ ਜਿਸ ਤੋਂ ਬਾਅਦ ਉਸ ਨੇ ਰੋਲਾ ਪਾ ਦਿੱਤਾ। ਲੋਕਾਂ ਨੂੰ ਜਦੋਂ ਪੂਰੀ ਗੱਲ ਪਤਾ ਲੱਗੀ ਤਾਂ ਉਨ੍ਹਾਂ ਨੇ ਇਕ ਜਵਾਨ ਦੀ ਮਾਰ-ਕੁੱਟ ਕੀਤੀ । ਉਨ੍ਹਾਂ ਦਾ ਦੋਸ਼ ਇਹ ਵੀ ਹੈ ਕਿ ਦੋਵਾਂ ਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ। ਡੀਐੱਸਪੀ ਜੀਆਰਪੀ, ਜਲੰਧਰ ਸੁਰੇਂਦਰ ਕੁਮਾਰ ਮੁਤਾਬਿਕ ਦੋਵਾਂ ਮੁਲਜ਼ਮ ਖ਼ਿਲਾਫ਼ ਸਮੂਹਿਕ ਜ਼ਬਰ-ਜਿਨਾਹ ਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਕੁੜੀ ਦਾ ਸਿਵਲ ਹਸਪਤਾਲ, ਜਲੰਧਰ ‘ਚ ਮੈਡੀਕਲ ਕਰਵਾਇਆ ਜਾ ਰਿਹਾ ਹੈ।

Check Also

ਕਨੇਡਾ ਟਰੱਕ ਡਰਾਈਵਰ,

ਓਨਟਾਰੀਓ ਦੇ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ (ਓ.ਆਈ.ਐੱਨ.ਪੀ.) ਨੇ ਅੰਤ ਵਿੱਚ ਮੰਗ ਵਾਲੇ ਕਿੱਤਿਆਂ ਦੀ ਸੂਚੀ ਵਿੱਚ …

Leave a Reply

Your email address will not be published. Required fields are marked *