Home / ਤਾਜਾ ਜਾਣਕਾਰੀ / ਪੰਜਾਬ ਸਰਕਾਰ ਵਰਤ ਰਹੀ ਘਟੀਆ ਸਾਮਾਨ’

ਪੰਜਾਬ ਸਰਕਾਰ ਵਰਤ ਰਹੀ ਘਟੀਆ ਸਾਮਾਨ’

ਪੰਜਾਬ ਸਰਕਾਰ ਵਰਤ ਰਹੀ ਘਟੀਆ ਸਾਮਾਨ’ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ‘ਚ ਵਿਕਾਸ ਕਾਰਜਾਂ ਲਈ ਘਟੀਆ ਨਿਰਮਾਣ ਸਮਗਰੀ (ਮਟੀਰੀਅਲ) ਵਰਤੇ ਜਾਣ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।ਜਾਰੀ ਬਿਆਨ ਰਾਹੀਂ ਚੀਮਾ ਨੇ ਕਿਹਾ ਕਿ ਪੰਚਾਇਤ ਵਿਭਾਗ,ਸਥਾਨਕ ਸਰਕਾਰਾਂ ਵਿਭਾਗ ਤੇ ਲੋਕ ਨਿਰਮਾਣ ਵਿਭਾਗ ਵੱਲੋਂ ਸੜਕਾਂ, ਫਿਰਨੀਆਂ, ਗਲੀਆਂ ਜਾਂ ਪਬਲਿਕ ਸਥਾਨਾਂ ‘ਤੇ ਇੰਟਰਲਾਕ ਟਾਈਲਾਂ ਲਾਈਆਂ ਜਾਂਦੀਆਂ ਹਨ। ਉਹ ਆਈਏਐਸ ਮਾਰਕਾ ਨਹੀਂ ਹੁੰਦੀਆਂ, ਜਿਸ ਕਾਰਨ ਮਟੀਰੀਅਲ ਦੀ ਕਵਾਇਲਟੀ ਬਿਲਕੁਲ ਵੀ ਚੰਗੀ ਨਹੀਂ ਹੁੰਦੀ। ਟਾਈਲਾਂ ਥੋੜ੍ਹਾ ਸਮਾਂ ਹੀ ਠੀਕ ਰਹਿੰਦੀਆਂ ਹਨ ਤੇ ਜਲਦੀ ਹੀ ਟੁੱਟ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਬੰਧਿਤ ਵਿਭਾਗਾਂ ਵੱਲੋਂ ਘਟੀਆ ਮੈਟੀਰੀਅਲ ਦਾ ਇਸਤੇਮਾਲ ਕਰ ਕੇ ਪੰਜਾਬ ਸਰਕਾਰ ਦਾ ਖ਼ਜ਼ਾਨਾ ਲੁਟਾਇਆ ਜਾ ਰਿਹਾ ਹੈ।ਚੀਮਾ ਨੇ ਸੰਗਰੂਰ ਹਲਕੇ ਦੀ ਇੱਕ ਤਾਜ਼ਾ ਮਿਸਾਲ ਦਿੰਦੇ ਦੱਸਿਆ ਕਿ ਸ਼ਹਿਰ ਵਿੱਚ ਧੂਰੀ ਰੋਡ ਤੇ ਮਹਾਵੀਰ ਚੌਂਕ ਤੋਂ ਰੇਲਵੇ ਓਵਰਬ੍ਰਿਜ ਤੱਕ ਜੋ ਸੜਕ ਉਸਾਰੀ ਅਧੀਨ ਹੈ, ਉਹ ਕਈ ਥਾਵਾਂ ਤੋਂ ਟੁੱਟ ਚੁੱਕੀ ਹੈਸੜਕ ਦੇ ਦੋਵੇਂ ਪਾਸੇ ਪੁਰਾਣੀਆਂ ਤੇ ਵੱਖ-ਵੱਖ ਕਿਸਮ ਦੀਆਂ ਟਾਈਲਾਂ ਲਗਾਈਆਂ ਗਈਆਂ ਹਨ। ਉੱਥੇ ਹੀ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਨੂੰ ਲੁਕਾਉਣ ਲਈ ਪੈਚ ਵਰਕ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਚੀਮਾ ਨੇ ਕਿਹਾ ਕਿ ਇਸ ਸੜਕ ਨੂੰ ਬਣਾਉਣ ਲਈ ਠੇਕੇਦਾਰ ਵੱਲੋਂ ਬਹੁਤ ਹੀ ਘਟੀਆ ਕਵਾਲਿਟੀ ਦਾ ਮਟੀਰੀਅਲ ਇਸਤੇਮਾਲ ਕੀਤਾ ਗਿਆ ਹੈ।ਚੀਮਾ ਨੇ ਹੈਰਾਨੀ ਪ੍ਰਗਟਾਈ ਕਿ ਹਲਕਾ ਸੰਗਰੂਰ ਦੇ ਵਿਧਾਇਕ ਮੌਜੂਦਾ ਕਾਂਗਰਸ ਸਰਕਾਰ ਵਿੱਚ ਖ਼ੁਦ ਇੱਕ ਮੰਤਰੀ ਦੇ ਅਹੁਦੇ ‘ਤੇ ਤਾਇਨਾਤ ਹਨ। ਜੇ ਇੱਕ ਮੰਤਰੀ ਦੇ ਹਲਕੇ ਦੇ ਵਿਕਾਸ ਕੰਮਾਂ ਵਿੱਚ ਬੇਹੱਦ ਘਟੀਆ ਮਟੀਰੀਅਲ ਦਾ ਇਸਤੇਮਾਲ ਹੋ ਰਿਹਾ ਹੈ ਤਾਂ ਬਾਕੀ ਦੇ ਹਲਕਿਆਂ ਵਿੱਚ ਕਿਸ ਤਰ੍ਹਾਂ ਦਾ ਵਿਕਾਸ ਕਾਰਜ ਹੁੰਦਾ ਹੋਵੇਗਾ, ਇਸ ਤੋਂ ਪੰਜਾਬ ਦੀ ਜਨਤਾ ਖ਼ੁਦ ਅੰਦਾਜ਼ਾ ਲਾ ਸਕਦੀ ਹੈਹਰਪਾਲ ਸਿੰਘ ਚੀਮਾ ਨੇ ਮੰਗ ਕੀਤੀ ਕਿ ਪੰਚਾਇਤ ਵਿਭਾਗ, ਸਥਾਨਕ ਸਰਕਾਰ ਵਿਭਾਗ ਤੇ ਲੋਕ ਨਿਰਮਾਣ ਵਿਭਾਗ ਵੱਲੋਂ ਸੜਕਾਂ, ਫਿਰਨੀਆਂ, ਗਲੀਆਂ ਜਾਂ ਪਬਲਿਕ ਥਾਵਾਂ ‘ਤੇ ਲਗਾਈਆਂ ਜਾ ਰਹੀਆਂ ਇੰਟਰਲਾਕ ਟਾਈਲਾਂ ਦੀ ਪੜਤਾਲ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਉਣ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਮੇਂ-ਸਮੇਂ ਇੰਟਰਲਾਕ ਟਾਈਲਾਂ ਬਣਾਉਣ ਵਾਲੀਆਂ ਫ਼ੈਕਟਰੀਆਂ ਦੀ ਚੈਕਿੰਗ ਕਰੇ ਤਾਂ ਕਿ ਚੰਗੀ ਕਵਾਇਲਟੀ ਦਾ ਮਟੀਰੀਅਲ ਤਿਆਰ ਹੋ ਕੇ ਹੀ ਪੰਜਾਬ ਦੇ ਵਿਕਾਸ ਕੰਮਾਂ ਵਿਚ ਇਸਤੇਮਾਲ ਕੀਤਾ ਜਾ ਸਕੇ।

Check Also

ਨੌਜਵਾਨਾਂ ਨੂੰ ਨੌਕਰੀ ਦਿਵਾਉਣ ‘ਚ ਮਦਦ ਕਰੇਗਾ ਗੂਗਲ

ਨੌਜਵਾਨਾਂ ਨੂੰ ਨੌਕਰੀ ਦਿਵਾਉਣ ‘ਚ ਮਦਦ ਕਰੇਗਾ ਗੂਗਲ ਦਿੱਗਜ ਆਈਟੀ ਕੰਪਨੀ ਗੂਗਲ ਨੇ ਭਾਰਤੀ ਨੌਜਵਾਨਾਂ …

Leave a Reply

Your email address will not be published. Required fields are marked *