Breaking News
Home / ਤਾਜਾ ਜਾਣਕਾਰੀ / ਫਰੀਜ਼ਰ ਚ ਰੱਖੀ ਛੱਡੀ 5 ਘੰਟੇ ਲਾਸ਼ ਬਾਅਦ ਚ ਹੋਇਆ ਕੁਝ ਅਜਿਹਾ ਮਾਤਮ ਬਦਲਿਆ ਖੁਸ਼ੀ ਚ

ਫਰੀਜ਼ਰ ਚ ਰੱਖੀ ਛੱਡੀ 5 ਘੰਟੇ ਲਾਸ਼ ਬਾਅਦ ਚ ਹੋਇਆ ਕੁਝ ਅਜਿਹਾ ਮਾਤਮ ਬਦਲਿਆ ਖੁਸ਼ੀ ਚ

ਕਾਲਾ ਸੰਘਿਆਂ ਸਥਾਨਕ ਕਸਬੇ ‘ਚ ਬਾਬਾ ਨੰਦ ਚੰਦ ਮ੍ਰਿਤਕ ਦੇਹ ਸੰਭਾਲ ਘਰ ਵਿਖੇ ਰੱਖੀ ਮ੍ਰਿਤਕ ਦੇਹ 5 ਘੰਟੇ ਬਾਅਦ ਜਿਊਂਦੀ ਪਾਈ ਜਾਣ ਦਾ ਸਨਸਨੀ ਖੇਦ ਸਮਾਚਾਰ ਮਿਲਿਆ ਹੈ। ਸਥਾਨਕ ਪੁਲਿਸ ਚੌਂਕੀ ਦੇ ਇੰਚਾਰਜ ਠਾਕੁਰ ਸਿੰਘ ਏ. ਐੱਸ. ਆਈ. ਅਤੇ ਬਾਬਾ ਨੰਦ ਚੰਦ ਮ੍ਰਿਤਕ ਦੇਹ ਸੰਭਾਲ ਘਰ ਦੇ ਸੇਵਾਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ 2-30 ਕੁ ਵਜੇ ਪ੍ਰਵੀਨ ਕੁਮਾਰੀ ਪਤਨੀ ਬ੍ਰਹਮ ਦੱਤ ਉਮਰ ਅੰਦਾਜ਼ਨ 65 ਕੁ ਸਾਲ ਮ੍ਰਿਤਕ ਦੇਹ ਫ਼ਰੀਜਰ (ਮੋਰਚਰੀ) ‘ਚ ਰੱਖ ਕੇ ਗਏ ਸਨ।ਮੋਰਚਰੀ ਦੇ ਸੇਵਾਦਾਰ ਗੁਰਦੀਪ ਸਿੰਘ ਨੇ ਕਿਹਾ ਕਿ ਕਰੀਬ 7 ਕੁ ਵਜੇ ਉਸ ਨੇ ਫਰੀਜਰ ਖ਼ੋਲ ਕੇ ਮ੍ਰਿਤਕ ਨੂੰ ਵੇਖਿਆ ਤਾਂ ਉਸ ਨੂੰ ਬਾਡੀ ਹਰਕਤ ਕਰਦੀ ਤੇ ਸਾਹ ਚਲਦੇ ਲੱਗੇ ਤਾਂ ਉਸ ਨੇ ਫਰੀਜਰ ਦਾ ਬੂਹਾ ਖ਼ੋਲ ਦਿੱਤਾ ਤੇ ਮਾਤਾ ਨੂੰ ਚੂਲੀ ਨਾਲ ਪਾਣੀ ਪਿਆਇਆ ਜੋ ਉਸ ਨੇ ਪੀ ਲਿਆ।ਪਰਿਵਾਰ ਵਾਲੇ ਕਰੀਬ 8 ਕੁ ਵਜੇ ਮਾਤਾ ਨੂੰ ਇੱਥੋਂ ਸਰਕਾਰੀ ਹਸਪਤਾਲ ਕਪੂਰਥਲੇ ਲੈ ਗਏ ਜਿੱਥੇ ਖ਼ਬਰ ਲਿਖੇ ਜਾਣ ਤੱਕ ਮਾਤਾ ਠੀਕ ਦੱਸੀ ਜਾ ਰਹੀ ਹੈ।

Check Also

ਪਿਤਾ ਨਾਲ ਆਖ਼ਰੀ ਵਾਰ ਫੋਨ ਤੇ ਗੱਲ ਕਰਕੇ ਧੀ ਨੇ 100 ਫੁੱਟ ਉਚਾਈ ਦੀ ਬਿਲਡਿੰਗ ਤੋਂ ਮਾਰੀ ਛਾਲ

ਗੁਜਰਾਤ ਦੇ ਸ਼ਹਿਰ ਸੂਰਤ ਵਿੱਚ ਬੀਤੇ ਕੱਲ੍ਹ ਦੁਪਹਿਰ ਤਕਸ਼ਿਲਾ ਕੰਪਲੈਕਸ ਦੇ ਇੱਕ ਕੋਚਿੰਗ ਸੈਂਟਰ ਵਿੱਚ …

Leave a Reply

Your email address will not be published. Required fields are marked *