Home / ਤਾਜਾ ਜਾਣਕਾਰੀ / ਬਾਕੀ ਗਾਇਕਾਂ ਨੂੰ ਕੀ ਹੋ ਗਿਆ ਓਹ ਕਿਓਂ ਨੀ ਅਜਿਹੇ ਮੁੱਦਿਆਂ ਤੇ ਬੋਲਦੇ

ਬਾਕੀ ਗਾਇਕਾਂ ਨੂੰ ਕੀ ਹੋ ਗਿਆ ਓਹ ਕਿਓਂ ਨੀ ਅਜਿਹੇ ਮੁੱਦਿਆਂ ਤੇ ਬੋਲਦੇ

ਬਾਕੀ ਗਾਇਕਾਂ ਨੂੰ ਕੀ ਹੋ ਗਿਆ ਓਹ ਕਿਓਂ ਨੀ ਅਜਿਹੇ ਮੁੱਦਿਆਂ ਤੇ ਬੋਲਦੇ,ਕੋਈ ਸਮਾਂ ਸੀ ਜਦੋਂ ਕਿਹਾ ਕਰਦੇ ਸਾਂ ਕਿ ਪੰਜਾਬ ਦਾ ਪਾਣੀ ਅੰਮ੍ਰਿਤ ਹੈ ਜੋ ਮਨ ਤੇ ਤਨ ਦੀ ਪਿਆਸ ਬੁਝਾ ਕੇ ਤੰਦਰੁਸਤੀ ਬਖਸ਼ਦਾ ਹੈ। ਅੱਜ ਹਾਲਾਤ ਉਲਟ ਹੋ ਗਏ ਹਨ । ਹੁਣ ਪੰਜਾਬ ਦਾ ਕੋਈ ਵੀ ਇਲਾਕਾ ਅਜਿਹਾ ਨਹੀਂ ਜਿੱਥੇ ਪਹਿਲਾਂ ਵਰਗਾ ਸ਼ੁੱਧ ਤੇ ਸਾਫ ਪਾਣੀ ਨਸੀਬ ਹੁੰਦਾ ਹੋਵੇ। ਪੰਜਾਬ ਦੇ ਪਾਣੀ ਦੀਆਂ ਦੋ ਸਮੱਸਿਆਵਾਂ ਹਨ- ਪਹਿਲੀ
ਸਮੱਸਿਆ ਸ਼ੁੱਧ ਪਾਣੀ ਦੀ ਤੇ ਦੂਜੀ ਅਹਿਮ ਸਮੱਸਿਆ ਪੰਜਾਬ ਤੋਂ ਘੱਟ ਰਹੇ ਧਰਤੀ ਦੇ ਹੇਠਲੇ ਤੇ ਉ¤ਪਰਲੇ ਪਾਣੀ ਦੀ। ਸਿਹਤ ਵਿਗਿਆਨੀਆਂ ਅਨੁਸਾਰ ਸਿਹਤਮੰਦ ਪਾਣੀ ਵਿਚ 150 ਤੋਂ ਘੱਟ ਟੀ. ਡੀ. ਸੀ. (ਕੁੱਲ ਘੁਲਣ ਵਾਲੇ ਪਦਾਰਥ) ਦੇ ਅੰਸ਼ ਹੋਣੇ ਚਾਹੀਦੇ ਹਨ, ਪਰ ਅੱਜ ਪੰਜਾਬ ਦੇ ਕਿਸੇ ਵੀ ਇਲਾਕੇ ਵਿਚ 300 ਤੋਂ ਲੈ ਕੇ 400 ਤੱਕ, ਟੀ. ਡੀ. ਸੀ. ਅੰਸ਼ ਵਾਲਾ ਪਾਣੀ ਬਹੁਤ ਹੀ ਘੱਟ ਮਿਲਦਾ ਹੈ। ਮਾਨਸਾ, ਬਠਿੰਡਾ ਵਿਚ ਟੀ. ਡੀ. ਸੀ. 700-800 ਤੋਂ ਉ¤ਪਰ ਹੈ। ਕੁਝ ਇਲਾਕਿਆਂ ਵਿਚ ਇਸ ਤੋਂ ਵੀ ਮਾੜੀ ਹਾਲਤ ਹੈ। ਨਾ ਇਸ ਬਾਰੇ ਸਾਡੀ ਜਨਤਾ ਜਾਗਰੂਕ ਹੈ ਤੇ ਨਾ ਹੀ ਸਾਡੀ ਸਰਕਾਰ ਕਿ ਉਹ ਪੰਜਾਬੀਆਂ ਨੂੰ ਸਹੀ ਤੇ ਸ਼ੁੱਧ ਪਾਣੀ ਪੀਣ ਲਈ ਮੁਹੱਈਆ ਕਰੇ। ਵਿਦੇਸ਼ਾਂ ਵਿਚ ਸਰਕਾਰਾਂ, ਪੰਚਾਇਤਾਂ ਤੇ ਮਿਉੂਂਸੀਪਲ ਕਮੇਟੀਆਂ ਨੇ ਅਜਿਹੀਆਂ ਮਸ਼ੀਨਾਂ ਦਾ ਪ੍ਰਬੰਧਕੀਤਾ ਹੈ ਜੋ ਲੋਕਾਂ ਨੂੰ ਪਾਣੀ ਸ਼ੁੱਧ ਕਰਕੇ ਮੁਹੱਂਈਆ ਕਰਾਉਂਦੀਆਂ ਹਨ। ਸਾਡੀਆਂ ਅੱਧੀਆਂ ਤੋਂ ਵੱਧ ਬੀਮਾਰੀਆਂ ਦੀ ਜੜ੍ਹ ਪ੍ਰਦੂਸ਼ਿਤ (ਗੰਦਲਾ) ਪਾਣੀ ਹੈ ਜੋ ਅੱਜ ਅਸੀਂ ਸਾਰੇ ਇਹ ਪ੍ਰਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਾਂ। ਜੇ ਸਰਕਾਰ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਸਾਡਾ ਸਾਰਾ ਪ੍ਰਾਂਤ ਤੇ ਸਾਰਾ ਸਮਾਜ ਅਨੇਕਾਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਵੇਗਾਪਾਣੀ ਨਾਲ ਸੰਬੰਧਿਤ ਦੂਜੀ ਸਮੱਸਿਆ ਧਰਤੀ ਹੇਠਲਾ ਪਾਣੀ ਤੇ ਦਰਿਆਵਾਂ ਵਿਚਲੇ ਪਾਣੀ ਦਾ ਪੱਧਰ ਘਟਣਾ ਹੈ। ਵਰਖਾ ਵੀ ਸਤੁਲਿਤ ਨਹੀਂ ਹੋ ਰਹੀ। ਪੰਜਾਬ ਜਿਸ ਦਾ ਨਾਂ ਦਰਿਆਵਾਂ ਨਾਲ ਜੁੜਿਆ ਹੋਇਆ ਹੈ, ਉਸ ਦਾ 80 ਫੀਸਦੀ ਪਾਣੀ ਲਗਭਗ ਖਤਮ ਹੋਣ ਦੇ ਕਿਨਾਰੇ ਹੈ ਜਾਂ ਹੋ ਗਿਆ। ਦਸ ਸਾਲ ਪਹਿਲਾਂ 1996 ਵਿਚ ਪੰਜਾਬ ਵਿਚ 50,000 ਟਿਊਬਵੈ¤ਲ ਸਨ ਜਿਨ੍ਹਾਂ ਦੀ ਸੰਖਿਆ ਹੁਣ ਵਧ ਕੇ ਦਸ ਲੱਖ ਹੋ ਗਈ ਹੈ। ਲੱਗਦਾ ਹੈ ਹਰੇ ਇਨਕਲਾਬ ਨੇ ਪੰਜਾਬ ਨੂੰ ਚੂਸ ਲਿਆ ਹੈ ਤੇ ਚੂਸਦਾ ਜਾ ਰਿਹਾ ਹੈ। ਪੰਜਾਬ ਦੇ 12,610 ਪਿੰਡਾਂ ਵਿਚੋਂ ਲਗਭਗ ਸਾਢੇ ਗਿਆਰਾਂ ਹਜ਼ਾਰ ਪਿੰਡ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਝੋਨੇ ਦੀ ਫਸਲ ਨੇ ਇਸ ਸਮੱਸਿਆ ਨੂੰ ਹੋਰ ਗੰਭੀਰ ਕੀਤਾ ਹੈ। ਸ਼ਹਿਰ ਵਿਚ ਰਹਿਣ ਵਾਲੇ ਲੋਕ ਵੀ ਪਾਣੀ ਦੀ ਇਸ ਸਮੱਸਿਆ ਪ੍ਰਤੀ ਗੰਭੀਰ ਨਹੀਂ ਹਨ। ਸ਼ਹਿਰੀਕਰਨ ਨੇ ਵੀ ਇਸ ਸਮੱਸਿਆ ਨੂੰ ਗੰਭੀਰ ਬਣਾਇਆ ਹੋਇਆ ਹੈ। ਫਲੱਸ਼ ਨੂੰ ਇਕ ਵਾਰ ਦਬਾਉਣ ਨਾਲ 8 ਲੀਟਰ ਪਾਣੀ ਅਜਾਈਂ ਚਲਾ ਜਾਂਦਾ ਹੈ। ਸ਼ਹਿਰ ਵਿਚ ਵਸਦੇ ਲੋਕ ਦਿਨ ਵਿਚ ਅਨੇਕਾਂ ਵਾਰ ਇਸ ਪਾਣੀ ਦਾ ਦੁਰਉਪਯੋਗ ਕਰਦੇ ਹਨ। ਜੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੋਕਾਂ ਤੇ ਸਰਕਾਰ ਨੇ ਨਾ ਲਿਆ ਤਾਂ ਯਕੀਨਨ ਨਾ ਸਾਨੂੰ ਪੀਣ ਲਈ ਸ਼ੁੱਧ ਪਾਣੀ ਮਿਲੇਗਾ ਤੇ ਨਾ ਹੀ ਫਸਲਾਂ ਨੂੂੰ ਉਗਾਉਣ ਲਈ। ਸਾਡੀ ਅਰਥ ਵਿਵਸਥਾ ਤੇ ਸਿਹਤ ਦੋਵੇਂ ਡਗਮਗਾ ਜਾਣਗੇ। ਲੋੜ ਹੈ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਜਿੱਠਣ ਦੀ।ਜਲ ਇੱਕ ਆਮ ਰਾਸਾਇਣਕ ਪਦਾਰਥ ਹੈ ਹਾਈਡ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਬਣਦਾ ਹੈਤਕਰੀਬਨ ਹਰ ਤਰ੍ਹਾਂ ਦੀ ਜ਼ਿੰਦਗੀ ਲਈ ਇਹ ਜ਼ਰੂਰੀ ਹੈ। ਆਮ ਤੌਰ ’ਤੇ ਪਾਣੀ ਦਾ ਤਰਲ ਰੂਪ ਵਰਤੋਂ ਵਿੱਚ ਲਿਆਇਆ ਜਾਂਦਾ ਹੈ|ਪਰ ਇਹ ਠੋਸ (ਬਰਫ਼) ਅਤੇ ਗੈਸ (ਵਾਸ਼ਪ ਜਾਂ ਭਾਫ਼) ਰੂਪਾਂ ਵਿੱਚ ਵੀ ਮਿਲਦਾ ਹੈ। ਧਰਤੀ ਦਾ ਤਕਰੀਬਨ 71 % ਹਿੱਸਾ ਪਾਣੀ ਨਾਲ਼ ਢਕਿਆ ਹੈ|ਜੋ ਜ਼ਿਆਦਾਤਰ (96.5%)ਮਹਾਸਾਗਰਾਂ ਅਤੇ 1.7% ਪਾਣੀ ਜ਼ਮੀਨਦੋਜ ਪਾਣੀ ਦਾ ਹਿੱਸਾ ਹੈਇਸਤੋਂ ਬਿਨਾਂ ਅਤੇ 0.001% ਜਲ-ਵਾਸ਼ਪ ਅਤੇ ਬੱਦਲ ਦੇ ਰੂਪ ਵਿੱਚ ਪਾਇਆ ਜਾਂਦਾ ਹੈ। ਹਿਮਨਦੀਆਂ ਅਤੇ ਧਰੁਵੀ ਬਰਫ਼-ਚੋਟੀਆਂ ਵਿੱਚ 1.7% ਅਤੇ ਹੋਰ ਸਰੋਤਾਂ ਜਿਵੇਂ ਨਦੀਆਂ, ਝੀਲਾਂ ਅਤੇ ਤਾਲਾਬਾਂ ਵਿੱਚ 0.6 % ਪਾਣੀ ਪਾਇਆ ਜਾਂਦਾ ਹੈ। ਧਰਤੀ ਉੱਤੇ ਪਾਣੀ ਦੀ ਇੱਕ ਬਹੁਤ ਛੋਟੀ ਮਾਤਰਾ ਪਾਣੀ ਦੀਆਂ ਟੈਂਕੀਆਂ, ਜੈਵਿਕ ਨਿਕਾਵਾਂ ਅਤੇ ਖਾਧ ਭੰਡਾਰ ਵਿੱਚ ਨਹਿਤ ਹੈ। ਬਰਫ਼ੀਲੀਆਂ ਚੋਟੀਆਂ, ਹਿਮਨਦੀਆਂ, ਏਕੁਆਵੀਫ਼ਰ ਜਾਂ ਝੀਲਾਂ ਦਾ ਪਾਣੀ ਬਹੁਤ ਵਾਰ ਧਰਤੀ ਉੱਤੇ ਜੀਵਨ ਲਈ ਸਾਫ਼ ਪਾਣੀ ਮੁਹੱਈਆ ਕਰਾਉਂਦਾ ਹੈ।

Check Also

ਕਨੇਡਾ ਟਰੱਕ ਡਰਾਈਵਰ,

ਓਨਟਾਰੀਓ ਦੇ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ (ਓ.ਆਈ.ਐੱਨ.ਪੀ.) ਨੇ ਅੰਤ ਵਿੱਚ ਮੰਗ ਵਾਲੇ ਕਿੱਤਿਆਂ ਦੀ ਸੂਚੀ ਵਿੱਚ …

Leave a Reply

Your email address will not be published. Required fields are marked *