Breaking News
Home / ਤਾਜਾ ਜਾਣਕਾਰੀ / ਭਗਵੰਤ ਮਾਨ ਨੇ ਬਗੈਰ ਕਿਸੇ ਸ਼ਰਤ ਤੋਂ ਨਵਜੋਤ ਸਿੱਧੂ ਨੂੰ ਪਾਰਟੀ ਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ

ਭਗਵੰਤ ਮਾਨ ਨੇ ਬਗੈਰ ਕਿਸੇ ਸ਼ਰਤ ਤੋਂ ਨਵਜੋਤ ਸਿੱਧੂ ਨੂੰ ਪਾਰਟੀ ਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ

ਲੋਕ ਸਭਾ ਚੋਣਾਂ ਦਾ ਕੰਮ ਨਿੱਬੜਨ ਮਗਰੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਵਿਵਾਦ ਮੁੜ ਸੁਰਖ਼ੀਆਂ ਵਿੱਚ ਆ ਗਿਆ ਹੈ। ਇਸ ਬਾਰੇ ਸੰਗਰੂਰ ਤੋਂ ਦੁਬਾਰਾ ਸੰਸਦ ਮੈਂਬਰ ਚੁਣੇ ਗਏ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਉਨ੍ਹਾਂ ਨੂੰ ਖ਼ਾਸ ਪੇਸ਼ਕਸ਼ ਕੀਤੀ ਹੈ। ਯਾਦ ਰਹੇ ਮਾਨ ਤੋਂ ਪਹਿਲਾਂ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਖਹਿਰਾ ਵੀ ਸਿੱਧੂ ਨੂੰ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਚੁੱਕੇ ਹਨ।ਭਗਵੰਤ ਮਾਨ ਨੇ ਕਾਂਗਰਸ ਤੇ ਨਵਜੋਤ ਸਿੰਘ ਸਿੱਧੂ ਦੇ ਕਲੇਸ਼ ਸਬੰਧੀ ਕਿਹਾ ਕਿ ਜੇ ਸਿੱਧੂ ਆਮ ਆਦਮੀ ਬਣ ਕੇ, ਬਗੈਰ ਕਿਸੇ ਸ਼ਰਤ ਤੇ ਅਹੁਦੇ ਦੀ ਮੰਗ ਨਾਲ ਪਾਰਟੀ ਵਿੱਚ ਆਉਣਾ ਚਾਹੁਣ ਤਾਂ ਉਹ ਪਾਰਟੀ ਵਿੱਚ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਮ ਆਦਮੀਆਂ ਦੀ ਸਖ਼ਤ ਲੋੜ ਹੈ।ਦੱਸ ਦੇਈਏ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਵਿਚਾਲੇ ਕੁਝ ਠੀਕ ਨਹੀਂ ਚੱਲ ਰਿਹਾ। ਸਿੱਧੂ ਦੇ ਵਿਵਾਦਿਤ ਬਿਆਨ ਕਰਕੇ ਪੰਜਾਬ ਕੈਬਨਿਟ ਦੇ ਜ਼ਿਆਦਾਤਕ ਵਜ਼ੀਰ ਸਿੱਧੂ ਦੇ ਖ਼ਿਲਾਫ਼ ਹੋ ਗਏ ਹਨ। ਕਿਹਾ ਜਾ ਰਿਹਾ ਹੈ ਕਿ ਜਲਦ ਪਾਰਟੀ ਸਿੱਧੂ ਖ਼ਿਲਾਫ਼ ਕਾਰਵਾਈ ਦਾ ਫੈਸਲਾ ਕਰ ਸਕਦੀ ਹੈ।

Check Also

ਭਾਰਤ ‘ਚ ਪੈਟਰੋਲ-ਡੀਜ਼ਲ ਵਾਹਨ ਬੰਦ ਕਰਨ ਦਾ ਫੈਸਲਾ ? ਦੇਖੋ ਇਹ ਖਬਰ ਅਤੇ ਸ਼ੇਅਰ ਕਰੋ

ਭਾਰਤ ‘ਚ ਪੈਟਰੋਲ-ਡੀਜ਼ਲ ਵਾਹਨ ਬੰਦ ਕਰਨ ਦਾ ਫੈਸਲਾ ? ਦੇਖੋ ਇਹ ਖਬਰ ਅਤੇ ਸ਼ੇਅਰ ਕਰੋ …

Leave a Reply

Your email address will not be published. Required fields are marked *