ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਇੱਕ ਵਾਰ ਆਪਣੇ ਗੁੱਸੇ ਕਾਰਨ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ ਸੀ। ਸ਼ਾਹਰੁਖ ਖਾਨ ਨੇ ਹਾਲ ਹੀ ਵਿੱਚ ਇੱਕ ਟੀਵੀ ਸ਼ੋਅ ਵਿੱਚ ਸ਼ਿਰਕਤ ਕੀਤੀ ਸੀ। ਸ਼ਾਹਰੁਖ ਨੇ ਡੇਵਿਡ ਲੈਟਰਮੈਨ ਨੂੰ ਇੱਕ ਇੰਟਰਵਿਊ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਆਪਣੇ ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਅਫਵਾਹਾਂ ਕਾਰਨ ਮੀਡੀਆ ਹਾਊਸ ‘ਤੇ ਗੁੱਸਾ ਕੱਢ ਦਿੱਤਾ ਸੀ।
ਸ਼ਾਹਰੁਖ ਨੇ ਇਕ ਘਟਨਾ ਸਾਂਝੀ ਕਰਦਿਆਂ ਕਿਹਾ ਕਿ ਉਹ ਇਕ ਸੀਨ ਦੀ ਸ਼ੂਟਿੰਗ ਕਰ ਰਹੇ ਸੀ ਜਿਸ ਵਿੱਚ ਉਨ੍ਹਾਂ ਨੂੰ ਕੋ-ਸਟਾਰ ਮਹਿਲਾ ਨੂੰ ਥੋੜਾ ਜਿਹਾ ਰੋਮਾਂਟਿਕ ਸੀਨ ਦੇਣਾ ਸੀ ਤੇ ਉਹ ਇਕੱਠੇ ਅਸਹਿਜ ਮਹਿਸੂਸ ਕਰ ਰਹੇ ਸੀ। ਅਜਿਹੀ ਸਥਿਤੀ ਵਿੱਚ, ਨਿਰਦੇਸ਼ਕ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਕੁਝ ਸਮਾਂ ਇਕੱਠੇ ਬਿਤਾਉਣ ਤਾਂ ਜੋ ਸ਼ੂਟਿੰਗ ਵਿੱਚ ਆਸਾਨੀ ਆਵੇ ਤੇ ਇਹ ਕਹਿ ਕੇ ਸ਼ੂਟਿੰਗ ਅਗਲੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।
ਸ਼ਾਹਰੁਖ ਖਾਨ ਨੇ ਦੱਸਿਆ ਕਿ ਉਸ ਦੌਰਾਨ ਇਕ ਮੈਗਜ਼ੀਨ ਨੇ ਇਹ ਖ਼ਬਰ ਛਾਪੀ ਕਿ ਡਾਇਰੈਕਟਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇੱਕ ਰਾਤ ਇਕੱਠੇ ਬਿਤਾਉਣ ਤੇ ਫਿਰ ਸ਼ੂਟਿੰਗ ਕਰਨ। ਸ਼ਾਹਰੁਖ ਨੂੰ ਮੈਗਜ਼ੀਨ ਦੀ ਇਹ ਗੱਲ ਪਸੰਦ ਨਹੀਂ ਆਈ ਤੇ ਉਨ੍ਹਾਂ ਉਸ ਮੀਡੀਆ ਹਾਊਸ ਦੇ ਸੰਪਾਦਕ ਨੂੰ ਬੁਲਾਇਆ ਤੇ ਇਸ ਬਾਰੇ ਪੁੱਛਿਆ। ਸੰਪਾਦਕ ਨੇ ਕਿਹਾ ਕਿ ਉਸ ਨੇ ਇਸਨੂੰ ਮਖੌਲ ਵਜੋਂ ਲਿਖਿਆ ਹੈ।
ਸੰਪਾਦਕ ਦੇ ਇਸ ਜਵਾਬ ਤੋਂ ਸ਼ਾਹਰੁਖ ਹੋਰ ਨਾਰਾਜ਼ ਹੋ ਗਏ ਅਤੇ ਉਸ ਦੇ ਦਫ਼ਤਰ ਦੇ ਬਾਹਰ ਪਹੁੰਚ ਗਿਆ। ਇਸ ਦੌਰਾਨ ਉਨ੍ਹਾਂ ਨੇ ਸੰਪਾਦਕ ਨੂੰ ਧਮਕੀ ਦਿੱਤੀ ਤੇ ਬਹੁਤ ਗੁੱਸਾ ਕੀਤਾ। ਇਸ ਕਾਰਨ ਪੁਲਿਸ ਨੇ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਸ਼ਾਹਰੁਖ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰਾ ਦਿਨ ਜੇਲ੍ਹ ਵਿਚ ਗੁਜ਼ਾਰਨਾ ਪਿਆ। ਇਸਦੇ ਨਾਲ ਹੀ ਸ਼ਾਹਰੁਖ ਨੇ ਦੱਸਿਆ ਕਿ ਆਪਣੇ ਸ਼ੁਰੂਆਤੀ ਕਰੀਅਰ ਵਿੱਚ ਉਹ ਮੈਗਜ਼ੀਨ ਵਿੱਚ ਛਪੀਆਂ ਹਰ ਖ਼ਬਰਾਂ ਉੱਤੇ ਪ੍ਰਤੀਕਿਰਿਆ ਕਰਦੇ ਸੀ। ਸਾਡੇ ਦੁਆਰਾ ਤੁਹਾਨੂੰ ਦੁਨੀਆਂ ਦੀ ਹਰੇਕ ਸੱਚੀ, ਵਾਇਰਲ ਅਤੇ ਸਹੀ ਖਬਰ ਅਤੇ ਘਰੇਲੂ ਨੁਸ਼ਖੇ ਸਭ ਤੋਂ ਪਹਿਲਾਂ ਦਿੱਤੇ ਜਾਣਗੇ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਅਤੇ ਦੁਨੀਆਂ ਵਿੱਚ ਵਾਇਰਲ ਹਰ ਤਰਾਂ ਦੀ ਵੀਡਿਓ ਅਤੇ ਹਰ ਸਹੀ ਖਬਰ ਹੀ ਮਹੁੱਈਆ ਕਰਵਾਈ ਜਾਵੇ ਅਤੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ।
news source: abpsanjha