Breaking News
Home / ਤਾਜਾ ਜਾਣਕਾਰੀ / ਮੋਤੀ ਮਹਿਲ ਨੇੜੇ ਬੇਰੁਜ਼ਗਾਰ ਅਧਿਆਪਕਾਂ ‘ਤੇ ਲਾਠੀਚਾਰਜ, ਦੁਖੀ ਅਧਿਆਪਕਾਂ ਨੇ ਮਾਰੀਆਂ ਭਾਖੜਾ ‘ਚ ਛਾਲਾਂ

ਮੋਤੀ ਮਹਿਲ ਨੇੜੇ ਬੇਰੁਜ਼ਗਾਰ ਅਧਿਆਪਕਾਂ ‘ਤੇ ਲਾਠੀਚਾਰਜ, ਦੁਖੀ ਅਧਿਆਪਕਾਂ ਨੇ ਮਾਰੀਆਂ ਭਾਖੜਾ ‘ਚ ਛਾਲਾਂ

ਪੰਜਾਬ ਦੀ ਕੈਪਟਨ ਸਰਕਾਰ ਤੋਂ ਦੁੱ-ਖੀ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਮੋਤੀ ਮਹਿਲ ਦਾ ਘਿਰਾਓ ਕਰਨ ਉਤਰੇ ਬੇਰੁਜ਼ਗਾਰ ਅਧਿਆਪਕਾਂ ਅਤੇ ਹੋਰ ਬੇਰੁਜ਼ਗਾਰ ਨੌਜਵਾਨਾਂ ‘ਤੇ ਪੁਲਸ ਨੇ ਜ਼ਬ-ਰ-ਦ-ਸਤ ਲਾ-ਠੀ-ਚਾ-ਰਜ ਕਰ ਦਿੱਤਾ ਤੇ 50 ਤੋਂ ਵੱਧ ਬੇਰੁਜ਼ਗਾਰ ਅਧਿਆਪਕਾਂ ਤੇ ਨੌਜਵਾਨਾਂ ਨੂੰ ਗ੍ਰਿ-ਫ਼-ਤਾਰ ਕਰ ਲਿਆ। ਇਸ ਲਾਠੀਚਾਰਜ ਵਿੱਚ ਕਈ ਅਧਿਆਪਕਾਂ ਦੇ ਸੱ-ਟਾਂ ਵੱਜੀਆਂ। ਦੂਜੇ ਪਾਸੇ ਦੁ-ਖੀ ਬੇਰੁਗਾਰ ਈ.ਟੀ.ਟੀ ਅਧਿਆਪਕਾਂ ਨੇ ਇਸ ਤੋਂ ਬਾਅਦ ਭਾਖੜਾ ਨਹਿਰ ਦੇ ਪੁੱਲ ‘ਤੇ ਜਾ ਕੇ ਨਹਿਰ ਵਿੱਚ ਛਲਾਂਗਾਂ ਲੱਗਾ ਦਿੱਤੀਆਂ, ਜਿਸ ਨਾਲ ਪੂਰਾ ਦਿਨ ਵੱਡਾ ਟਕਰਾਅ ਸੀ.ਐਮ. ਸਿਟੀ ਵਿੱਚ ਬਣਿਆ ਰਿਹਾ।

ਅੱਜ ਪਟਿਆਲਾ ਪੁਲਸ ਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਪੰਜਾਬ ਦੇ ਬੇਰੁਜ਼ਗਾਰਾਂ ਦੇ ਵੱਡੇ ਰੋ-ਸ ਦਾ ਸਾਹਮਣਾ ਕਰਨਾ ਪਿਆ, ਬੇਰੁਜ਼ਗਾਰ ਸਾਂਝੇ ਮੋਰਚਾ ਦੀ ਅਗਵਾਈ ਵਿੱਚ ਬੇਰੁਜ਼ਗਾਰ ਬੀ.ਐਡ ਅਧਿਆਪਕ ਯੂਨੀਅਨ, ਬੇਰੁਜ਼ਗਾਰ ਡੀ.ਪੀ.ਆਈ. ਅਧਿਆਪਕ ਯੂਨੀਅਨ, ਬੇਰੁਜ਼ਗਾਰ ਆਰਟ ਐਂਡ ਕਰਾਫਟ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ ਮਲਟੀਪਰਪਜ ਹੈਲਥ ਵਰਕਰ ਯੂਨੀਅਨ ਨੇ ਸਾਂਝੇ ਤੌਰ ‘ਤੇ ਮੋਤੀ ਮਹਿਲ ਵੱਲ ਮਾਰਚ ਕੀਤਾ ਤੇ ਪੁਲਸ ਨੇ ਫੁਹਾਰਾ ਚੌਂਕ ਟਪਦਿਆਂ ਹੀ ਇਨ੍ਹਾਂ ‘ਤੇ ਡਾਂਗ ਵਰਸਾ ਦਿੱਤੀ ਤੇ ਇਨ੍ਹਾਂ ਨੂੰ ਗ੍ਰਿ-ਫ਼-ਤਾਰ ਕਰ ਲਿਆ।ਜਦੋਂ ਇਹ ਖ਼ਬਰ ਦੂਜੇ ਗਰੁੱਪ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕ ਯੂਨੀਅਨ ਜਿਹੜੇ ਕਿ ਬਾਰਾਂਦਰੀ ਵਿੱਚ ਇੱਕਠੇ ਹੋ ਰਹੇ ਸਨ ਤੱਕ ਪੁੱਜੀ ਤਾਂ ਉਨ੍ਹਾਂ ਨੇ ਦੋ ਗਰੁੱਪ ਬਣਾ ਕੇ ਇੱਕ ਰੋਸ ਮਾਰਚ ਕਰਨ ਤੋਰਿਆ ਤਾਂ ਦੂਜਾ ਭਾਖੜਾ ਨਹਿਰ ਵੱਲ ਤੋਰ ਦਿੱਤਾ।
ਪਟਿਆਲਾ ਪੁਲਸ ਨੇ ਬਾਰਾਂਦਰੀ ਦੇ ਬਾਹਰ ਹੀ ਇਨ੍ਹਾਂ ਨੂੰ ਗ੍ਰਿ-ਫ਼-ਤਾਰ ਕਰ ਲਿਆ ਪਰ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਦੇ ਦੂਜੇ ਗਰੁੱਪ ਦੇ ਦੋ ਬੇਰੁਜ਼ਗਾਰ ਅਧਿਆਪਕਾਂ ਨੇ ਸੰਗਰੂਰ ਰੋਡ ‘ਤੇ ਭਾਖੜਾ ਨਹਿਰ ਵਿੱਚ ਜਾ ਕੇ ਛਾਲਾਂ ਮਾ-ਰ ਦਿੱਤੀਆਂ, ਜਿਸ ਨਾਲ ਸਥਿਤੀ ਬਹੁਤ ਹੀ ਖਤਰਨਾਕ ਬਣ ਗਈ।ਪੰਜ ਯੂਨੀਅਨਾਂ ਵਿੱਚੋਂ ਚਾਰ ਯੂਨੀਅਨਾਂ ਵੱਖ-ਵੱਖ ਬੇਰੁਜ਼ਗਾਰ ਅਧਿਆਪਕ ਯੂਨੀਅਨਾਂ ਹਨ, ਜਿਹੜੇ ਸਰਕਾਰ ਦਾ ਪਿਟ ਸਿਆ-ਪਾ ਕਰਕੇ ਸਰਕਾਰ ਤੋਂ ਨੌਕਰੀ ਦੀ ਮੰਗ ਕਰ ਰਹੇ ਹਨ।ਹੈਰਾਨੀ ਹੈ ਕਿ ਪੰਜਾਬ ਸਰਕਾਰ ਇੱਕ ਪਾਸੇ ਘਰ-ਘਰ ਨੌਕਰੀ ਦੇ ਦਾਅਵੇ ਕਰ ਰਹੀ ਹੈ ਪਰ ਇੱਥੇ ਹਾਲਾਤ ਬੇਹਦ ਮਾ-ੜੇ ਹਨ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਨੇਤਾ ਸੁਖਵਿੰਦਰ ਸਿੰਘ ਢਿਲਵਾਂ ਜਿਨ੍ਹਾਂ ਨੂੰ ਪੁਲਸ ਨੇ ਹਿ-ਰਾ-ਸਤ ਵਿੱਚ ਲੈ ਲਿਆ ਦਾ ਕਹਿਣਾ ਹੈ ਕਿ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਮਾ-ਰ-ਨਾ ਚਾਹੁੰਦੀ ਹੈ।

ਦੂਜੇ ਪਾਸੇ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ ਨੂੰ ਵੀ ਪੁਲਸ ਨੇ ਹਿ-ਰਾ-ਸਤ ਵਿੱਚ ਲੈ ਲਿਆ ਸੀ ਦਾ ਕਹਿਣਾ ਹੈ ਕਿ ਈ.ਟੀ.ਟੀ. ਅਧਿਆਪਕ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਦੇ ਸਾਹਮਣੇ ਪਿਛਲੇ ਲੰਬੇ ਸਮੇਂ ਤੋਂ ਧ-ਰ-ਨਾ ਲਗਾ ਕੇ ਬੈਠੇ ਹਨ, ਉੱਥੇ ਸੀ.ਐਮ. ਸਿਟੀ ਵਿੱਚ ਦੋ ਅਧਿਆਪਕ ਟਾਵਰਾਂ ‘ਤੇ ਚੜ੍ਹੇ ਬੈਠੇ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੋ ਰਹੀ ਹੈ ਤੇ ਇਸ ਨੀਂਦ ਤੋਂ ਜਗਾਉਣ ਲਈ ਈ.ਟੀ.ਟੀ ਅਧਿਆਪਕਾਂ ਨੇ ਭਾਖੜਾ ਨਹਿਰ ‘ਚ ਛਾਲ ਮਾ-ਰ ਦਿੱਤੀ ਹੈ। ਹਾਲਾਂਕਿ ਅਧਿਆਪਕਾਂ ਦੇ ਸਖ਼ਤ ਰੁਖ ਨੂੰ ਦੇਖਦਿਆਂ ਪੁਲਸ ਨੇ ਵੱਡੀ ਤਿਆਰੀ ਉਲੀਕੀ ਹੋਈ ਸੀ, ਜਿੱਥੇ ਪੁਲਸ ਨੇ ਕਈ ਟੀਮਾਂ ਬਣਾ ਕੇ ਇਨ੍ਹਾਂ ਸਾਰੇ ਗਰੁੱਪਾਂ ਦੇ ਪਿਛੇ ਛੱਡੀਆਂ ਹੋਈਆਂ ਸਨ। ਇਨ੍ਹਾਂ ਪੁਲਸ ਦੀਆਂ ਟੀਮਾਂ ਨੇ ਮੋਤੀ ਮਹਿਲ ਨੇੜਿਓ, ਬਾਰਾਂਦਰੀ ਕੋਲ ਜਿੱਥੇ ਇਨ੍ਹਾਂ ਨੂੰ ਗ੍ਰਿ-ਫ਼-ਤਾਰ ਕੀਤਾ, ਉੱਥੇ ਗੋਤਾਖੋਰਾਂ ਦੀ ਸਹਾਇਤਾ ਨਾਲ ਭਾਖੜਾ ਨਹਿਰ ਵਿੱਚੋਂ ਵੀ ਤੁਰੰਤ ਅਧਿਆਪਕਾਂ ਨੂੰ ਕੱਢ ਲਿਆ ਗਿਆ। ਖ਼ਬਰ ਲਿਖੇ ਜਾਣ ਤੱਕ ਵੱਡਾ ਟਕਰਾਅ ਬਣਿਆ ਹੋਇਆ ਸੀ।

Check Also

ਅਚਾਨਕ ਗੁੱਸੇ ਚ ਲਾਲ ਹੋ ਕੇ ਸੁਖਬੀਰ ਬਾਦਲ ਨੇ ਕਰਤਾ ਇਹ ਵੱਡਾ ਐਲਾਨ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ ਪੰਜਾਬ ਵਿੱਚ ਜਿੱਥੇ ਇੰਨ੍ਹੀ ਦਿਨੀਂ ਕਰੋਨਾ ਦਾ ਕਹਿਰ ਵਧ ਰਿਹਾ ਹੈ। …

Leave a Reply

Your email address will not be published. Required fields are marked *