Breaking News
Home / ਤਾਜਾ ਜਾਣਕਾਰੀ / ਲੋਕ ਸਭਾ ਵਿੱਚ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਵੇਲੇ ਸੁਖਬੀਰ ਬਾਦਲ ਨੇ ਬੁਲਾਈ ‘ਫ਼ਤਹਿ’, ਭਗਵੰਤ ਮਾਨ ਵੱਲੋਂ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ, ਸੰਨੀ ਦੀ ਅੰਗਰੇਜ਼ੀ ‘ਚ ਫਿਸਲੀ ਜ਼ੁਬਾਨ

ਲੋਕ ਸਭਾ ਵਿੱਚ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਵੇਲੇ ਸੁਖਬੀਰ ਬਾਦਲ ਨੇ ਬੁਲਾਈ ‘ਫ਼ਤਹਿ’, ਭਗਵੰਤ ਮਾਨ ਵੱਲੋਂ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ, ਸੰਨੀ ਦੀ ਅੰਗਰੇਜ਼ੀ ‘ਚ ਫਿਸਲੀ ਜ਼ੁਬਾਨ

ਲੋਕ ਸਭਾ ਵਿੱਚ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਵੇਲੇ ਸੁਖਬੀਰ ਬਾਦਲ ਨੇ ਬੁਲਾਈ ‘ਫ਼ਤਹਿ’, ਭਗਵੰਤ ਮਾਨ ਵੱਲੋਂ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ, ਸੰਨੀ ਦੀ ਅੰਗਰੇਜ਼ੀ ‘ਚ ਫਿਸਲੀ ਜ਼ੁਬਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਬਾਲੀਵੁੱਡ ਅਦਾਕਾਰ ਸੰਨੀ ਦਿਓਲ ਤੇ ਆਮ ਆਦਮੀ ਪਾਰਟੀ ਦੇ ਇਕਲੌਤੇ ਐਮਪੀ ਭਗਵੰਤ ਮਾਨ ਨੇ ਮੰਗਲਵਾਰ ਨੂੰ 17ਵੀਂ ਲੋਕ ਸਭਾ ਵਿੱਚ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਸੁਖਬੀਰ ਬਾਦਲ ਨੇ ‘ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ’ ਨਾਲ ਆਪਣੀ ਸਹੁੰ ਸਮਾਪਤ ਕੀਤੀ। ਇਸੇ ਦੌਰਾਨ ਭਗਵੰਤ ਮਾਨ ਨੇ ਸਹੁੰ ਚੁੱਕਣ ਬਾਅਦ ਜਦੋਂ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਏ ਤਾਂ ਬਾਕੀ ਮੈਂਬਰਾਂ ਤੇ ਉਨ੍ਹਾਂ ਵਿਚਾਲੇ ਥੋੜੀ ਬਹਿਸਾ-ਬਹਿਸੀ ਵੀ ਹੋਈ। ਸੰਨੀ ਦਿਓਲ ਨੇ ਅੰਗਰੇਜ਼ੀ ਵਿੱਚ ਸਹੁੰ ਚੁੱਕੀ ਪਰ ਇਸ ਦੌਰਾਨ ਸੰਨੀ ਦਿਓਲ ਦੀ ਜ਼ੁਬਾਨ ਫਿਸਲ ਗਈ ਤੇ ਉਨ੍ਹਾਂ ‘uphold’ ਦੀ ਥਾਂ ‘withhold’ ਬੋਲ ਦਿੱਤਾ। IUDF ਲੀਡਰ ਬਦਰੂਦੀਨ ਅਜਮਲ, ਸਾਬਕਾ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌਰ ਤੇ ਪਟਿਆਲਾ ਤੋਂ ਸਾਂਸਦ ਪਰਨੀਤ ਕੌਰ ਨੂੰ ਵੀ ਪਹਿਲੇ ਸੈਸ਼ਨ ਦੇ ਦੂਜੇ ਦਿਨ ਸਹੁੰ ਚੁਕਾਈ ਗਈ। ਇਸ ਦੌਰਾਨ ਪਰਨੀਤ ਕੌਰ ਨੇ ਮੱਥੇ ‘ਤੇ ਪੱਟੀ ਬੰਨ੍ਹੀ ਹੋਈ ਸੀ।

Oath Ceremony of 17th Lok Sabha

ਪਾਰਲੀਮੈਂਟ ਚ ਇੱਕ ਵਾਰ ਫੇਰ…."ਇਨਕਲਾਬ-ਜ਼ਿੰਦਾਬਾਦ"

Posted by Bhagwant Mann on Tuesday, June 18, 2019

Check Also

Breaking News ਤਾਜਾ ਵੱਡੀ ਖਬਰ ਸਿੱਧੂ ਹੋਣਗੇ ਅਗਲੇ ਮੁਖ ਮੰਤਰੀ ? ਦੇਖੋ ਪੂਰੀ ਖਬਰ….

ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਨਵਜੋਤ ਸਿੰਧ ਸਿੱਧੂ ਨੂੰ ਸਲਾਹ ਦਿੱਤੀ …

Leave a Reply

Your email address will not be published. Required fields are marked *