ਸਕਾਰਪੀਓ ਕਰ ਦੇ ਦੀਵਾਨਿਆਂ ਲਈ ਆਈ ਤਾਜਾ ਵੱਡੀ ਖ਼ੁਸ਼ਖ਼ਬਰੀ,ਹੁਣ ਤੋਂ ਲੱਗਣਗੀਆਂ ਮੌਜ਼ਾਂ ਹੀ ਮੌਜ਼ਾਂ,ਦੇਖੋ ਪੂਰੀ ਖਬਰ

ਸਕਾਰਪੀਓ ਅਪਣੇ ਸੇਗਮੇਂਟ ‘ਚ ਜਬਰਦਸਤ ਮਸ਼ਹੂਰ ਐਸਯੂਵੀ ਹੈ, ਵੱਡੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਇਸਦੀ ਡਿਮਾਂਡ ਹੈ। ਹੁਣ ਮਹਿੰਦਰਾ ਅਪਣੀ ਇਸ ਦਮਦਾਰ ਐਸਯੂਵੀ ਨੂੰ ਨਵੇਂ ਮਾਡਲ ‘ਚ ਲੈ ਕੇ ਆ ਰਹੀ ਹੈ। ਖ਼ਬਰਾਂ ਮੁਤਾਬਿਕ ਨਵੀਂ ਮਾਹਿੰਦਰਾ ਸਕਾਰਪੀਓ ਆਟੋ ਐਕਸਪੋ 2020 ਵਿਚ ਪੇਸ਼ ਕੀਤੀ ਜਾਵੇਗੀ। ਮੀਡੀਆ ਰਿਪੋਰਟਜ਼ ਮੁਤਾਬਿਕ ਨਵੀਂ ਸਕਾਰਪੀਓ ਥਾਰ ਵਾਲੇ ਮਾਡਰਨ ਫਲੈਟਫਾਰਮ ‘ਤੇ ਆਧਾਰਿਤ ਹੋਵੇਗੀ। ਇਸ ਵਿਚ ਵੀ 2.0 ਲੀਟਰ ਵਾਲਾ ਇੰਜਣ ਹੋਵੇਗਾ, ਪਰ ਸਕਾਰਪੀਓ ਵਿਚ ਇਸਦਾ ਪਾਵਰ ਆਉਟਪੁਟ ਵੱਖ ਹੋਵੇਗਾ।

ਦਰਅਸਲ, ਨਵੀਂ ਸਕਾਰਪੀਓ ਦੀ ਕਈਂ ਵਾਰ ਵੇਸਟਿੰਗ ਦੌਰਾਨ ਦੇਖਿਆ ਜਾ ਚੁੱਕਿਆ ਹੈ। ਪਹਿਲੀ ਨਜ਼ਰ ‘ਚ ਲਗਦਾ ਹੈ ਕਿ ਨਵਾਂ ਮਾਡਲ ਪਹਿਲਾ ਦੇ ਮੁਕਾਬਲੇ ਕਾਫ਼ੀ ਵੱਖ ਹੋਵੇਗਾ। ਐਸਯੂਵੀ ਦੇ ਇੰਟੀਰਿਅਰ ਵਿਚ ਕਾਫ਼ੀ ਬਦਲਾਅ ਹੋਣਗੇ ਜੋ ਕਿ ਪ੍ਰੀਮਿਅਮ ਹੋਣ ਦੇ ਨਾਲ-ਨਾਲ ਸਟਾਇਲਿਸ਼ ਹੋਵੇਗਾ। ਰਿਪੋਰਟਸ ਮੁਤਾਬਿਕ ਸਕਾਰਪੀਓ ਦਾ ਨਵਾਂ ਮਾਡਲ ਪ੍ਰੀਮੀਅਮ ਕੈਬਿਨ ਦੇ ਨਾਲ ਹੋਵੇਗਾ। ਇੰਜਣ ਤੇ ਵਾਪਰ ਦੀ ਗੱਲ ਕਰੀਏ ਤਾਂ ਫਿਰਹਾਲ ਮਹਿੰਦਰਾ ਸਕਾਰਪੀਓ ਦੋ ਮਾਡਲਾਂ ਦੇ ਨਾਲ ਆਉਂਦੀ ਹੈ।

ਇਸ ਐਸਯੂਵੀ ਵਿਚ ਪਹਿਲਾ 2523ਸੀਸੀ ਦਾ 4 ਸਿਲੰਡਰ ਵਾਲਾ ਇੰਜਣ ਦਿੱਤਾ ਗਿਆ ਹੈ ਜੋ ਕਿ 75 ਬੀਐਚਪੀ ਦੀ ਪਾਵਰ ਅਤੇ 200 ਐਨਐਮ ਦਾ ਟਾਰਕ ਜੇਨਰੇਟ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਜਦਕਿ ਦੂਜੇ ਮਾਡਲ ਵਿਚ 2179ਸੀਸੀ ਦਾ 4 ਸਿਲੰਡਰ ਵਾਲਾ ਇੰਜਣ ਦਿੱਤਾ ਗਿਆ ਹੈ, ਜੋ ਕਿ 140 ਬੀਐਚਪੀ ਦੀ ਪਾਵਰ ਅਤੇ 320 ਐਨਐਮ ਦਾ ਟਾਰਕ ਜੈਨਰੇਟ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।

ਡਾਈਮੈਂਸ਼ਨ ਦੇ ਮੋਰਚੇ ‘ਚ ਮੌਜੂਦਾ ਸਕਾਰਪੀਓ ਦੀ ਲੰਬਾਈ 4456 ਐਮਐਮ, ਚੌੜਾਈ 1820 ਐਮਐਮ, ਉਚਾਈ 1995 ਐਮਐਮ, ਕੁੱਲ ਵਜਨ 2610 ਕਿਲੋ, ਵਹੀਕਲਜ਼ 2680ਐਮਐਮ ਅਤੇ 60 ਲੀਟਰ ਦਾ ਫਿਊਲ ਟੈਂਕ ਹੈ। ਖ਼ਬਰ ਹੈ ਕਿ ਨਵੀਂ ਸਕਾਰਪੀਓ ਦੀ ਲੰਬਾਈ ਥੋੜੀ ਜ਼ਿਆਦਾ, ਪਰ ਉਚਾਈ ਹਲਕੀ ਘੱਟ ਹੋਵੇਗੀ।
ਸਾਡੇ ਦੁਆਰਾ ਤੁਹਾਨੂੰ ਦੁਨੀਆਂ ਦੀ ਹਰੇਕ ਸੱਚੀ, ਵਾਇਰਲ ਅਤੇ ਸਹੀ ਖਬਰ ਅਤੇ ਘਰੇਲੂ ਨੁਸ਼ਖੇ ਸਭ ਤੋਂ ਪਹਿਲਾਂ ਦਿੱਤੇ ਜਾਣਗੇ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਅਤੇ ਦੁਨੀਆਂ ਵਿੱਚ ਵਾਇਰਲ ਹਰ ਤਰਾਂ ਦੀ ਵੀਡਿਓ ਅਤੇ ਹਰ ਸਹੀ ਖਬਰ ਹੀ ਮਹੁੱਈਆ ਕਰਵਾਈ ਜਾਵੇ ਅਤੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ।

Leave a Reply

Your email address will not be published. Required fields are marked *