Home / ਤਾਜਾ ਜਾਣਕਾਰੀ / ਸਿੱਖ ਬੱਚੀ ਵਲੋਂ ਅੱਤਵਾਦੀ ਕਹਿਣ ‘ਤੇ ਮੂੰਹ ਤੋੜਵਾਂ ਜਵਾਬ,ਦੇਖੋ ਵੀਡੀਓ

ਸਿੱਖ ਬੱਚੀ ਵਲੋਂ ਅੱਤਵਾਦੀ ਕਹਿਣ ‘ਤੇ ਮੂੰਹ ਤੋੜਵਾਂ ਜਵਾਬ,ਦੇਖੋ ਵੀਡੀਓ

ਸਿੱਖ ਬੱਚੀ ਵਲੋਂ ਅੱਤਵਾਦੀ ਕਹਿਣ ‘ਤੇ ਮੂੰਹ ਤੋੜਵਾਂ ਜਵਾਬ,ਸਿੱਖਾਂ ਖਿਲਾਫ ਨਸਲੀ ਟਿੱਪਣੀ ਦੇ ਵਿਦੇਸ਼ਾਂ ਵਿਚ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਯੂ.ਕੇ. ਦਾ ਹੈ, ਜਿੱਥੇ ਛੋਟੀ ਬੱਚੀ ਨੂੰ ਇਸ ਦਾ ਸ਼ਿਕਾਰ ਬਣਾਇਆ ਗਿਆ ਹੈ। ਇਥੇ ਖੇਡ ਦੇ ਮੈਦਾਨ ‘ਚ 10 ਸਾਲ ਦੀ ਸਿੱਖ ਸਕੂਲੀ ਵਿਦਿਆਰਥਣ ਮੁਨਸਿਮਰ ਕੌਰ ਨੂੰ ਅੱਤਵਾਦੀ ਕਿਹਾ ਗਿਆ। ਬੱਚੀ ਨੇ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀਕਰਕੇ ਲੋਕਾਂ ਨੂੰ ਇਸ ਦਾ ਜਵਾਬ ਦਿੱਤਾਪਗੜੀ ਬੰਨਣ ਵਾਲੀ ਇਸ ਬੱਚੀ ਨੇ ਦੱਖਣ-ਪੂਰਬੀ ਲੰਦਨ ਵਿਚ ਪਲਮਸਟਿਡ ਪਲੇਗ੍ਰਾਉਂਡ ‘ਤੇ ਆਪਣੇ ਨਾਲ ਹੋਈ ਇਸ ਘਟਨਾ ਦਾ ਵੇਰਵਾ ਦਿੰਦੇ ਹੋਏ ਦੱਸਿਆ, ਸੋਮਵਾਰ ਨੂੰ 14 ਤੋਂ 17 ਸਾਲ ਦੇ ਦੋ ਲੜਕਿਆਂ ਅਤੇ ਦੋ ਲੜਕੀਆਂ ਨਾਲ ਖੇਡਣ ਲਈ ਜਦੋਂ ਉਸ ਨੇ ਪੁੱਛਿਆ ਤਾਂ ਉਨ੍ਹਾਂ ਨੇ ਮਨਾਂ ਕਰ ਦਿੱਤਾ ਅਤੇ ਕਿਹਾ ਕਿ ਨਹੀਂ ਤੂੰ ਨਹੀਂ ਖੇਡ ਸਕਦੀ ਕਿਉਂਕਿ ਤੂੰ ਅੱਤਵਾਦੀ ਹੈ।ਹੈਰਾਨ ਮੁਨਸਿਮਰ ਨੇ ਕਿਹਾ ਕਿ ਇਨ੍ਹਾਂ ਸ਼ਬਦਾਂ ਨੇ ਮੇਰਾ ਦਿਲ ਹੀ ਤੋੜ ਦਿੱਤਾ, ਪਰ ਮੈਂ ਸਨਮਾਨ ਨਾਲ ਉਥੋਂ ਆ ਗਈ। ਅਗਲੇ ਦਿਨ ਫਿਰ ਉਸੇ ਮੈਦਾਨ ‘ਤੇ ਗਈ ਅਤੇ ਇਕ 9 ਸਾਲ ਦੀ ਲੜਕੀ ਨਾਲ ਮੈਂ ਦੋਸਤੀ ਕਰ ਲਈ। ਇਕ ਘੰਟੇ ਬਾਅਦ ਉਸ ਦੀ ਮਾਂ ਨੇ ਉਸ ਨੂੰਬੁਲਾਇਆ ਅਤੇ ਕਿਹਾ ਕਿ ਉਹ ਮੇਰੇ ਨਾਲ ਨਹੀਂ ਖੇਡ ਸਕਦੀ ਕਿਉਂਕਿ ਮੈਂ ਖਤਰਨਾਕ ਦਿਸਦੀ ਹਾਂ। ਮੁਨਸਿਮਰ ਨੇ ਉਸ ਲੜਕੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਸ ਨੇ ਇਹ ਕਹਿ ਕੇ ਮੁਆਫੀ ਮੰਗ ਲਈ ਸੀ ਕਿ ਇਸ ਵਿਚ ਉਸ ਦੀ ਕੋਈ ਗਲਤੀ ਨਹੀਂ ਹੈ। ਮੁਨਸਿਮਰ ਦੇ ਪਿਤਾ ਵਲੋਂ ਟਵਿੱਟਰ ‘ਤੇ ਪੋਸਟ ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਵੇਖ ਚੁੱਕੇ ਹਨ।

Check Also

ਕੋਰਟ ਵੱਲੋਂ ਅਗਾਉਂ ਜ਼ਮਾਨਤ ਪਟੀਸ਼ਨ ਖਾਰਿਜ

ਕੋਰਟ ਵੱਲੋਂ ਅਗਾਉਂ ਜ਼ਮਾਨਤ ਪਟੀਸ਼ਨ ਖਾਰਿਜ ਕੋਲਕਾਤਾ ਦੇ ਸਾਬਕਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਪੱਛਮੀ …

Leave a Reply

Your email address will not be published. Required fields are marked *