ਸਿੱਧੂ ਮੂਸੇਵਾਲੇ ਤੇ ਫਿਰ,ਇਸ ਗੀਤ ਦੇ ਕਾਰਨ ਲੋਕਾਂ ਭੜਕੇ ਦੇਖੋ ਵੀਡੀਓ,ਪੰਜਾਬੀ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਦਾ ਵਿਵਾਦ ਅਜੇ ਤੱਕ ਠੰਢਾ ਨਹੀਂ ਹੋਇਆ ਸੀ ਕਿ ਇਕ ਹੋਰ ਪੰਜਾਬੀ ਗਾਇਕ ਵਿਵਾਦਾਂ ਚ ਆ ਗਏ ਹਨ। ਜਾਂ ਫਿਰ ਇਹ ਕਹੀਏ ਕੀ ਇਸ ਗਾਇਕ ਨਾਲ ਵਿਵਾਦ ਦਾ ਪੁਰਾਣਾ ਰਿਸ਼ਤਾ ਹੈ। ਜੀ ਹਾਂ ਤੁਸੀ ਸਹੀ ਸਮਝੇ ਇਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ ਆਪਣੇ ਗੀਤ ਨੂੰ ਲੈਕੇ ਵਿਵਾਦ ਚ ਆ ਗਏ ਹਨ।ਦਸ ਦਈਏ ਕਿਸਿੱਧੂ ਮੂਸੇਵਾਲਾ ਨੇ ਆਪਣੇ ਇਕ ਪੇਜ ਤੇ ਆਪਣਾ ਇਕ ਨਵਾਂ ਗਾਣਾ ਲਾਂਚ ਕੀਤਾ ਜਿਸਨੂੰ ਲੈਕੇ ਲੋਕਾਂ ਗੁੱਸਾ ਪ੍ਰਗਟ ਕੀਤਾ ਜਾ ਰਿਹਾ ਹੈ। ਦਸ ਦਈਏ ਕਿ ਗਾਣੇ ਦੇ ਬੋਲ ਚ ਮਾਈ ਭਾਗੋ ਜੀ ਦਾ ਨਾਂ ਲਿਆ ਗਿਆ ਹੈ ਜਿਸ ਕਾਰਨ ਸਿੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਗਾਣੇ ਦੇ ਬੋਲ ਇਸ ਪ੍ਰਕਾਰ ਦੇ ਹਨ,ਆਸ਼ਕੀ ਨੀ ਕੀਤੀ ਰਾਹ ਜਾਂਦਿਆਂ ਦੇ ਨਾਲ,ਖੰਡਿਆਂ ਨਾਲ ਖੇਡੀ ਨਾ ਪਰਾਂਦਿਆਂ ਦੇ ਨਾਲ,ਮਾਈ ਭਾਗੋ ਜੇਹੀ ਆ ਤਸੀਰ ਮੁੰਡਿਆ,ਪਰੀਆਂ ਦੇ ਪੈਂਦੇ ਆ ਭੁਲੇਖੇ ਮੁੱਖ ਦੇ,ਜੱਟੀ ਜਿਉਣੇ ਮੌੜ ਦੀ ਬੰਦੂਕ ਵਰਗੀ,ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ.ਇਹਨਾਂ ਗਾਣੇ ਦੀਆਂ ਸਤਰਾਂ ਦੇ ਕਾਰਨ ਸਿੱਖ ਜਥੇਬੰਦੀਆਂ ਵੱਲੋਂ ਗੁੱਸਾ ਜਾਹਿਰ ਕੀਤਾ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸਿੱਧੂ ਮੂਸੇਵਾਲਾ ਆਪਣੇ ਹਥਿਆਰਾਂ ਦੇ ਗੀਤਾਂਦੇ ਕਾਰਨ ਚਰਚਾ ਚ ਆਏ ਸੀ।ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਪੰਜਾਬੀ ਫਿਲਮ ਅੜਬ ਜੱਟੀ ਲਈ ਗਾਇਆ ਗੀਤ ਵਿਵਾਦਾਂ ਵਿੱਚ ਆ ਗਿਆ ਹੈ। ਸਿੱਧੂ ਨੇ ਇਸ ਗੀਤ ‘ਚ ਸਿੱਖ ਕੌਮ ਦੀ ਮਹਾਨ ਜਰਨੈਲ ਮਾਈ ਭਾਗੋ ਦੀ ਤੁਲਣਾ ਗਾਣੇ ‘ਚ ਮੌਜੂਦ ਕੁੜੀ ਨਾਲ ਕਰ ਦਿੱਤੀ ਜਿਸ ਕਾਰਨ ਸਿੱਖਾਂ ਦੀਆਂ ਭਾਵਨਾਵਾ ਨੂੰ ਠੇਸ ਪਹੁੰਚੀ ਹੈ। ਇਸ ਗੀਤ ਦਾ ਵਿਰੋਧ ਕਰਦੇ ਹੋਏ ਸਿੱਖ ਜੱਥੇਬੰਦੀਆਂ ਨੇ ਮੂਸੇਵਾਲਾ ਦੇ ਖਿਲਾਫ ਮੋਰਚਾ ਖੋਲ ਦਿੱਤਾ।
ਸਿੱਧੂ ਮੂਸੇਵਾਲੇ ਤੇ ਫਿਰ,ਇਸ ਗੀਤ ਦੇ ਕਾਰਨ ਲੋਕਾਂ
