Breaking News
Home / ਤਾਜਾ ਜਾਣਕਾਰੀ / ਸੋਨੀਆ ਮਾਨ ਦਾ ਕੈਪਟਨ ਅਮਰਿੰਦਰ ਲਈ ਕਿਸਾਨੀ ਮੁੱਦੇ ਤੇ ਬਿਆਨ ,”ਹੁਣ ਤਾਂ ਕਰੋਨਾ ਦਾ ਬਹਾਨਾ ਛੱਡ ਦਿਓ….

ਸੋਨੀਆ ਮਾਨ ਦਾ ਕੈਪਟਨ ਅਮਰਿੰਦਰ ਲਈ ਕਿਸਾਨੀ ਮੁੱਦੇ ਤੇ ਬਿਆਨ ,”ਹੁਣ ਤਾਂ ਕਰੋਨਾ ਦਾ ਬਹਾਨਾ ਛੱਡ ਦਿਓ….

ਕਿਸਾਨ ਕਾਫ਼ੀ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਨੂੰ ਲੈਕੇ ਦਿੱਲ੍ਹੀ ਦੇ ਬਾਰਡਰ ਤੇ ਬੈਠੇ ਹਨ। ਇਸ ਔਖੀ ਘੜੀ ਵਿੱਚ ਪੰਜਾਬੀ ਕਲਾਕਾਰਾਂ ਕਿਸਾਨਾ ਦਾ ਖੂਬ ਸਾਥ ਦੇ ਰਹੇ ਹਨ। ਓਹ ਕਿਸਾਨ ਦੇ ਨਾਲ ਖੜੇ ਹਨ। ਅੱਜ ਹੀ ਕਿਸਾਨੀ ਅੰਦੋਲਨ ਨੂੰ ਲੈਕੇ ਇਕ ਇਕੱਠ ਚੰਡੀਗੜ੍ਹ ਵਿੱਚ ਹੋਇਆ ਜਿਸ ਵਿਚ ਸੋਨੀਆ ਮਾਨ,ਸਰਬਜੀਤ ਚੀਮਾ, ਯੋਗਰਾਜ ਅਤੇ ਹੋਰ ਕਈ ਕਲਾਕਾਰ ਦੇਖਣ ਨੂੰ ਮਿਲੇ।ਕਲਾਕਾਰ ਸੋਨੀਆ ਮਾਨ ਨੇ ਕਿਹਾ ਕਿ ਉਹ 13 ਅਪ੍ਰੈਲ ਨੂੰ ਅਨੰਦਪੁਰ ਸਾਹਿਬ ਜਾ ਕੇ ਕਿਸਾਨੀ ਅੰਦੋਲਨ ਦੀ ਫ਼ਤਹਿ ਲਈ ਅਰਦਾਸ ਕਰਨਗੇ। ਨਾਲ ਹੀ ਓਨਾ ਨੇ ਕਿਹਾ ਕਿ ਉਹ ਹੋ ਨੌਜਵਾਨ ਅਤੇ ਬਜੁਰਗ ਸ਼ਹੀਦ ਹੋਏ ਨੇ ਓਨਾ ਲਈ ਵੀ ਅਰਦਾਸ ਕੀਤੀ ਜਾਵੇਗੀ ,ਹਨ ਗਰਮੀਆਂ ਦਾ ਮੌਸਮ ਆ ਰਿਹਾ ਹੈ ਜਿਸ ਕਰਕੇ ਅੰਦੋਲਨ ਤੇ ਡਟੇ ਰਹਿਣਾ ਬਹੁਤ ਔਖਾ ਹੈ। ਨਾਲ ਹੀ ਓਨਾ ਨੇ ਸਾਰੇ ਪੰਜਾਬੀ ਕਲਾਕਾਰਾਂ ਨੂੰ ਵੀ ਅੰਨਦਪੁਰ ਸਾਹਿਬ ਆਉਣ ਲਈ ਬੇਨਤੀ ਕੀਤੀ ਹੈ।

ਇਸ ਤੋਂ ਇਲਾਵਾ ਸੋਨੀਆ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿਹਾ ਕਿ ਉਹ ਕਰੋਨਾ ਦਾ ਬਹਾਨਾਂ ਛੱਡ ਦੇਣ ,ਜੇਕਰ ਏਨਾ ਹੀ ਕਰੋਨਾ ਫੈਲਿਆ ਹੋਇਆ ਹੈ ਤਾਂ ਸਬ ਤੋਂ ਪਹਲਾ ਇਹ ਕਾਲੇ ਖੇਤੀ ਕਾਨੂੰਨ ਰੱਦ ਕਰੋ ਤਾਂ ਜੋਂ ਦਿੱਲ੍ਹੀ ਧਰਨੇ ਤੇ ਬੈਠੇ ਸਾਰੇ ਲੋਕ ਆਪਣੇ ਘਰਾਂ ਨੂੰ ਮੁੜ ਸਕਣ ਤੇ ਇਸ ਬਿਮਾਰੀ ਤੋਂ ਬਚ ਸਕਣ। ਕਿਉਕਿ ਹਰ ਨਵੇਂ ਦਿਨ ਹੀ ਕਰੋਨਾ ਦੇ ਕੇਸ ਵਧ ਰਹੇ ਹਨ।ਜਿਸ ਕਰਕੇ ਕੈਪਟਨ ਸਾਹਿਬ ਨੇ ਕਾਫ਼ੀ ਸਖ਼ਤੀ ਕਰ ਦਿੱਤੀ ਹੀ। ਨਾਈਟ ਕਰਫਿਊ ਦਾ ਸਮਾਂ ਵੀ ਵਧਾ ਦਿੱਤਾ ਹੈ।

ਇਸ ਦੇ ਨਾਲ ਹੀ ਕਲਾਕਾਰ ਸਰਬਜੀਤ ਚੀਮਾ ਨੇ ਕਿਹਾ ਕਿ 13 ਅਪ੍ਰੈਲ ਵਿਸਾਖੀ ਦਾ ਦਿਨ ਸਾਡੇ ਸਾਰਿਆ ਲਈ ਬਹੁਤ ਹੀ ਮਹਤਵਪੂਰਨ ਹੈ ,ਇਸ ਲਈ ਅਸੀਂ ਸਾਰੇ ਇਸ ਦਿਨ ਅਨੰਦਪੁਰ ਸਾਹਿਬ ਵਿਖੇ ਇਕੱਠੇ ਹੋਵਾਗੇ ਤੇ ਕਿਸਾਨੀ ਅੰਦੋਲਨ ਦੀ ਜਿੱਤ ਲਈ ਅਰਦਾਸ ਕਰਾਗੇ। ਓਨਾ ਨੇ ਸਬ ਲੋਕਾਂ ਨੂੰ 13 ਅਪ੍ਰੈਲ ਨੂੰ ਅਨੰਦਪੁਰ ਸਾਹਿਬ ਵਿਖੇ ਇਕੱਠੇ ਹੋਣ ਦੀ ਬੇਨਤੀ ਕੀਤੀ ਹੈ। ਓਨਾ ਨੇ ਕਿਹਾ ਕਿ ਉਹ ਵੀ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੇ ਹਨ।ਓਨਾ ਨੇ ਕਿਹਾ ਕਿ ਸਰਕਾਰ ਕਰੋਨਾ ਦਾ ਬਹਾਨਾ ਦੇ ਕੇ ਅੰਦੋਲਨ ਨੂੰ ਬੰਦ ਕਰਨਾ ਚਾਉਂਦੀ ਹੈ।ਪਰ ਅਸੀਂ ਸਾਰੇ ਪਿੱਛੇ ਨਹੀਂ ਹਟਾਗੇ। ਓਨਾ ਨੇ ਕਿਹਾ ਕਿ ਅਨੰਦਪੁਰ ਸਾਹਿਬ ਵਿਖੇ ਜਾਣ ਦਾ ਸਾਡਾ ਇਹੀ ਮਕਸਦ ਹੈ ਕਿ ਅਸੀਂ ਸਬ ਨੂੰ ਜਾਗਰੂਕ ਕਰੀਏ ਅਤੇ ਲੋਕਾਂ ਨੂੰ ਕਹੀਏ ਕੇ ਸਬ ਇਕੱਠੇ ਹੋ ਕੇ ਇਸ ਅੰਦੋਲਨ ਦਾ ਹਿੱਸਾ ਬਣੋ

Check Also

ਅਚਾਨਕ ਗੁੱਸੇ ਚ ਲਾਲ ਹੋ ਕੇ ਸੁਖਬੀਰ ਬਾਦਲ ਨੇ ਕਰਤਾ ਇਹ ਵੱਡਾ ਐਲਾਨ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ ਪੰਜਾਬ ਵਿੱਚ ਜਿੱਥੇ ਇੰਨ੍ਹੀ ਦਿਨੀਂ ਕਰੋਨਾ ਦਾ ਕਹਿਰ ਵਧ ਰਿਹਾ ਹੈ। …

Leave a Reply

Your email address will not be published. Required fields are marked *