ਇਹ ਜੋ ਘਟਨਾ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਬਿਲਕੁਲ ਸੱਚ ਘਟਨਾ ਹੈ ਤੇ ਅੱਖੀਂ ਦੇਖੀ ਘਟਨਾ ਹੈ। ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪਹਿਲਾਂ ਹਰ ਰੋਜ਼ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸਿੱਖ ਸੰਗਤਾਂ ਨੂੰ ਸੰਬੋਧਨ ਕਰਿਆ ਕਰਦੇ ਸਨ ਅਤੇ ਧਰਮਯੁੱਧ ਮੋਰਚੇ ਵਿੱਚ ਗ੍ਰਿਫਤਾਰੀ ਲਈ ਜਾਣ ਵਾਲੇ ਜਥਿਆਂ ਨੂੰਵਿਦਾਇਗੀ ਦਿਆ ਕਰਦੇ ਸਨ।ਸੰਤਾਂ ਦੀ ਚੜ੍ਹਦੀ ਕਲਾ ਰਵਾਇਤੀ ਅਤੇ ਦੋਹਰੇ ਕਿਰਦਾਰ ਵਾਲੇ ਅਕਾਲੀਆਂ ਨੂੰ ਹਮੇਸ਼ਾਂ ਹੀ ਰੜਕਦੀ ਸੀ ਆਖਰ ਦਿੱਲੀ ਤਖਤ ਦੀ ਗੁਲਾਮੀ ਕਬੂਲ ਕਰ ਚੁੱਕੇ ਇਹਨਾਂ ਰਵਾਇਤੀ ਅਕਾਲੀਆਂ ਨੇ ਆਪਣੇ ਮਾਲਕ ਦੇ ਹੱਕ ਵਿੱਚ ਭੁਗਤਦਿਆਂ ਅਸਿੱਧੇ ਰੂਪ ਵਿੱਚ ਇਤਰਾਜ਼ ਉਠਾਇਆ ਕਿ ਮੰਜੀ ਸਾਹਿਬ ਵਿਖੇ ਗਰਮ ਬੋਲਣਾ ਠੀਕ ਨਹੀਂ ਤਾਂ ਸੰਤ ਗੁਰੁ ਰਾਮਦਾਸ ਲੰਗਰ ਹਾਲ ਦੀ ਆਖਰੀ ਛੱਤ ਤੇ ਦੀਵਾਨ ਲਗਾਉਣ ਲੱਗ ਪਏ। ਇਹਨੀਂ ਦਿਨੀਂ ਪਟਿਆਲੇ ਤੋਂ ਪੰਜਾਬ ਰਾਜ ਬਿਜਲੀ ਬੋਰਡ ਦੇ ਮੁਲਾਜ਼ਮਾਂ ਦਾ ਇੱਕ ਜਥਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਇਆ। ਉਪਰੰਤ ਇਹ ਸੰਤਾਂ ਨਾਲ ਵਿਚਾਰ ਕਰਨ ਲਈ ਲੰਗਰ ਹਾਲ ਤੇ ਚਲੇ ਗਏ। ਇਹਨਾਂ ਸਾਰਿਆਂ ਦੇ ਦਾਹੜੇ ਪ੍ਰਕਾਸ਼ ਸਨ ਪਰ ਜਿਹੜਾ ਵਿਅਕਤੀ ਅੱਗੇ ਹੋ ਕੇ ਸੰਤਾਂ ਨਾਲ ਗੱਲ ਕਰ ਰਿਹਾ ਸੀ ਉਸ ਨੇ ਦਾਹੜੀ ਬੰਨੀ ਹੋਈ ਸੀਸੰਤਾਂ ਨੇ ਉਸ ਨੂੰ ਕਿਹਾ ਕਿ ਤੇਰੇ ਸਾਥੀਆਂ ਦੇ ਦਾਹੜੇ ਪ੍ਰਕਾਸ਼ ਹਨ ਪਰ ਤੂੰ ਦਾਹੜਾ ਬੰਨਿਆ ਹੋਇਆ ਹੈ,ਕਿ ਗੱਲ ਭਾਈ ?? ਉਸ ਵਿਅਕਤੀ ਨੇ ਕਿਹਾ ਕਿ ਸੰਤ ਜੀ ਇਹ ਗੱਲ ਨਾ ਪੁੱਛੋ। ਸੰਤਾਂ ਨੇ ਜਦੋਂ ਦੂਜੀ ਵਾਰ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਸੰਤ ਜੀ ਮੇਰੇ ਕੋਲ ਦਾਹੜੀ ਨਹੀਂ ਹੈ। ਨਜ਼ਦੀਕ ਬੈਠੇ ਸਾਰੇ ਸਿੰਘਾਂ ਵਿੱਚ ਵੀ ਉਤਸਕਤਾ ਵਧ ਗਈ ਕਿ ਇਸ ਵਿਆਕਤੀ ਦੇ ਚੰਗੀ ਭਲੀ ਦਾਹੜੀ ਹੈ ਪਰ ਆਖ ਰਿਹਾ ਹੈ ਕਿ ਮੇਰੇ ਕੋਲ ਦਾਹੜੀ ਨਹੀਂਂ। ਆਖਰ ਸੰਤ ਕਹਿਣ ਲੱਗੇ ਕਿ ਭਾਈ ਸਿੱਖਾ ਦਾਹੜੀ ਖੋਹਲ ਦੇ ਤਾਂ ਇਸ ਨੇ ਜਵਾਬ ਦਿੱਤਾ ਕਿ ਜੇਕਰ ਤੁਸੀਂ ਮੈਨੂੰ ਦਾਹੜੀ ਦੇਣ ਦਾ ਵਾਅਦਾ ਕਰੋਂ ਤਾਂ ਮੈਂ ਖੋਹਲ ਦਿਆਂਗਾਂ। ਕੁੱਝ ਪਲ ਸੋਚਣ ਤੋਂ ਬਾਅਦ ਸੰਤ ਕਹਿਣ ਲੱਗੇ ਕਿ ਤੂੰ ਦਾਹੜੀ ਖੋਹਲ ਦੇ ਗੁਰੁ ਸਾਹਿਬ ਕ੍ਰਿਪਾ ਕਰਨਗੇ। ਜਦੋਂ ਇਸ ਵਿਅਕਤੀ ਨੇ ਦਾਹੜੀ ਖੋਹਲੀ ਤਾਂ ਅਜੀਬ ਕਿਸਮ ਦਾ ਮਹੌਲ ਬਣ ਗਿਆ , ਸਾਰਿਆਂ ਦੀ ਹੈਰਾਨੀ ਦੀ ਹੱਦ ਨਾ ਰਹੀ ਕਿਉਂਕਿ ਉਸ ਵਿਆਕਤੀ ਦੇ ਅੱਧੇ ਮੂੰਹ ਤੇ ਦਾਹੜੀ ਸੀ ਅਤੇ ਅੱਧਾ ਮੂੰਹ ਦਾਹੜੀ ਤੋਂ ਬਿਲਕੁਲ ਬਗੈਰ ਸੀ। ਉਹ ਵਿਅਕਤੀ ਆਪਣੇ ਅੱਧੇ ਮੂੰਹ ਦੀ ਦਾਹੜੀ ਨਾਲ ਅਣਦਾਹੜੀਆ ਹਿੱਸਾ ਢੱਕ ਕੇ ਉਪਰੋਂ ਕੇਸਾਂ ਨਾਲ ਮਿਲਾ
ਕੇ ਬੰਨ੍ਹਿਆ ਕਰਦਾ ਸੀ। ਦਾਹੜੀ ਖੋਲਣ ਮਗਰੋਂ ਉਸ ਨੇ ਕਿਹਾ ਕਿ ਸੰਤ ਜੀ ਮੈਂ ਤੁਹਾਡੇ ਕਹਿਣ ਤੇ ਦਾਹੜੀ ਖੋਹਲ ਦਿੱਤੀ ਹੈ ਅਤੇ ਹੁਣ ਤੁਸੀਂ ਮੈਨੂੰ ਦਾਹੜੀ ਦਿਉ। ਸੰਤਾਂ ਨੇ ਬੜੀ ਹੀ ਨਿਮਰਤਾ ਨਾਲ ਕਿਹਾ ਕਿ ਦਰਸ਼ਨੀ ਡਿਉੜੀ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਹਰ ਰੋਜ਼ ਆਪਣਾ ਹੱਥ ਫੇਰ ਕੇ ਸੰਗਤਾਂ ਦੀ ਚਰਨ ਧੂੜ ਆਪਣੇ ਮੂੰਹ ਤੇ ਲਗਾਉਣੀ ਸੁਰੂ ਕਰ,ਗੁਰੁ ਰਾਮਦਾਸ ਜੀ ਦੀ ਕ੍ਰਿਪਾ ਹੋ ਜਾਵੇਗੀ। ਇਸ ਨੇ ਆਪਣੇ ਨਾਲ ਪਟਿਆਲੇ ਤੋਂ ਆਏ ਹੋਏ ਸਾਥੀਆਂ ਨੂੰ ਵਾਪਸ ਭੇਜ ਦਿੱਤਾ ਅਤੇ ਸੰਤਾਂ ਦੇ ਬਚਨ ਕਮਾਉਣ ਲੱਗ ਪਿਆ। ਸੱਤਵੇਂ ਦਿਨ ਜਦੋਂ ਸਵੇਰੇ ਉੱਠਿਆ ਤਾਂ ਇਸ ਦੇ ਸਾਰੇ ਮੂੰਹ ਤੇ ਦਾਹੜੀ ਸੀ। ਇਸ ਘਟਨਾ ਤੋਂ ਦੋ ਕੁ ਹਫਤੇ ਬਾਅਦ ਇੱਕ ਦਿਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਦੀ ਵਡਿਆਈ ਕਰਦਿਆਂ ਜਿਕਰ ਕਰ ਦਿੱਤਾ ਕਿ ਗੁਰੂ ਸਾਹਿਬ ਕ੍ਰਿਪਾ ਕਰ ਦੇਣ ਤਾਂ ਦਾਹੜੀ ਤੋਂ ਵਾਂਝੇ ਵਿਆਕਤੀਆਂ ਦੇ ਮੂੰਹ ਤੇ ਵੀ ਦਾਹੜੀ ਜਾਂਦੀ ਹੈ।ਸੰਤਾਂ ਵਲੋਂ ਇੰਨੀ ਗੱਲ ਆਖਣ ਦੀ ਦੇਰ ਸੀ ਕਿ ਚਾਰ ਵਿਆਕਤੀ ਸੰਗਤ ਵਿੱਚੋਂ ਉੱਠ ਕੇ ਖੜ ਗਏ ਅਤੇ ਕਹਿਣ ਲੱਗੇ ਕਿ ਸੰਤ ਜੀ ਅਸੀਂ ਆਹ ਗੱਲ ਹੀ ਪਤਾ ਕਰਨ ਆਏ ਹਾਂ। ਉਹਨਾਂ ਕਿਹਾ ਕਿ ਸਾਡਾ ਇੱਕ ਸਾਥੀ ਮੁਲਾਜਮ ਆਖ ਰਿਹਾ ਹੈ ਕਿ ਉਹ ਸੰਤ ਭਿੰਡਰਾਂਵਾਲਿਆਂ ਕੋਲੋਂ ਦਾਹੜੀ ਲੈ ਕੇ ਆਇਆ ਹੈ
ਕਿਉਂਕਿ ਉਹਦੇ ਅੱਧੇ ਮੂੰਹ ਤੇ ਦਾਹੜੀ ਨਹੀਂ ਸੀ। ਅਸੀਂ ਅੱਜ ਸ੍ਰੀ ਦਰਬਾਰ ਸਾਹਿਬ ਇਹ ਪਤਾ ਕਰਨ ਆਏ ਸੀ ਕਿ ਉਹ ਵਾਕਿਆ ਹੀ ਸੱਚ ਬੋਲ ਰਿਹਾ ਹੈ ?ਤਾਂ ਨਿਮਰਤਾ ਦੇ ਪੁੰਜ ਸੱਤਪੁਰਸ਼ ਆਖਣ ਲੱਗੇ ਕਿ ਭਾਈ ਮੈਂ ਕੌਣ ਹਾਂ ਦਾਹੜੀ ਦੇਣ ਵਾਲਾ ਇਹ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਦੀ ਕ੍ਰਿਪਾ ਹੋਈ ਹੈ। ਇਹ ਨੇ ਗੁਰੂ ਦੀਆਂ ਬਖਸ਼ਿਸ਼ਾਂ ਤੇ ਮਹਾਪੁਰਖਾਂ ਦੀ ਕਮਾਈ,ਬਾਕੀ ਜਿਸਨੇ ਤਰਕ ਕਰਨਾ,ਸਵਾਲ ਕਰਨਾ,ਸ਼ੱਕ ਕਰਨਾ,ਉਹ ਇਸ ਵੀਡੀਓ ਤੋਂ ਦੂਰ ਹੀ ਰਹਿਣ।
ਸੱਚੀ ਘਟਨਾ,ਸੰਤ ਭਿੰਡਰਾਂਵਾਲਿਆਂ ਤੋਂ ਮੰਗੀ ਦਾਹੜੀ
