Home / ਤਾਜਾ ਜਾਣਕਾਰੀ / ਹੂਸਟਨ ਅਦਾਲਤ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਜਾਰੀ ਕੀਤੇ ਸੰਮਨ ਜਾਣੋ ਪੂਰੀ ਖ਼ਬਰ

ਹੂਸਟਨ ਅਦਾਲਤ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਜਾਰੀ ਕੀਤੇ ਸੰਮਨ ਜਾਣੋ ਪੂਰੀ ਖ਼ਬਰ

ਹੂਸਟਨ ਅਦਾਲਤ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਜਾਰੀ ਕੀਤੇ ਸੰਮਨ ਜਾਣੋ ਪੂਰੀ ਖ਼ਬਰ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਹਿਊਸਟਨ ਪਹੁੰਚ ਰਹੇ ਹਨ । ਐਤਵਾਰ ਨੂੰ ਉਨ੍ਹਾਂ ਦੀ ਬਹੁ-ਚਰਚਿਤ ‘ਹਾਓਡੀ ਮੋਦੀ’ ਰੈਲੀ ਹੈ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਖ਼ਾਸ ਤੌਰ ’ਤੇ ਪਹੁੰਚ ਰਹੇ ਹਨ, ਪਰ ਉਸ ਤੋਂ ਪਹਿਲਾਂ ਹੀ ਕੁਝ ਕਸ਼ਮੀਰੀ ਕਾਰਕੁੰਨਾਂ ਵੱਲੋਂ ਮੋਦੀ ਖਿਲਾਫ਼ ਹਿਊਸਟਨਦੀ ਇੱਕ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ ਗਿਆ ਹੈ ।ਇਸ ਮਾਮਲੇ ਵਿੱਚ ਅਦਾਲਤ ਨੇ ਗ਼ੌਰ ਕਰਦਿਆਂ ਮੋਦੀ ਵਿਰੁੱਧ ਸੰਮਨ ਵੀ ਜਾਰੀ ਕਰ ਦਿੱਤੇ ਹਨ । ਦਰਅਸਲ, ਹਿਊਸਟਨ ਦੀ ਅਦਾਲਤ ਵਿੱਚ ਪ੍ਰਧਾਨ ਮੰਤਰੀ ਮੋਦੀ ਖਿਲਾਫ਼ 73 ਪੰਨਿਆਂ ਦੀ ਪਟੀਸ਼ਨ ਦਾਇਰ ਕੀਤੀ ਗਈ ਹੈ । ਇਸ ਤੋਂ ਇਲਾਵਾ ਹਿਊਸਟਨ ਵਿੱਚ ਕਈ ਥਾਂ ‘ਤੇ ਮੋਦੀ ਦਾ ਵਿਰੋਧ ਕਰਨ ਲਈ ਖ਼ਾਸ ਸਮਾਰੋਹ ਵੀ ਰੱਖੇ ਗਏ ਹਨ ।ਦੱਸ ਦੇਈਏ ਕਿ ਬੀਤੀ 5 ਅਗਸਤ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ-370 ਖ਼ਤਮ ਕਰਨ ਵਿਰੁੱਧ ਕੀਤੀ ਗਈ ਹੈ । ਇਸ ਮਾਮਲੇ ਵਿੱਚ ਕਸ਼ਮੀਰੀ ਕਾਰਕੁੰਨਾਂ ਦਾ ਕਹਿਣਾ ਹੈ ਕਿ ਕਸ਼ਮੀਰ ਵਾਦੀ ਵਿੱਚ ਆਮ ਜਨਤਾ ਨਾਲ ਕਥਿਤ ਤੌਰ ’ਤੇ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਦਾਕਹਿਣਾ ਹੈ ਕਿ ਪਿਛਲੇ ਡੇਢ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਕਸ਼ਮੀਰੀ ਜਨਤਾ ਨੂੰ ਕਰਫ਼ਿਊ ਹੇਠ ਰੱਖਿਆ ਜਾ ਰਿਹਾ ਹੈ । ਜਿਸ ਕਾਰਨ ਉੱਥੇ ਕੋਈ ਵੀ ਕੰਮਕਾਜ ਨਹੀਂ ਹੋ ਰਿਹਾ ਹੈ ।ਜ਼ਿਕਰਯੋਗ ਹੈ ਕਿ ਗੁਰਪਤਵੰਤ ਸਿੰਘ ਪਨੂੰ ਵੱਲੋਂ ‘ਕਸ਼ਮੀਰ ਖ਼ਾਲਿਸਤਾਨ ਰੈਫ਼ਰੈਂਡਮ ਫ਼ਰੰਟ’ ਨਾਂਅ ਦੀ ਇੱਕ ਜੱਥੇਬੰਦੀ ਕਾਇਮ ਕੀਤੀ ਗਈ ਹੈ । ਉਨ੍ਹਾਂ ਨੇ ਇਸ ਪਟੀਸ਼ਨ ਵਿੱਚ ਮੋਦੀ ਤੋਂ ਇਲਾਵਾ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਚਿਨਾਰ ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਕੰਵਲਜੀਤ ਸਿੰਘ ਢਿਲੋਂ ਨੂੰ ਵੀ ਧਿਰ ਬਣਾਇਆ ਗਿਆ ਹੈ ।

Check Also

ਕਨੇਡਾ ਟਰੱਕ ਡਰਾਈਵਰ,

ਓਨਟਾਰੀਓ ਦੇ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ (ਓ.ਆਈ.ਐੱਨ.ਪੀ.) ਨੇ ਅੰਤ ਵਿੱਚ ਮੰਗ ਵਾਲੇ ਕਿੱਤਿਆਂ ਦੀ ਸੂਚੀ ਵਿੱਚ …

Leave a Reply

Your email address will not be published. Required fields are marked *