Breaking News
Home / ਤਾਜਾ ਜਾਣਕਾਰੀ / ਸੋਨੇ ਚ ਵੱਡਾ ਉਛਾਲ ,ਹੁਣ ਹੀ ਨਿਵੇਸ਼ ਦਾ ਮੌਕਾ ,ਦੀਵਾਲੀ ਤਕ ਜਾਏਗਾ 52000

ਸੋਨੇ ਚ ਵੱਡਾ ਉਛਾਲ ,ਹੁਣ ਹੀ ਨਿਵੇਸ਼ ਦਾ ਮੌਕਾ ,ਦੀਵਾਲੀ ਤਕ ਜਾਏਗਾ 52000

ਗਲੋਬਲ ਬਾਜ਼ਾਰਾਂ ਵਿਚ ਬਹੁਮੁੱਲੀ ਧਾਤਾਂ ਦੀਆਂ ਕੀਮਤਾਂ ਵਿਚ ਉਛਾਲ ਵਿਚਕਾਰ ਸੋਨੇ ਵਿਚ ਇਸ ਹਫ਼ਤੇ 1,000 ਰੁਪਏ ਤੋਂ ਵੱਧ ਦੀ ਤੇਜ਼ੀ ਦਰਜ ਹੋਈ ਹੈ। ਹਾਲਾਂਕਿ, ਸ਼ੁੱਕਰਵਾਰ ਨੂੰ ਐੱਮ. ਸੀ. ਐਕਸ. ‘ਤੇ ਸੋਨੇ ਦੀ ਕੀਮਤ 228 ਰੁਪਏ ਡਿੱਗ ਕੇ 46,610 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਬੰਦ ਹੋਈ ਪਰ ਹਫ਼ਤੇ ਵਿਚ ਇਹ 1,200 ਰੁਪਏ ਦੀ ਬੜ੍ਹਤ ਬਣਾ ਚੁੱਕਾ ਹੈ। ਪਿਛਲੇ ਹਫ਼ਤੇ ਸੋਨਾ 45,418 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਸੀ। ਮਾਹਰਾਂ ਮੁਤਾਬਕ, ਦੀਵਾਲੀ ਤੱਕ ਸੋਨੇ ਦੀ ਕੀਮਤ ਐੱਮ. ਸੀ. ਐਕਸ. ‘ਤੇ 52,000 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚਣ ਦੀ ਉਮੀਦ ਹੈ, ਜਦੋਂ ਕਿ ਗਲੋਬਲ ਬਾਜ਼ਾਰ ਵਿਚ ਇਹ 1,900 ਡਾਲਰ ਪ੍ਰਤੀ ਔਂਸ ਤੱਕ ਜਾਣ ਦੀ ਸੰਭਾਵਨਾ ਹੈ।

ਗਲੋਬਲ ਬਾਜ਼ਾਰਾਂ ਵਿਚ ਸੋਨੇ ਦੀਆਂ ਕੀਮਤਾਂ ‘ਚ ਉਛਾਲ ਵਿਚਕਾਰ ਰੁਪਏ ਵਿਚ ਡਾਲਰ ਦੇ ਮੁਕਾਬਲੇ ਗਿਰਾਵਟ ਵੀ ਇਸ ਹਫ਼ਤੇ ਕੀਮਤਾਂ ਵਧਣ ਦਾ ਕਾਰਨ ਰਿਹਾ।ਭਾਰਤ ਸੋਨੇ ਦੀ ਜ਼ਰੂਰਤ ਦਾ ਜ਼ਿਆਦਾਤਰ ਹਿੱਸਾ ਦਰਾਮਦ ਕਰਦਾ ਹੈ। ਸੋਨੇ ‘ਤੇ 10.75 ਫ਼ੀਸਦੀ ਕਸਟਮ ਡਿਊਟੀ ਅਤੇ 3 ਫ਼ੀਸਦੀ ਜੀ. ਐੱਸ. ਟੀ. ਵੀ ਸ਼ਾਮਲ ਹੁੰਦਾ ਹੈ।
ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਏ ਵਿਚ ਲਗਾਤਾਰ ਪੰਜਵੇਂ ਦਿਨ ਗਿਰਾਵਟ ਦਰਜ ਕੀਤੀ ਗਈ ਅਤੇ ਡਾਲਰ ਦਾ ਮੁੱਲ 74.73 ਰੁਪਏ ‘ਤੇ ਪਹੁੰਚ ਗਿਆ ਸੀ। ਉੱਥੇ ਹੀ, ਸੋਨੇ ਵਿਚ ਹਾਲ ਹੀ ਦੀ ਆਈ ਤੇਜ਼ੀ ਕਾਰਨ ਹੁਣ ਇਹ ਪਿਛਲੇ ਸਾਲ ਦੇ ਰਿਕਾਰਡ 56,200 ਰੁਪਏ ਦੇ ਪੱਧਰ ਤੋਂ ਲਗਭਗ 10,000 ਰੁਪਏ ਹੀ ਸਸਤਾ ਹੈ। ਵਿਦੇਸ਼ੀ ਬਾਜ਼ਾਰ ਦੀ ਗੱਲ ਕਰੀਏ ਤਾਂ ਅਮਰੀਕੀ ਬਾਂਡ ਯੀਲਡ ਚੜ੍ਹਨ ਅਤੇ ਡਾਲਰ ਵਿਚ ਤੇਜ਼ੀ ਦੀ ਵਜ੍ਹਾ ਨਾਲ ਸ਼ੁੱਕਰਵਾਰ ਨੂੰ ਸੋਨੇ ਵਿਚ 0.8 ਫ਼ੀਸਦੀ ਦੀ ਗਿਰਾਵਟ ਦਰਜ ਹੋਈ ਪਰ ਤਿੰਨ ਹਫ਼ਤਿਆਂ ਵਿਚ ਪਹਿਲੀ ਵਾਰ ਸੋਨੇ ਨੇ ਹਫ਼ਤਾਵਾਰੀ ਲਗਭਗ 1 ਫ਼ੀਸਦੀ ਵਾਧਾ ਦਰਜ ਕੀਤਾ ਅਤੇ 1,744 ਡਾਲਰ ਪ੍ਰਤੀ ਔਂਸ ‘ਤੇ ਰਿਹਾ।

Check Also

ਅਚਾਨਕ ਗੁੱਸੇ ਚ ਲਾਲ ਹੋ ਕੇ ਸੁਖਬੀਰ ਬਾਦਲ ਨੇ ਕਰਤਾ ਇਹ ਵੱਡਾ ਐਲਾਨ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ ਪੰਜਾਬ ਵਿੱਚ ਜਿੱਥੇ ਇੰਨ੍ਹੀ ਦਿਨੀਂ ਕਰੋਨਾ ਦਾ ਕਹਿਰ ਵਧ ਰਿਹਾ ਹੈ। …

Leave a Reply

Your email address will not be published. Required fields are marked *