Home / ਤਾਜਾ ਜਾਣਕਾਰੀ / Appeal to stay indoors

Appeal to stay indoors

ਪੰਜਾਬ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ ਦਿਨੀਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਗਿਦੜਬਾਹਾ ਵਿੱਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 14 ਦੇ ਪਾਰ ਹੋ ਜਾਣ ਤੋਂ ਬਾਅਦ ਹਲਕੇ ‘ਚ ਪੂਰੀ ਤਰ੍ਹਾਂ ਲੌਕਡਾਊਨ ਨੂੰ ਲਾਗੂ ਕੀਤਾ ਗਿਆ ਹੈ।ਇਸ ਦੌਰਾਨ ਗਿਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਵਰਕਰਾਂ ਦੇ ਨਾਲ ਮਿਲ ਕੇ ਅੱਜ ਗਿਦੜਬਾਹਾ ਸ਼ਹਿਰ ਵਿੱਚ ਸੈਨੇਟਾਈਜ਼ਰ ਮਸ਼ੀਨ ਨਾਲ ਸੈਨੇਟਾਈਜ਼ਰ ਦਾ ਛਿੜਕਾਅਕੀਤਾ ਅਤੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਵੀ ਅਪੀਲ ਕੀਤੀ। ਜਨਤਾ ਨੂੰ ਹਰ ਹਾਲਤ ‘ਚ ਮਾਸਕ ਪਾ ਕੇ ਰੱਖਣ ਲਈ ਕਿਹਾ ਗਿਆ।ਰਾਜਾ ਵੜਿੰਗ ਨੂੰ ਜਦੋਂ ਗਿਦੜਬਾਹਾ ‘ਚ ਲੌਕਡਾਊਨ ਦੌਰਾਨ ਖੁੱਲ੍ਹੇ ਹੋਏ ਸ਼ਰਾਬ ਠੇਕਿਆਂ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਠੇਕੇ ਵੀ ਬੰਦ ਹੋਣੇ ਚਾਹੀਦੇ ਹਨ।ਮੇਰੇ ਧਿਆਨ ਵਿੱਚ ਨਹੀਂ ਸੀ ਕਿ ਠੇਕੇ ਖੁੱਲ੍ਹੇ ਹਨ।ਇਨ੍ਹਾਂ ਨੂੰ ਮੈਂ ਬੰਦ ਕਰਾਵਾਂਗਾ।15 ਜੁਲਾਈ ਤੱਕ ਕਾਲਜ ਅਤੇ ਯੂਨਿਵਰਸਿਟੀਆਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫਾਈਨਲ ਫੈਸਲਾ ਯੂਜੀਸੀ ਦੀਆਂ ਨਵੀਆਂ ਗਾਈਡਲਾਈਂਸ ‘ਤੇ ਨਿਰਭਰ ਕਰਦਾ ਹੈ।ਦੱਸ ਦੇਇਏ ਕਿ ਪੰਜਾਬ ਦੀਆਂ ਯੂਵੀਵਰਸਿਟੀਆਂ ਨੇ ਯੂਜੀਸੀ ਵਲੋਂ 29 ਅਪ੍ਰੈਲ ਨੂੰ ਜਾਰੀ ਕੀਤੀਆਂ ਗਈਆਂ ਗਾਈਡਲਾਈਂਸ ਦੇ ਆਧਾਰ ‘ਤੇ ਜੁਲਾਈ ਮਹੀਨੇ ‘ਚ ਪ੍ਰੀਖਿਆਵਾਂਲੈਣ ਦਾ ਫੈਸਲਾ ਲਿਆ ਸੀ। ਪਰ ਫਿਰ ਯੂਜੀਸੀ ਨੇ ਕਿਹਾ ਸੀ ਕਿ ਇਸ ਉੱਤੇ ਮੁੜ ਵਿਚਾਰ ਕੀਤਾ ਜਾਵੇਗਾ।ਪੰਜਾਬ ਵਿੱਚ ਹੁਣ ਤੱਕ ਐਤਵਾਰ ਸ਼ਾਮ ਦੇ ਅੰਕੜਿਆਂ ਮੁਤਾਬਕ ਕੇਸਾਂ ਦੀ ਗਿਣਤੀ ਵਧ ਕੇ 5216 ਹੋ ਗਏ ਸਨ। ਸੂਬੇ ਵਿਚ 133 ਮੌਤਾਂ ਹੋਈਆਂ ਹਨ।ਐਤਵਾਰ ਨੂੰ ਸੂਬੇ ਵਿਚ 166 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇੱਕੋ ਦਿਨ 5 ਮੌਤਾਂ ਦੀ ਦਰਜ ਕੀਤੀਆਂ ਗਈਆਂ ਹਨ।ਪੰਜਾਬ ਵਿੱਚ ਹੁਣ ਤੱਕ 3526 ਲੋਕ ਠੀਕ ਵੀ ਹੋ ਚੁੱਕੇ ਹਨ ਅਤੇ 1557 ਐਕਵਿਟ ਕੇਸ ਹਨ।ਐਤਵਾਰ ਨੂੰ ਸਭ ਤੋਂ ਵੱਧ ਮਾਮਲੇ ਸੰਗਰੂਰ ਵਿਚ 45 , ਉਸ ਤੋਂ ਘੱਟ ਲੁਧਿਆਣਾ ਵਿਚ 39, ਜਲੰਧਰ ਵਿਚ 19, ਅੰਮ੍ਰਿਤਸਰ ਵਿਚ 12 ਮਾਮਲੇ ਆਏ ਹਨ।

Check Also

Inauguration of Gursikh daughter’s house

ਸਿੰਘ ਸਾਹਿਬ ਨੇ ਪਾਪੜ ਵੇਚਣ ਵਾਲੀ ਗੁਰਸਿੱਖ ਧੀ ਦੇ ਘਰ ਦਾ ਕੀਤਾ ਉਦਘਾਟਨ ‘ਬਾਬਾ ਜਸਦੀਪ …

Leave a Reply

Your email address will not be published. Required fields are marked *