Breaking News
Home / ਤਾਜਾ ਜਾਣਕਾਰੀ / Australia ਪਹੁੰਚ ਕੁੜੀ ਨੇ ਤੋੜਿਆ ਵਿਆਹ, ਪਿੱਛੋਂ ਮੁੰਡੇ ਨੇ ਸਦਮੇ ‘ਚ ਛੱਡਿਆ ਘਰ II ਸ਼ੇਅਰ ਕਰੋ

Australia ਪਹੁੰਚ ਕੁੜੀ ਨੇ ਤੋੜਿਆ ਵਿਆਹ, ਪਿੱਛੋਂ ਮੁੰਡੇ ਨੇ ਸਦਮੇ ‘ਚ ਛੱਡਿਆ ਘਰ II ਸ਼ੇਅਰ ਕਰੋ

ਦਰਅਸਲ ਅਨਮੋਲ ਦੇ ਪਿਤਾ ਜਗਦੀਸ਼ ਰਾਏ ਨੇ ਅਖਬਾਰ ਵਿਚ ਇਸ਼ਤਿਹਾਰ ਦੇ ਕੇ ਆਪਣੇ ਪੁੱਤਰ ਦਾ ਨਾਭਾ ਦੀ ਰਹਿਣ ਵਾਲੀ ਜੈਸਿਕਾ, ਜੋ ਮੌਜੂਦ ਸਮੇਂ ਵਿਚ ਆਸਟ੍ਰੇਲੀਆ ਵਿਚ ਹੈ, ਨਾਲ ਇਹ ਸੋਚ ਕੇ ਵਿਆਹ ਕੀਤਾ ਸੀ ਕਿ ਉਨ੍ਹਾਂ ਦਾ ਪੁੱਤਰ ਵੀ ਵਿਦੇਸ਼ ਚਲਾ ਜਾਏਗਾ। ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਮੁੰਡੇ ਨੂੰ ਵਿਦੇਸ਼ ਲਿਜਾਣ ਦੇ ਬਦਲੇ ਵਿਚ ਪੈਸਿਆਂ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਅਨਮੋਲ ਦੇ ਪਰਿਵਾਰ ਨੇ ਵਿਆਹ ਤੋਂ ਪਹਿਲਾਂ 15 ਲੱਖ ਰੁਪਏ ਅਤੇ ਗਹਿਣੇ ਦੇ ਦਿੱਤੇ ਸਨ ਅਤੇ ਬਾਕੀ ਦੇ ਪੈਸੇ ਬਾਅਦ ਵਿਚ ਦੇਣ ਦੀ ਗੱਲ ਹੋਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਅਨਮੋਲ ਦਾ ਵਿਆਹ ਮਈ ਮਹੀਨੇ ਵਿਚ ਜੈਸਿਕਾ ਨਾਲ ਹੋਇਆ ਸੀ ਅਤੇ ਕੁੜੀ ਕਰੀਬ 40 ਦਿਨ ਸਹੁਰਾ ਪਰਿਵਾਰ ਨਾਲ ਰਹਿਣ ਤੋਂ ਬਾਅਦ 24 ਜੂਨ ਨੂੰ ਆਸਟ੍ਰੇਲੀਆ ਚਲੀ ਗਈ। ਜਿਵੇਂ ਹੀ ਜੈਸਿਕਾ ਆਸਟ੍ਰੇਲੀਆ ਪਹੁੰਚੀ ਉਹ ਆਪਣੇ ਵਾਅਦੇ ਤੋਂ ਮੁਕਰ ਗਈ। ਉਸ ਨੇ ਪਰਿਵਾਰ ਅਤੇ ਪਤੀ ਨਾਲ ਫੋਨ ‘ਤੇ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ। ਜਦੋਂ ਇਸ ਸਬੰਧੀ ਕੁੜੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਅਨਮੋਲ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਅਨਮੋਲ ਨੂੰ ਜੈਸਿਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਟਾਰਚਰ ਵੀ ਕੀਤਾ ਜਾ ਰਿਹਾ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਉਹ ਆਪਣੇ ਮੋਬਾਇਲ ‘ਤੇ ਮੈਸੇਜ ਛੱਡ ਕੇ ਹੁਣ ਘਰੋਂ ਕਿਤੇ ਚਲਾ ਗਿਆ ਹੈ। ਉਥੇ ਹੀ ਐੱਸ.ਐੱਚ.ਓ. ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 420 ਅਤੇ 120ਬੀ ਤੇ ਤਹਿਤ ਮਾਮਲਾ ਦਰਜ ਕਰਕੇ ਜੈਸਿਕਾ ਦੇ ਮਾਤਾ-ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ 3 ਹੋਰ ਲੋਕਾਂ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਉਹ ਇਹ ਵੀ ਕੋਸ਼ਿਸ਼ ਕਰ ਰਹੇ ਹਨ ਕਿ ਜੈਸਿਕਾ ਨੂੰ ਆਸਟ੍ਰੇਲੀਆ ਤੋਂ ਵਾਪਸ ਸੱਦਿਆ ਜਾਏ। ਪੁਲਸ ਵੱਲੋਂ ਨੌਜਵਾਨ ਦੀ ਭਾਲ ਜਾਰੀ ਹੈ।

Check Also

ਅਜਿਹਾ ਕੀ ਹੌ ਗਿਆ ਕੌਕਾਕੌਲਾ ਫੈਕਟਰੀ ਦੇ ਮਾਲਿਕ ਨੇ ਆਪਣੇ ਘਰ ਸੰਤਾ ਦੀ ਲਾਈ ਹੈ ਫੌਟੌ

ਅੱਜ ਇਸ ਪੋਸਟ ਦੇ ਰਾਹੀਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜੀਵਨ …

Leave a Reply

Your email address will not be published. Required fields are marked *