Breaking News
Home / ਤਾਜਾ ਜਾਣਕਾਰੀ / Big action by Moga police

Big action by Moga police

ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਵਲੋਂ ਪਿਛਲੇ ਦਿਨਾਂ ਤੋਂ ਸ਼ਹਿਰ ਵਿਚ ਦੇਹ ਵਪਾਰ ਵਿਚ ਸ਼ਾਮਲ ਹੋਟਲਾਂ ‘ਤੇ ਕਾਰਵਾਈ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਦੇ ਤਹਿਤ ਸੋਮਵਾਰ ਨੂੰ ਸ਼ਹੀਦ ਭਗਤ ਸਿੰਘ ਮਾਰਕੀਟ ਦੇ ਪਿਛਲੇ ਪਾਸੇ ਸਥਿਤ ਇਕ ਹੋਟਲ ਵਿਚ ਚੱਲ ਰਹੇ ਦੇਹ ਵਪਾਰ ਸੰਬੰਧੀ ਗੁਪਤ ਸੂਚਨਾ ਮਿਲਣ ‘ਤੇ ਡੀ. ਐੱਸ. ਪੀ. ਜੰਗਜੀਤ ਸਿੰਘ ਅਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਦੀ ਅਗਵਾਈ ਵਿਚ ਪੁਲਸ ਨੇਛਾਪਾਮਾਰੀ ਕੀਤੀ। ਇਸ ਦੌਰਾਨ ਮਹਿਲਾ ਪੁਲਸ ਦੀ ਸਬ ਇੰਸਪੈਕਟਰ ਪ੍ਰਭਜੋਤ ਕੌਰ ਵੀ ਮਹਿਲਾ ਪੁਲਸ ਦੇ ਨਾਲ ਮੌਕੇ ‘ਤੇ ਮੌਜੂਦ ਸੀ। ਇਸ ਦੌਰਾਨ ਪੁਲਸ ਵਲੋਂ ਸੱਤ ਜੋੜਿਆਂ ਨੂੰ ਇਤਰਾਜ਼ਯੋਗ ਸਥਿਤੀ ਵਿਚ ਹੋਟਲ ਤੋਂ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਜੰਗਜੀਤ ਸਿੰਘ ਅਤੇ ਸੀ. ਆਈ. ਏ. ਸਟਾਫ ਦੇ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਉਨਾਂ ਵਲੋਂ ਕੀਤੀ ਗਈ ਇਸ ਛਾਪਮਾਰੀ ਵਿਚ ਹੋਟਲ ਸਟਾਫ ਵਿਚ ਮੌਜੂਦ ਲੋਕਾਂ ਦੇ ਆਧਾਰ ਕਾਰਡ ਸੰਬੰਧੀ ਜਾਣਕਾਰੀ ਸਟਾਫ ਵਲੋਂ ਲੈਣ ਦੀ ਜਾਂਚ ਕਰਨ ਸਮੇਤਹੋਟਲ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀਵੀਆਰ ਨੂੰ ਵੀ ਕਬਜ਼ੇ ਵਿਚ ਲੈ ਲਿਆ ਹੈ। ਉਥੇ ਹੀ ਹੋਟਲ ਬਾਰੇ ਪੁਲਸ ਨੂੰ ਗੁਪਤ ਸ਼ਿਕਾਇਤ ਮਿਲੀ ਸੀ, ਜਿੱਥੇ ਪਿਛਲੇ ਲੰਮੇ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਮੋਗਾ ਪੁਲਸ ਦੀ ਵੱਡੀ ਕਾਰਵਾਈ, ਹੋਟਲ ‘ਚ ਛਾਪਾ ਮਾਰ ਇਤਰਾਜ਼ਯੋਗ ਹਾਲਤ ਫੜੇ ਕੁੜੀਆਂ-ਮੁੰਡੇ

Check Also

ਅਜਿਹਾ ਕੀ ਹੌ ਗਿਆ ਕੌਕਾਕੌਲਾ ਫੈਕਟਰੀ ਦੇ ਮਾਲਿਕ ਨੇ ਆਪਣੇ ਘਰ ਸੰਤਾ ਦੀ ਲਾਈ ਹੈ ਫੌਟੌ

ਅੱਜ ਇਸ ਪੋਸਟ ਦੇ ਰਾਹੀਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜੀਵਨ …

Leave a Reply

Your email address will not be published. Required fields are marked *