Breaking News
Home / ਤਾਜਾ ਜਾਣਕਾਰੀ / False rumors about curfew on WhatsApp

False rumors about curfew on WhatsApp

ਜ਼ਿਲਾ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਸਾਰੇ ਕਰਫਿਊ ਪਾਸ ਰੱਦ ਹੋਣ ਅਤੇ ਲੋਕਾਂ ਨੂੰ ਖੁਰਾਕੀ ਵਸਤਾਂ ਤੇ ਦਵਾਈਆਂ ਦੀ ਸਪਲਾਈ ਬੰਦ ਹੋਣ ਬਾਰੇ ਗ਼ਲਤ ਵਟਸਐਪ ਸੁਨੇਹੇ ਭੇਜਣ ਵਾਲੀ ਔਰਤ ਸਮੇਤ 2 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਇਸ ਸਬੰਧੀ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਲਾਹੌਰੀ ਗੇਟ ਵਿਖੇ ਮੁਕੱਦਮਾ ਦਰਜ ਕਰ ਕੇ ਤੇਜਵਿੰਦਰ ਸਿੰਘ ਅਤੇ ਬਲਵੀਰ ਕੌਰ ਵਾਸੀਅਨ ਗੁਰਬਖ਼ਸ਼ ਕਾਲੋਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਦੇ ਮੋਬਾਇਲ ਵੀ ਜ਼ਬਤਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਕਰਫਿਊ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕੁਝ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਕਰਫਿਊ ਪਾਸ ਜਾਰੀ ਕੀਤੇ ਸਨ ਪ੍ਰੰਤੂ ਸੋਸ਼ਲ ਮੀਡੀਆ ’ਤੇ ਇਹ ਗ਼ਲਤ ਸੁਨੇਹੇ ਫੈਲ ਰਹੇ ਸਨ ਕਿ ਪ੍ਰਸ਼ਾਸਨ ਵੱਲੋਂ ਜਾਰੀ ਸਾਰੇ ਪਾਸ ਰੱਦ ਕਰ ਦਿੱਤੇ ਗਏ ਹਨ ਅਤੇ ਹੁਣ ਖੁਰਾਕੀ ਵਸਤਾਂ ਤੇ ਦਵਾਈਆਂ ਦੀ ਸਪਲਾਈ ਵੀ ਬੰਦ ਹੋ ਗਈ ਹੈ। ਇਸ ਲਈ ਪੁਲਸ ਨੇ ਸੋਸ਼ਲ ਮੀਡੀਆ ’ਤੇ ਅਜਿਹੇ ਸੁਨੇਹੇ ਵਾਇਰਲ ਕਰਨ ਵਾਲਿਆਂ ਦੀ ਪਛਾਣ ਕਰ ਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ।ਜ਼ਿਲ੍ਹਾ ਮੈਜਿਸਟੇਰਟ ਵੱਲੋਂ ਲਗਾਈ ਗਈ ਧਾਰਾ 144 ਦੀ ਪਾਲਣਾਂ ਕਰਨ ਸਬੰਧੀਂ ਆਮ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਸੀ ਅਤੇ ਨਾਲ ਹੀ ਕੋਰੋਨਾ ਵਾਇਰਸ ਸਬੰਧੀ ਕੋਈ ਵੀ ਗ਼ਲਤ ਜਾਣਕਾਰੀ ਅਤੇ ਅਫ਼ਵਾਹਾਂਨਾ ਫੈਲਾਉਣ ਬਾਰੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਵਾਰ-ਵਾਰ ਅਪੀਲਾਂ ਵੀ ਕੀਤੀਆਂ ਜਾ ਰਹੀਆਂ ਹਨ। ਪਰੰਤੂ ਇਨ੍ਹਾਂ ਦੋਵਾਂ, ਜੋ ਕਿ ਆਪਸ ਵਿੱਚ ਗੁਆਂਢੀ ਵੀ ਹਨ ਨੇ ਕਰਫਿਊ ਦੌਰਾਨ ਗ਼ਲਤ ਵਟਸਐਪ ਸੁਨੇਹੇ ਵਾਇਰਲ ਕੀਤੇ।ਐਸ.ਐਸ.ਪੀ. ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਸਬੰਧੀ ਗ਼ਲਤ ਮੈਸੇਜ਼ ਵਾਇਰਲ ਕਰਨ ਅਤੇ ਇਸ ਸਬੰਧੀ ਅਫ਼ਵਾਹ ਫੈਲਾਉਣਾ ਕਾਨੂੰਨਨ ਜੁਰਮ ਹੈ, ਜਿਹੜਾ ਵੀ ਇਸ ਦੀ ਉਲੰਘਣਾ ਕਰਦਾ ਪਾਇਆ ਗਿਆ ਉਸ ਦੇ ਵਿਰੁੱਧਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Check Also

ਅਜਿਹਾ ਕੀ ਹੌ ਗਿਆ ਕੌਕਾਕੌਲਾ ਫੈਕਟਰੀ ਦੇ ਮਾਲਿਕ ਨੇ ਆਪਣੇ ਘਰ ਸੰਤਾ ਦੀ ਲਾਈ ਹੈ ਫੌਟੌ

ਅੱਜ ਇਸ ਪੋਸਟ ਦੇ ਰਾਹੀਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜੀਵਨ …

Leave a Reply

Your email address will not be published. Required fields are marked *