Home / ਤਾਜਾ ਜਾਣਕਾਰੀ / Gurudwara mangu math Live Video news

Gurudwara mangu math Live Video news

ਉੜੀਸਾ ਤੋਂ ਆ ਰਹੀ ਹੈ ਜਿਥੇ ਪਿਛਲੇ ਦਿਨੀ ਜੋ ਸਰਕਾਰ ਵਲੋਂ ਨਵੀਨੀਕਰਨ ਦੇ ਨਾਮ ਮੰਗੂ ਮੱਠ ਗੁਰਦਵਾਰਾ ਸਾਹਿਬ ਢਾਹਿਆ ਗਿਆ। ਇਸਤੋਂ ਬਾਅਦ ਸਿੱਖ ਜਗਤ ਵਲੋਂ ਇਸਦਾ ਵਿਰੋਧ ਹੋਇਆ ਤੇ ਸਰਕਾਰ ਨੇ ਓਸੇ ਥਾਂ ਗੁਰਦਵਾਰਾ ਉਸਾਰਨ ਦੀ ਗੱਲ ਬਾਅਦ ਵਿਚ ਕਹੀ ਹਾਲਾਂਕਿ ਜੋ ਨਕਸ਼ਾ ਤਿਆਰ ਕੀਤਾ ਗਿਆ ਹੈ ਉਸ ਵਿਚ ਗੁਰਦਵਾਰਾ ਸਾਹਿਬ ਨਹੀਂ ਦਿਖਾਇਆ ਗਿਆ। ਸੋ ਇਹ ਮਸਲਾ ਅਜੇ ਚੱਲ ਹੀ ਰਿਹਾ ਸੀ ਕਿ ਹੁਣ ਮੰਗੂ ਮੱਠ ਗੁਰਦਵਾਰੇ ਨੂੰ ਢਾਹੁਣ ਸਮੇਂ ਦੇ ਜੋ ਚਸ਼ਮਦੀਦ ਗਵਾਹ ਹਨਪਰਵਿੰਦਰਪਾਲ ਸਿੰਘ ਜੋ ਕਿ ਭੁਵਨੇਸ਼ਵਰ ਤੋਂ ਹਨ ਉਹਨਾਂ ਉੱਪਰ ਕੁਝ ਗੁੰਡਿਆਂ ਵਲੋਂ ਹਮਲਾ ਕੀਤਾ ਗਿਆ ਹੈ। ਇਸ ਮੌਕੇ ਦੀਆਂ ਕੁਝ ਵੀਡੀਓ ਵੀ ਸਾਹਮਣੇ ਆਈਆਂ ਹਨ ਜੋ ਕਿ ਓਥੇ ਕੋਲ ਦੀਆਂ ਦੁਕਾਨਾਂ ਦੀਆਂ CCTV ਫੁਟੇਜ ਹਨ ਤੇ ਨਾਲ ਹੀ ਕੁਝ ਵੀਡੀਓ ਲੋਕਾਂ ਵਲੋਂ ਬਣਾਈਆਂ ਗਈਆਂ ਹਨ।ਇਹ ਗੁੰਡੇ ਕੌਣ ਸਨ,ਇਹਨਾਂ ਵਲੋਂ ਇਹ ਹਮਲਾ ਕਿਉਂ ਕੀਤਾ ਗਿਆ ਇਸ ਬਾਰੇ ਜਿਆਦਾ ਜਾਣਕਾਰੀ ਅਜੇ ਬਾਹਰ ਨਹੀਂ ਆਈ। ਪਰ ਇਸ ਤਰਾਂ ਨਾਲ ਪੁਲਿਸ ਦੇ ਘਟਨਾ ਤੇ ਹੁੰਦੇ ਹੋਏ ਵੀ ਇੱਕ ਸਿੱਖ ਦੀ ਦਸਤਾਰ ਲਾਹੁਣੀ ਤੇ ਕੁੱਟਮਾਰ ਕਰਨੀ,ਇਸ ਪਿੱਛੇ ਵੱਡੀ ਸਾਜਿਸ਼ ਜਾਂ ਪੁਲਿਸ ਦੀ ਮਿਲਭੁਗਤ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।ਲੁਧਿਆਣਾ (ਆਰ.ਪੀ.ਸਿੰਘ): ਕੁੱਝ ਦਿਨ ਪਹਿਲਾਂ ਜਗਰਨਾਥ ਪੁਰੀ ਵਿਖੇ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਇਤਿਹਾਸਕ ਸਥਾਨ ਨੂੰ ਉੜੀਸਾ ਸਰਕਾਰ ਵਲੋਂ ਢਾਹਿਆ ਜਾ ਰਿਹਾ ਸੀ ਇਸੇ ਦੌਰਾਨ ਕੁੱਝ ਨਿਹੰਗ ਸਿੰਘਾਂ ਵਲੋਂ ਉਥੇ ਪਹੁੰਚ ਕੇ ਮੰਗੂ ਮੱਠ ਵਾਲੇ ਸਥਾਨ ‘ਤੇ ਪ੍ਰਸ਼ਾਸਨ ਨਾਲ ਟੱਕਰ ਲੈ ਕੇ ਨਿਸ਼ਾਨ ਸਾਹਿਬ ਝੁਲਾ ਦਿਤਾ ਗਿਆ ਸੀ ਤੇ ਬਾਅਦ ਵਿਚ ਸੋਸ਼ਲ ਮੀਡੀਆ ‘ਤੇ ਇਸ ਸਬੰਧੀ ਵੀਡੀਉ ਵੀ ਚਰਚਿਤ ਹੋਈ ਸੀ।ਸੋ ਅੱਜ ਉਨ੍ਹਾਂ ਸਿੰਘਾਂ ਵਿਚੋਂ ਦੋ ਸਿੰਘ ਭਾਈ ਜਬਰਜੰਗ ਸਿੰਘ ਅਤੇ ਭਾਈ ਰਮਨਦੀਪ ਸਿੰਘ ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਸਨ ਜਦੋਂ ਉਹ ਉੜੀਸਾ ਤੋਂ ਵਾਪਸ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਪਹੁੰਚੇ ਤਾਂ ਉਥੇ ਪਹੁੰਚ ਕੇ ਯੂਨਾਈਟਿਡ ਸਿੱਖ ਪਾਰਟੀ ਦੇ ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ ਨੇ ਦੋਵੇਂ ਸਿੰਘਾਂ ਨੂੰ ਸਨਮਾਨਤ ਕੀਤਾ ਗਿਆ।ਭਾਈ ਜਰਨੈਲ ਸਿੰਘ ਨੂੰ ਪੱਤਰਕਾਰਾਂ ਦੇ ਪੁਛਣ ਤੇ ਕਿਹਾ ਕਿ ਇਕ ਪਾਸੇ ਤਾਂ ਭਾਰਤ ਸਰਕਾਰ ਪਾਕਿਸਤਾਨ ਸਥਿਤ ਗੁਰੂਧਾਮਾਂ ‘ਤੇ ਹਮਲੇ ਦਾ ਵਿਰੋਧ ਕਰ ਰਹੀ ਪਰ ਦੂਜੇ ਪਾਸੇ ਭਾਰਤ ਵਿਚ ਸਿੱਖਾਂ ਦੇ ਇਤਿਹਾਸਕ ਸਥਾਨਾਂ ਨੂੰ ਢਾਹੇ ਜਾਣ ‘ਤੇ ਚੁੱਪੀ ਵੱਟੀ ਬੈਠੀ ਹੈ ਜਿਵੇਂ ਕਿ ਕੁੱਝ ਸਾਲਾਂ ਵਿਚ ਹੀ ਸਿੱਖਾਂ ਦੇ ਕਈ ਗੁਰਦਵਾਰੇਭਾਰਤ ਵਿਚ ਢਾਹ ਦਿਤੇ ਗਏ ਜਾਂ ਉਨ੍ਹਾਂ ‘ਤੇ ਕਬਜ਼ਾ ਕਰ ਲਿਆ ਗਿਆ ਜਿਵੇਂ ਕੇ ਗੁਰਦਵਾਰਾ ਗਿਆਨ ਗੋਦੜੀ (ਹਰਿਦੁਆਰ) ਗੁਰਦਵਾਰਾ ਡਾਂਗਮਾਰ ਸਾਹਿਬ, ਮੰਗੂ ਮੱਠ ਜਗਰਨਾਥੀ ਆਦਿ ਸ਼ਾਮਲ ਹਨ । ਭਾਰਤ ਸਰਕਾਰ ਵਲੋਂ ਅੱਜ ਤਕ ਇਨ੍ਹਾਂ ਗੁਰਦਵਾਰਿਆਂ ਨੂੰ ਢਾਹੁਣ ਵਾਲਿਆਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਦੋਂ ਕਿ ਪਾਕਿਸਤਾਨ ਵਿਖੇ ਗੁਰਦਵਾਰਾ ਸਾਹਿਬ ‘ਤੇ ਪੱਥਰ ਮਾਰਨ ਵਾਲੇ ਤੇ ਪਾਕਿਸਤਾਨ ਸਰਕਾਰ ਨੇ ਉਕਤ ਦੋਸ਼ੀ ਨੂੰ ਅਤਿਵਾਦੀ ਘੋਸ਼ਿਤ ਕਰ ਕੇ ਗ੍ਰਿਫ਼ਤਾਰ ਕਰ ਚੁਕੀ ਹੈ। ਭਾਰਤ ਸਰਕਾਰ ਨੂੰ ਦੋਗਲੀ ਨੀਤੀ ਛੱਡ ਕੇ ਸਿੱਖਾਂ ਦੀਆਂ ਮੰਗਾਂ ਵਲ ਧਿਆਨ ਦੇਣਾ ਚਾਹੀਦਾ ਹੈ।

Check Also

In the rural areas of Punjab, know full report

ਭਾਰਤ ਦੇ ਲਗਭਗ 27 ਸੂਬੇ ਪੂਰੀ ਤਰ੍ਹਾਂ ਕੋਰੋਨਾ ਵਾਇਰਸ ਲਈ ਜਕੜ ਵਿਚ ਹਨ। ਇਸ ਦੇ …

Leave a Reply

Your email address will not be published. Required fields are marked *