UNO employees at the border

ਫੋਟੋ ਇਕ ਛੇ ਸਾਲ ਦੇ ਬਚੇ ਦੀ ਹੈ ਜੋ ਸੀਰੀਆ ਤੋ ਜੌਰਡਨ ਬਾਡਰ ਵਲ ਤੁਰਿਆ ਆਉਦਾ ਹਾਲਾਂਕਿ ਇਸ ਉਮਰੇ ਇਸ ਬਚੇ ਨੂ ਬਾਡਰ ਦੇ ਅਰਥ ਵੀ ਨਾ ਪਤਾ ਹੋਣ ਕਿਓਕਿ ਛੋਟੇ ਬਚੇ ਲਈ ਤਾਂ ਧਰਤੀ ਦੀ ਸਾਰੀ ਜਮੀਨ ਇਕ ਹੀ ਆ ਪਰ ਓਹਨੂ ਕੀ ਪਤਾ ਕੀ ਅਜ ਦੇ ਇਨਸਾਨ ਨੇ ਇਹ ਜਮੀਨ ਵੰਡ ਲਈ ਹੈ ਕੁਝ ਨੇ ਮਰਜੀ ਨਾਲ ਲਾਲਚ ਵਸ ਹੋਕੇ ਤੇ ਕਈਆ ਨੂ ਆਪਣੇ ਤੇ ਰਾਜ ਕਰਦੇ ਹਾਕਮਾਦੇ ਜੁਲਮ ਕਾਰਣ ਵੰਡਣ ਲਈ ਮਜਬੂਰ ਹੋਣਾ ਪਿਆ ਇਸ ਬਚੇ ਨੂ ਜਾਰਡਨ ਦੇ ਬਾਰਡਰ ਤੇ ਯੂ.ਐਨ.ਓ ਦੇ ਕਰਮਚਾਰੀਆਂ ਨੇ ਸਾਂਭਿਆ ਤੇ ਓਹਦੇ ਝੋਲੇ ਨੂ ਚੇਕ ਕੀਤਾ ਤਾਂ ਉਸ ਵਿਚ ਓਹਦੀ ਮਾਂ ਤੇ ਓਸ੍ਤੌ ਛੋਟੀ ਭੈਣ ਦੇ ਕਪੜਾ ਸਨ ਜੋ ਇਸ ਤੋ ਪਿਛੇ ਇਕ ਬੰਬ ਬਲਾਸਟ ਵਿਚ ਮਰ ਗਏ ਸਨ ਤੇ ਓਹਦੀ ਮਾਂ ਨੇ ਇਹ ਝੋਲਾ ਦੇਕੇ ਓਸਦੀ ਜਿਮੇਵਾਰੀ ਲਈ ਸੀ ਕੀ ਇਸ ਝੋਲੇ ਨੂ ਚੁਕ ਕੇ ਰਖਣਾ ਕੀਤੇ ਵੀ ਨੀਚੇ ਨਹੀ ਰਖਣਾ ਤੇ ਤੁਰੀ ਜਾਣਾ ਤੇ ਇਹ ਬਚਾ ਪੂਰੀ ਜਿਮੇਵਾਰੀ ਨਿਭਾ ਰਿਹਾ ਸੀ ਜਦਕਿ ਇਸ ਵਿਚ ਜਿਹਨਾ ਦਾ ਸਮਾਨ ਸੀ ਓਹ ਇਸ ਦੁਨੀਆ ਵਿਚ ਨਹੀ ਰਹੇ ਸਨ ਇਸ ਫੋਟੋ ਵਲ ਦੇਖ ਤੇ ਸਾਰੀ ਗਲ ਜਾਣਨ ਤੋ ਬਾਦ ਦਿਲ ਵਿਚ ਇਹ ਜਰੂਰ ਆਉਦਾ ਕੇ ਰਬ ਨੇ ਇਨਸਾਨ ਨੂ ਇਹ ਹਕ ਕਦੋ ਦਿਤਾ ਕੇ ਓਹ ਕਿਸੇ ਤੇ ਬੰਦੂਕ ਦੇ ਜੋਰ ਨਾਲ ਕਿਸੇ ਉਪਰ ਜਬਰਦਸਤੀ ਹਕੂਮਤ ਕਰੇ ਤੇ ਆਪਣੇ ਇਸ ਸਵਾਰਥ ਲਈ ਕਿਸੇ ਦੀ ਜਾਨ ਲਵੇ ਕੁਦਰਤ ਵੀ ਕਈ ਵਾਰ ਕਦੇ ਸੁਨਾਮੀ ਕਦੇ ਵਡੇ ਵਡੇ ਭੂਚਾਲ ਕਦੇ ਨਵੀਆ ਨਵੀਆ ਬੀਮਾਰੀਆ ਤੇ ਹੋਰ ਕੁਦਰਤੀ ਕਰੋਪ ਦਿਖਾ ਕੇ ਇਨਸਾਨ ਨੂ ਸਾਵਧਾਨ ਕਰਦੀਹੈ ਪਰ ਤਾਕਤ ਦੇ ਨਸ਼ੇ ਵਿਚ ਇਨਸਾਨ ਇਹ ਗਲ ਸਮਝਦਾ ਨਹੀ ਹਾਲੇ ਵੀ ਇਨਸਾਨ ਇਹ ਗਲ ਸਮਝ ਆਪਣੇ ਸਵਾਰਥਾਂ ਲਈ ਤਾਕਤ ਦਾ ਅਹੰਕਾਰ ਛਡ ਹਰੇਕ ਨੂ ਓਹਦੇ ਹਕ ਦੇ ਸ਼ਾਂਤੀ ਨਾਲ ਰਹਿਣ ਦੇਵੇ ਤੇ ਬੰਦੂਕ ਦੇ ਜੋਰ ਤੇ ਓਹਨਾਂ ਲੋਕਾ ਤੇ ਨਾ ਹਕੂਮਤ ਕਰੇ ਜੋ ਓਸ ਨਾਲ ਨਹੀ ਰਹਿਣਾ ਚਾਹੁਦੇ ਕੀਤੇ ਇਹ ਨਾ ਹੋਵੇ ਕੇ ਇਹਨਾ ਚੰਦ ਲੋਕਾ ਦੀ ਤਾਕਤ ਦਾ ਅਹੰਕਾਰ ਸਾਰੀ ਮਨੁਖ ਜਾਤ ਨੂ ਕਿਸੇ ਵਡੇ ਕੁਦਰਤੀ ਕਰੋਪ ਦੇ ਤੌਰ ਤੇ ਭੁਗਤਣਾ ਪਵੇ ਤੇ ਇਸ ਧਰਤ ਤੇ ਇਨਸਾਨ ਦਾ ਕੋਈ ਨਾਮੋਨਿਸ਼ਾਨ ਨਾ ਰਹੇ l ਜੀ.ਐਸ ਸਾਹਨੀ ਐਡਵੋਕੇਟ ਲੁਧਿਆਣਾ

Leave a Reply

Your email address will not be published. Required fields are marked *