Many people do not buy pears as cheap fruit

ਨਾਸ਼ਪਾਤੀ ਨੂੰ ਬਹੁਤ ਲੋਕ ਸਸਤਾ ਫਲ ਸਮਝਕੇ ਨਹੀਂ ਖਰੀਦਦੇ ਜਦੋਂ ਕਿ ਇਹ ਬਹੁਤੇ ਮਹਿੰਗੇ ਫਲਾਂ ਤੋਂ ਕਿਤੇ ਲਾਹੇਵੰਦ ਹੈ। ਨਾਸ਼ਪਾਤੀ ਵਿੱਚ ਕੁੱਝ ਅਜਿਹੇ ਫਾਇਟੋ ਨਿਉਟਰੀਐਂਟਸ ਹੁੰਦੇ ਹਨ ਜੋ ਹਰ ਤਰ੍ਹਾਂ ਦੇ ਰੋਗਾਂ ਨਾਲ ਲੜਨ ਵਾਲੇ ਇਮਿਉਨ ਸਿਸਟਮ ਨੂੰ ਤੰਦਰੁਸਤ ਰਖਦੇ ਹਨ। ਚਮੜੀ, ਵਾਲਾਂ ਅਤੇ ਅੱਖਾਂ ਦੀ ਤੰਦਰੁਸਤੀ ਤੇ ਸੁੰਦਰਤਾ ਵਧਾਉਂਦੇ ਹਨ। ਮਾਨਸਿਕ ਤਣਾਉ ਘਟਾਉਂਦੇ ਹਨ ਅਤੇ ਪਾਚਣ ਪ੍ਰਣਾਲੀ ਦੇਅਨੇਕਾਂ ਰੋਗਾਂ ਤੋਂ ਵੀ ਬਚਾਉਂਦੇ ਹਨ। ਨਾਸ਼ਪਾਤੀ ਵਿਚ ਕਾਪਰ, ਮੈਂਗਨੀਜ਼, ਡਾਇਟਰੀ ਫਾਇਬਰ, ਫੋਲੇਟ, ਬੀ ਕੰਪਲੈਕਸ ਵਿਟਾਮਿਨਜ਼, ਮੈਗਨੇਸ਼ੀਅਮ, ਵਿਟਾਮਿਨ ਕੇ ਅਤੇ ਐਸਕੌਰਬਿਕ ਐਸਿਡ ਆਦਿ ਅਨੇਕ ਪੌਸ਼ਟਿਕ ਤੱਤ ਹੁੰਦੇ ਹਨ ਜੋ ਅਨੇਕਾਂ ਘਾਟ ਰੋਗਾਂ ਤੋਂ ਵੀ ਬਚਾਉਂਦੇ ਹਨ ਤੇ ਮਰਦਾਂ ਔਰਤਾਂ ਦੇ ਹਾਰਮੋਨਜ਼ ਸੰਬੰਧੀ ਨੁਕਸ ਵੀ ਠੀਕ ਕਰਦੇ ਹਨ। ਨਾਸ਼ਪਾਤੀ ਨੂੰ ਜੇ ਸਲਾਦ ਵਜੋਂ ਖਾਧਾ ਜਾਏ ਤਾਂ ਖਾਣੇ ਵਿਚਲੇ ਖਤਰਨਾਕ ਤੱਤਾਂ ਅਤੇ ਕੋਲੈਸਟਰੋਲ ਨੂੰ ਬਾਹਰ ਕੱਢਣ ਚ ਨਾਸ਼ਪਾਤੀ ਵਿਚਲਾ ਡਾਇਟਿਕ ਫਾਇਬਰ ਮਦਦ ਕਰਦਾ ਹੈ।ਪਿਛਲੇ ਵੀਹ ਸਾਲ ਤੋਂ ਅਸੀਂ ਅਨੇਕ ਵਿਗੜੇ ਪੁਰਾਣੇ ਰੋਗੀਆਂ ਤੇ ਵੱਖ ਵੱਖ ਤਰਾਂ ਦੀ ਡਾਈਟ ਦੇ ਰਿਜ਼ਲਟ ਲਏ ਹਨ। ਅਸੀਂ ਬਹੁਤਾ ਕਰਕੇ ਸਸਤੀਆਂ ਤੇ ਆਮ ਮਿਲ ਸਕਣ ਵਾਲੀਆਂ ਚੀਜ਼ਾਂ ਹੀ ਲੋਕਾਂ ਨੂੰ ਖਾਣੇ ਚ ਸ਼ਾਮਲ ਕਰਨ ਲਈ ਕਹਿੰਦੇ ਰਹੇ ਹਾਂਅਨੇਕ ਤਰ੍ਹਾਂ ਦੇ ਦੇਸੀ ਫਲਾਂ, ਸਲਾਦ, ਦਹੀਂ, ਲੱਸੀ, ਦਾਲਾਂ, ਪੱਤਿਆਂ, ਸਬਜ਼ੀਆਂ, ਅਨਾਜਾਂ, ਤੇਲ ਬੀਜਾਂ, ਜੜੀ ਬੂਟੀਆਂ ਆਦਿ ਦੇ ਸਗੋਂ ਰਿਜ਼ਲਟ ਵਧੀਆ ਮਿਲੇ।ਕੁਦਰਤੀ ਚੀਜ਼ਾਂ ਚੋਂ ਬੇਰ, ਕਿੰਨੂ, ਅਮਰੂਦ, ਜਾਮਣ, ਨਾਸ਼ਪਾਤੀ, ਚਿੱਬੜ, ਖੱਖੜੀ, ਬਾਥੂ, ਕੋਧਰਾ, ਇੱਟਸਿੱਟ, ਭਗਤਲ, ਕੰਗਨੀ, ਤਾਂਦਲਾ, ਭੱਖੜਾ, ਬੂੰਈਂ, ਤੁਲਸੀ, ਮਰੂਆ, ਧਣੀਆਂ, ਪੂਤਨਾ, ਸ਼ਰੀਂਹ ਬੀਜ, ਬਰੂ, ਜਿਮਚੀ, ਜਵਾਂਇਆਂ, ਮੁਰਕ, ਝਾੜ ਕਰੇਲੇ, ਕਰੌਂਦੇ, ਮੋਥਾ ਆਦਿ ਫਜ਼ੂਲ ਜਾਂ ਸਸਤੇ ਸਮਝੇ ਜਾਂਦੇ ਆਮ ਮਿਲਣ ਵਾਲੇ ਬੇਹੱਦ ਸਿਹਤਵਰਧਕ ਨਿਉਟਰੀਐਂਟਸ ਨਾਲ ਭਰਪੂਰ ਹਨ ਜੋ ਕਿ ਅਨੇਕਾਂ ਰੋਗਾਂ ਦੀਆਂ ਸਫਲ ਦਵਾਈਆਂ ਹਨ।ਇਵੇਂ ਹੀ ਨਾਸ਼ਪਾਤੀ ਭਾਰ ਅਤੇ ਬੀਪੀ ਘਟਾਉਣ ਅਤੇ ਅਲੱਗ ਅਲੱਗ ਅੰਦਰੂਨੀ ਅੰਗਾਂ ਦੀ ਸੋਜ਼ ਘਟਾਉਣ ਚ ਬਹੁਤ ਲਾਭਦਾਇਕ ਹੈ। ਨਾਸ਼ਪਾਤੀ ਖਾਂਦੇ ਰਹਿਣ ਵਾਲੇ ਵਿਅਕਤੀ ਦਾ ਹਾਜ਼ਮਾ ਸਹੀ ਰਹਿੰਦਾ ਹੈ, ਹਰਤਰਾਂ ਦੇ ਜ਼ਖਮ ਜਲਦੀ ਭਰਦੇ ਹਨ, ਕਿੱਲ, ਦਾਗ, ਛਾਹੀਆਂ ਅਤੇ ਅੱਖਾਂ ਦਾ ਕਾਲਾਪਨ ਠੀਕ ਹੁੰਦੇ ਹਨ। ਵਿਅਕਤੀ ਚੜਦੀ ਕਲਾ ਚ ਰਹਿਣ ਲਗਦਾ ਹੈਗਰਭਵਤੀ ਔਰਤ ਜੇ ਰੋਜ਼ਾਨਾ ਇਕ ਜਾਂ ਅੱਧੀ ਨਾਸ਼ਪਾਤੀ ਕੁੱਝ ਦਿਨਾਂ ਤੱਕ ਹੀ ਖਾਂਦੀ ਰਹੇ ਤਾਂ ਉਹਦੇ ਹੋਣ ਵਾਲੇ ਬੱਚੇ ਦੇ ਬਹੁਤ ਸਾਰੇ ਜਮਾਂਦਰੂ ਨੁਕਸ ਨਹੀਂ ਬਣਦੇ। ਬੱਚੇ ਦਾ ਵਿਕਾਸ ਸਹੀ ਹੁੰਦਾ ਹੈ ਤੇ ਔਰਤ ਦੀ ਸਿਹਤ ਸੁੰਦਰਤਾ ਵੀ ਬਣੀ ਰਹਿੰਦੀ ਹੈ। ਜੇ ਕੋਈ ਹਰ ਸਾਲ ਇਸਦੀ ਰੁੱਤ ਚ ਕਦੇ ਕਦਾਈਂ ਹੀ ਨਾਸ਼ਪਾਤੀ ਖਾਂਦਾ ਰਹੇ ਤਾਂ ਉਸਨੂੰ ਦਿਲ ਸੰਬੰਧੀ ਰੋਗ ਬਣਨ ਦੇ ਚਾਂਸ ਬਹੁਤ ਘਟ ਜਾਂਦੇ ਹਨ। ਕਿਉਂਕਿ ਨਾਸ਼ਪਾਤੀ ਖੂਨ ਨਾੜੀਆਂ ਚ ਚਰਬੀ ਚੜਨ ਤੋਂ ਬਚਾਅ ਕਰਦੀ ਹੈ। ਇਸ ਵਿਚਲੇ ਤੱਤ ਖੂਨ ਦਾ ਦੌਰਾ ਸਹੀ ਰੱਖਣ ਚ ਮਦਦ ਕਰਦੇ ਹਨ। ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ ਬੈਂਸ ਹੈਲਥ ਸੈਂਟਰ ਮੋਗਾ 9463038229, 9465412596 ਪਲੀਜ਼ ਸਾਨੂੰ ਫੋਨ ਕਰਕੇ ਹੀ ਮਿਲਣ ਆਉ ਕਿਉਂਕਿ ਅਸੀਂ ਕਿਸੇ ਕਿਸੇ ਦਿਨ ਪੂਰਾ ਦਿਨ ਹੀ ਬਾਹਰ ਰਹਿੰਦੇ ਹਾਂ।

Leave a Reply

Your email address will not be published. Required fields are marked *