Breaking News
Home / ਤਾਜਾ ਜਾਣਕਾਰੀ / procurement begins in punjab

procurement begins in punjab

ਦੱਸ ਦੇਈਏ ਕਿ ਬੀਤੇ ਦਿਨੀਂ ਕਣਕ ਦੀ ਫਸਲ ਸਾਂਭਣ ਦੀ ਚਿੰਤਾ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਅਪੀਲ ਕੀਤੀ ਸੀ ਕਿ ਇਸ ਸਾਲ ਕਣਕ ਦੀ ਖਰੀਦ ਪ੍ਰਕਿਰਿਆ ਲੰਮੇ ਸਮੇਂ ਤੱਕ ਜਾਰੀ ਰੱਖੀ ਜਾਵੇ। ਇਸ ਦੇ ਨਾਲ ਹੀ ਕੇਂਦਰ ਪਾਸੋਂ ਅਨਾਜ ਮੰਡੀਆਂ ‘ਚ ਭੀੜ-ਭੜੱਕੇ ਨੂੰ ਰੋਕਣ ਲਈ ਦੇਰੀ ਨਾਲ ਅਨਾਜ ਲਿਆਉਣ ਸਬੰਧੀ ਕਿਸਾਨਾਂ ਦੀ ਮਦਦ ਕਰਨ ਦੀ ਵੀ ਮੰਗ ਕੀਤੀ ਗਈ ਸੀ ਦੇਸ਼ ਭਰ ‘ਚ ਲਾਗੂ ਤਾਲਾਬੰਦੀ ਕਾਰਨ ਪੰਜਾਬ ਸੂਬੇ ‘ਚਹਾੜ੍ਹੀ ਸੀਜ਼ਨ ਦੀ ਫ਼ਸਲ ਕਣਕ ਦੀ ਖਰੀਦ 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਉਕਤ ਜਾਣਕਾਰੀ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ। ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਦੇਸ਼ ਭਰ ‘ਚ ਲਾਗੂ ਤਾਲਾਬੰਦੀ ਅਤੇ ਕੋਰੋਨਾ ਬੀਮਾਰੀ ਦਾ ਟਾਕਰਾ ਕਰਨ ਲਈ ਅਪਣਾਈ ਗਈ ਸਮਾਜਿਕ ਦੂਰੀ ਦੀ ਨੀਤੀ ਦੇ ਮੱਦੇਨਜ਼ਰ ਅਤੇ ਕਿਸਾਨਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ।ਆਸ਼ੂ ਨੇ ਕਿਹਾ ਕਿ ਇਹ ਖਰੀਦਪ੍ਰਕਿਰਿਆ 15 ਜੂਨ ਤੱਕ ਜਾਰੀ ਰਹੇਗੀ ਅਤੇ ਪੰਜਾਬ ਸਰਕਾਰ ਕਿਸਾਨਾਂ ਵਲੋਂ ਪੈਦਾ ਕੀਤੇ ਗਏ ਹਰੇਕ ਦਾਣੇ ਦੀ ਖਰੀਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 15 ਅਪ੍ਰੈਲ ਤੋਂ ਆਪਣੀ ਤਿਆਰ ਫ਼ਸਲ ਨੂੰ ਮੰਡੀ ‘ਚ ਲਿਆਉਣ ਦੀ ਤਿਆਰੀ ਕਰਨ

Check Also

ਅਜਿਹਾ ਕੀ ਹੌ ਗਿਆ ਕੌਕਾਕੌਲਾ ਫੈਕਟਰੀ ਦੇ ਮਾਲਿਕ ਨੇ ਆਪਣੇ ਘਰ ਸੰਤਾ ਦੀ ਲਾਈ ਹੈ ਫੌਟੌ

ਅੱਜ ਇਸ ਪੋਸਟ ਦੇ ਰਾਹੀਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜੀਵਨ …

Leave a Reply

Your email address will not be published. Required fields are marked *