Home / ਤਾਜਾ ਜਾਣਕਾਰੀ / Security agencies alert

Security agencies alert

ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਮਗਰੋਂ ਪੰਜਾਬ ਦੇ ਹਿੰਦੂ ਨੇਤਾਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸੁਰੱਖਿਆ ਏਜੰਸੀਆਂ ਨੇ ਹਿੰਦੂ ਲੀਡਰਾ ਨੂੰ ਵੀ ਅਲਰਟ ਕਰ ਦਿੱਤਾ ਹੈ। ਇਨ੍ਹਾਂ ਹਿੰਦੂ ਲੀਡਰਾਂ ਦੀ ਸੁਰੱਖਿਆ ‘ਚ ਤਾਇਨਾਤ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।ਦਰਅਸਲ ਦਿੱਲੀ ਤੋਂ ਗ੍ਰਿਫ਼ਤਾਰ ਇਨ੍ਹਾਂ ਅੱਤਵਾਦੀਆਂ ਦੀ ਪੁੱਛਗਿਛ ਦੌਰਾਨ ਸੰਕੇਤ ਮਿਲੇ ਕਿ ਇਨ੍ਹਾਂ ਦੇ ਨਿਸ਼ਾਨੇ ‘ਤੇ ਕੋਈ ਹਿੰਦੂ ਲੀਡਰ ਹੈ। ਅਜਿਹੇ ‘ਚ ਜ਼ਮਾਨਤਤੇ ਬਾਹਰ ਆਏ ਹਿੰਦੂ ਲੀਡਰ ਸੁਧੀਰ ਸੂਰੀ ਦੀ ਸੁਰੱਖਿਆ ‘ਚ 12 ਕਰਮੀ ਤਾਇਨਾਤ ਕੀਤੇ ਹਨ। ਸੁਧੀਰ ਸੂਰੀ ਨੂੰ ਪਹਿਲਾਂ ਵੀ ਕਈ ਵਾਰ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।ਇਸ ਤੋਂ ਇਲਾਵਾ ਬ੍ਰਾਹਮਣ ਕਲਿਆਣ ਮੰਚ ਦੇ ਸੰਸਥਾਪਕ ਨਰੇਸ਼ ਧਾਮੀ ਤੇ ਹਿੰਦੂ ਸਤਕਾਰ ਕਮੇਟੀ ਦੇ ਪ੍ਰਧਾਨ ਵੀ ਸੁਰੱਖਿਆ ਦੇ ਘੇਰੇ ‘ਚ ਹਨ। ਇਨ੍ਹਾਂ ਨੇਤਾਵਾਂ ਦੀ ਰਿਹਾਇਸ਼ ਤੋਂ ਸਬੰਧਤ ਥਾਣੇ ਤੇ ਚੌਕੀ ਇੰਚਾਰਜ ਨੂੰ ਵੀ ਅਲਰਟ ‘ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।ਦਰਅਸਲ ਦਿੱਲੀ ਪੁਲਿਸ ਨੇ ਸ਼ਨੀਵਾਰ ਕੇਐੱਲਐੱਫ ਦੇ ਮਹਿੰਦਰਪਾਲ ਸਿੰਘ, ਗੁਰਤੇਜ ਸਿੰਘ ਤੇ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੇ ਤਿੰਨੇ ਮੁਲਜ਼ਮ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂਇਲਾਕੇ ਤੋਂ ਖਾਲਿਸਤਾਨੀ ਮੂਵਮੈਂਟ ਨਾਲ ਜੁੜੇ ਅੱਤਵਾਦੀ ਗੁਰਮੀਤ ਸਿੰਘ ਤੇ ਵਿਕਰਮਜੀਤ ਸਿੰਘ ਦੇ ਵੀ ਸੰਪਰਕ ‘ਚ ਸਨ।ਦਿੱਲੀ ਤੋਂ ਗ੍ਰਿਫ਼ਤਾਰ ਇਨ੍ਹਾਂ ਅੱਤਵਾਦੀਆਂ ਦੀ ਪੁੱਛਗਿਛ ਦੌਰਾਨ ਸੰਕੇਤ ਮਿਲੇ ਕਿ ਇਨ੍ਹਾਂ ਦੇ ਨਿਸ਼ਾਨੇ ‘ਤੇ ਕੋਈ ਹਿੰਦੂ ਲੀਡਰ ਹੈ। ਅਜਿਹੇ ‘ਚ ਜ਼ਮਾਨਤ ‘ਤੇ ਬਾਹਰ ਆਏ ਹਿੰਦੂ ਲੀਡਰ ਸੁਧੀਰ ਸੂਰੀ ਦੀ ਸੁਰੱਖਿਆ ‘ਚ 12 ਕਰਮੀ ਤਾਇਨਾਤ ਕੀਤੇ ਹਨ। ਸੁਧੀਰ ਸੂਰੀ ਨੂੰ ਪਹਿਲਾਂ ਵੀ ਕਈ ਵਾਰ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।

Check Also

Inauguration of Gursikh daughter’s house

ਸਿੰਘ ਸਾਹਿਬ ਨੇ ਪਾਪੜ ਵੇਚਣ ਵਾਲੀ ਗੁਰਸਿੱਖ ਧੀ ਦੇ ਘਰ ਦਾ ਕੀਤਾ ਉਦਘਾਟਨ ‘ਬਾਬਾ ਜਸਦੀਪ …

Leave a Reply

Your email address will not be published. Required fields are marked *